ਪ੍ਰੋਫੈਸਰ ਵਰੁਣ ਗੋਇਲ ਨੇ ਪੋਲੀਟੀਕਲ ਸਾਇੰਸ ਵਿਸ਼ੇ ਵਿੱਚ ਪ੍ਰਾਪਤ ਕੀਤੀ ਪੀਐਚਡੀ ਦੀ ਵੱਕਾਰੀ ਡਿਗਰੀ
ਜਗਰਾਓਂ, 13 ਮਾਰਚ 2025 - ਐਲ ਆਰ ਡੀਏਵੀ ਕਾਲਜ ਦੇ ਪੋਲੀਟੀਕਲ ਸਾਇੰਸ ਦੇ ਹੈਡ ਆਫ ਡਿਪਾਰਟਮੈਂਟ ਪ੍ਰੋਫੈਸਰ ਵਰੁਣ ਗੋਇਲ ਨੇ ਪੀਐਚਡੀ ਦੀ ਡਿਗਰੀ ਹਾਸਲ ਕਰਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ, ਕਿਉਂਕਿ ਐਲ ਆਰ ਡੀਏਵੀ ਕਾਲਜ ਵਿੱਚ ਹੁਣ ਤੱਕ ਕਿਸੇ ਵੀ ਪ੍ਰੋਫੈਸਰ ਵੱਲੋਂ ਪੋਲੀਟੀਕਲ ਸਾਇੰਸ ਵਿਸ਼ੇ ਵਿੱਚ ਪੀਐਚਡੀ ਦੀ ਡਿਗਰੀ ਹਾਸਲ ਨਹੀਂ ਕੀਤੀ ਗਈ ਸੀ।
ਪ੍ਰੋਫੈਸਰ ਵਰੁਣ ਨੇ ਪੰਜਾਬ ਦੇ ਖੇਤੀ ਸੰਕਟ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਰੋਲ ਵਿਸ਼ੇ ਤੇ ਇਹ ਡਿਗਰੀ ਪ੍ਰਾਪਤ ਕੀਤੀ ਹੈ। ਇਸ ਮੌਕੇ ਪ੍ਰੋਫੈਸਰ ਵਰੁਣ ਗੋਇਲ ਨੂੰ ਦੇ ਸਹਿਯੋਗੀ ਪ੍ਰੋਫੈਸਰ ਪਰਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪ੍ਰੋਫੈਸਰ ਵਰੁਨ ਗੋਇਲ ਤਕਰੀਬਨ 13 ਸਾਲਾਂ ਤੋਂ ਬਤੌਰ ਪ੍ਰੋਫੈਸਰ ਸਿੱਖਿਆ ਦੇ ਖੇਤਰ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਉਹਨਾਂ ਕਿਹਾ ਕਿ ਐਲ ਆਰ ਡੀਏਵੀ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਪੋਲੀਟੀਕਲ ਸਾਈਂਸ ਵਿਸ਼ੇ ਵਿੱਚ ਪਹਿਲੀ ਵਾਰ ਕਿਸੇ ਪ੍ਰੋਫੈਸਰ ਵੱਲੋਂ ਪੀਐਚਡੀ ਦੀ ਡਿਗਰੀ ਪ੍ਰਾਪਤ ਕੀਤੀ ਗਈ ਹੈ।
ਇਸ ਮੌਕੇ ਪ੍ਰੋਫੈਸਰ ਵਰੁਣ ਗੋਇਲ ਨੇ ਦੱਸਿਆ ਕਿ ਮੈਂ ਆਪਣੇ ਸਾਥੀ ਪ੍ਰੋਫੈਸਰਾਂ ਅਤੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਨਾਂ ਦੀ ਹੌਸਲਾ ਅਫਜਾਈ ਨਾਲ ਮੈਂ ਇਹ ਡਿਗਰੀ ਪ੍ਰਾਪਤ ਕਰ ਸਕਿਆ ਹਾਂ, ਉਹਨਾਂ ਦੱਸਿਆ ਕਿ ਮੈਂ ਆਪਣੇ ਗੁਰੂ ਪ੍ਰੋਫੈਸਰ (ਐਮਰੀਟਸ) ਭੁਪਿੰਦਰ ਬਰਾੜ ਸਾਬਕਾ ਮੁਖੀ ਪੋਲੀਟੀਕਲ ਸਾਇੰਸ ਅਤੇ ਡੀਨ ਆਫ ਯੂਨੀਵਰਸਟੀ ਇੰਸਟਰਕਸ਼ਨਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵਿਸ਼ੇਸ਼ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀ ਯੋਗ ਅਗਵਾਈ ਵਿੱਚ ਮੈਂ ਇਹ ਪ੍ਰਾਪਤੀ ਕਰ ਸਕਿਆ ਹਾਂ। ਹੁਣ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਪੋਲੀਟੀਕਲ ਸਾਇੰਸ ਵਿਸ਼ੇ ਨਾਲ ਵੱਧ ਤੋਂ ਵੱਧ ਜਾਣੂ ਕਰਾਵਾਂ ਅਤੇ ਮੈਂ ਇਹ ਕੋਸ਼ਿਸ਼ ਕਰਾਂਗਾ ਕਿ ਮੈਂ ਹੋਰਨਾਂ ਬੱਚਿਆਂ ਨੂੰ ਪ੍ਰੇਰਿਤ ਕਰਕੇ ਪੀਐਚਡੀ ਵਰਗੀ ਵਕਾਰੀ ਡਿਗਰੀ ਪ੍ਰਾਪਤ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਾਂ। ਕਾਲਜ ਪਹੁੰਚਣ ਤੇ ਸਾਥੀ ਪ੍ਰੋਫੈਸਰਾਂ ਵੱਲੋਂ ਉਹਨਾਂ ਦਾ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੋਫੈਸਰ ਵਿਸ਼ਨੂ, ਪ੍ਰੋਫੈਸਰ ਸਾਹਿਲ ਬਾਸਲ, ਪ੍ਰੋਫੈਸਰ ਮੋਂਗਾ, ਪ੍ਰੋਫੈਸਰ ਹਰਪ੍ਰਤਾਪ ਸਿੰਘ, ਪ੍ਰੋਫੈਸਰ ਇਕਬਾਲ ਸਿੰਘ, ਪ੍ਰੋਫੈਸਰ ਕਰਨ ਉਪਸਥਿਤ ਸਨ।