ਪੁਲਿਸ ਵੱਲੋਂ ਕਤਲ ਕੇਸ ਦੇ ਦੋਸ਼ੀ ਅਸਲੇ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 24 ਅਪਰੈਲ 2025 - ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈਪੀਐਸ,, ਰੁਪਿੰਦਰ ਸਿੰਘ PPS,DCP ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਅਵਤਾਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਲੁਧਿਆਣਾ ਅਤੇ ਇੰਚਾਰਜ ਪੁਲਿਸ ਚੌਕੀ ਮਰਾਡੋ ਦੀ ਪੁਲਿਸ ਪਾਰਟੀ ਵੱਲੋਂ ਸਾਂਝੀ ਕਾਰਵਾਈ ਕਰਦਿਆਂ 23 ਅਪਰੈਲ ਨੂੰ ਹੋਏ ਵਿਅਕਤੀ ਦੇ ਕਤਲ ਤੇ ਮਿਰਤਕ ਦੇ ਪਿਤਾ ਦੇ ਬਿਆਨਾਂ ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ । ਜਿਹਨਾਂ ਤੇ ਮੁਕੱਦਮਾ ਨੰਬਰ 78 , 23-04-2025 ਅ/ਧ 103(1),3(5) BNS 25-27-54-59 ARMS ACT ਥਾਣਾ ਸਦਰ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਸੀ । ਜਿਹਨਾਂ ਪਾਸੋਂ ਇੱਕ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 3 ਜਿੰਦਾ ਕਾਰਤੂਸ 32 ਬੋਰ ਬਰਾਮਦ ਕੀਤੇ ਗਏ।
ਦੋਸ਼ੀ ਤੋਂ ਪੁੱਛਗਿੱਛ ਤੇ ਉਸ ਦੇ ਸਾਥੀ ਨੂੰ ਮੁਕੱਦਮਾ ਵਿੱਚ ਬਤੌਰ ਦੋਸ਼ੀ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਨੰਬਰ PB 10 FU 7247 ਮਾਰਕਾ ਹੀਰੋ HF Delux ਬਰਾਮਦ ਕੀਤਾ ਗਿਆ। ਪੁੱਛ ਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਬਿਹਾਰ ਤੋ ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 04 ਰੌਂਦ ਖ਼ਰੀਦ ਕਤਲ ਕਰਨ ਲੁਧਿਆਣਾ ਆਇਆ ਸੀ। ਜਿੱਥੇ ਦੋਸ਼ੀ ਨੇ ਆਪਣੇ ਸਾਥੀ ਨਾਲ ਮਿਲ ਕੇ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਸਮੇਂ ਕਾਤਲ ਦਾ ਸਾਥੀ ਮੋਟਰਸਾਈਕਲ ਚਲਾ ਰਿਹਾ ਸੀ । ਪੁਲਿਸ ਨੇ ਉਸ ਪਾਸੋਂ ਇੱਕ ਗੋਲੀ ਦਾ ਖ਼ਾਲੀ ਖ਼ੋਲ ਤੇ ਇੱਕ ਗੋਲੀ ਸਿੱਕਾ ਬਰਾਮਦ ਕੀਤਾ ।