ਪਿੰਡ ਘੋਹ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ: ਡਾਕਟਰ ਗੁਲਸ਼ਨ ਚੰਦ
ਪਠਾਨਕੋਟ, 11 ਫਰਵਰੀ 2025- ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਅਤੇ ਪ੍ਰਮੁਖ ਸਕੱਤਰ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਪਿੰਡ ਘੋਹ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗੂਰਤਾ ਕੈਪ ਲਗਾਇਆ ਗਿਆ ਇਸ ਕੈਪ ਵਿੱਚ ਡਾਕਟਰ ਗੁਲਸ਼ਨ ਚੰਦ ਵਿਸ਼ੇਸ ਤੋਰ ਤੇ ਹਾਜਰ ਹੋਏ ਕੈਪ ਵਿੱਚ ਲਗਭਗ 50 ਲੋਕਾ ਨੇ ਹਿੱਸਾ ਲਿਆ ਡਾਕਟਰ ਗੁਲਸ਼ਨ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਪਸੂਆ ਵਿੱਚ ਬਾਂਝਪਨ ਅਤੇ ਰੀਪਿਟ ਬਰੀਡਿਗ ਦੀ ਸਮੱਸਿਆ ਸੰਬੰਧੀ ਜਾਗੂਰਤ ਕੀਤਾ ਅਤੇ ਦੱਸਿਆ ਕੀ ਇਹ ਸਮੱਸਿਆ ਪਸੂਆ ਵਿੱਚ ਪੇਟ ਵਿੱਚ ਕੀੜੇ ਅਤੇ ਧਾਤਾ ਦੀ ਕਮੀ ਨਾਲ ਹੁੰਦੀ ਹੈ ਇਸ ਸਮੱਸਿਆ ਤੋ ਛੁਟਕਾਰਾ ਪਾਉਣ ਲਈ ਪਸ਼ੂ ਨੂੰ ਹਰੇਕ ਤਿੰਨ ਮਹੀਨੇ ਬਾਅਦ ਪੇਟ ਦੇ ਕੀੜੇ ਦੀ ਦਵਾਈ ਅਤੇ 50 gm ਧਾਤਾ ਦਾ ਚੂਰਾ ਰੋਜਾਨਾ ਦੇਣਾ ਲਾਜਮੀ ਸਮਝਣ! ਡਾਕਟਰ ਗੁਲਸ਼ਨ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਪਸ਼ੂ ਪਾਲਣ ਧੰਦੇ ਨੂੰ ਹੋਰ ਪ੍ਫੁਲਿਤ ਕਰਨ ਲਈ ਇੱਕ ਕਰਜਾ ਸਕੀਮ ਵਾਰੇ ਦੱਸਿਆ ਕੀ ਕਿਸਾਨ ਕਰੈਡਿਟ ਕਾਰਡ ਸਕੀਮ ਅਧੀਨ 160000 ਤੱਕ ਕਰਜਾ ਦਿੱਤਾ ਜਾਦਾ ਹੈ ਇਹ ਕਰਜਾ, 7% ਵਿਆਜ ਨਾਲ ਮਿਲਦਾ ਹੈ ਅਤੇ ਇਸ ਕਰਜੇ ਤੇ ਸਭਸਿਡੀ 3% ਹੈ ਇਸ ਕਰਜੇ ਲਈ ਕੋਈ ਬੈਕ ਗਾਰੰਟੀ ਨਹੀ ਦੇਣੀ ਪੈਦੀ ਸਬੰਧਤ ਪਸ਼ੂ ਪਾਲਕ ਇਸ ਕਰਜੇ ਲਈ ਆਪਣੀ ਨਜ਼ਦੀਕੀ ਪਸ਼ੂ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ ਅਖੀਰ ਵਿੱਚ ਡਾ ਗੁਲਸ਼ਨ ਜੀ ਨੇ ਆਏ ਹੋਏ ਪਸ਼ੂ ਪਾਲਕਾ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆ ਗਈਆ ਪਿੰਡ ਦੇ ਸਰਪੰਚ ਸ੍ਰੀ ਲਾਭ ਸਿੰਘ ਜੀ ਅਤੇ ਪਸ਼ੂ ਪਾਲਕਾ ਨੇ ਡਾਕਟਰ ਗੁਲਸ਼ਨ ਜੀ ਨੂੰ ਅਪੀਲ ਕੀਤੀ ਕੀ ਇਸ ਤਰਾ ਦੇ ਕੈਪ ਹਰੇਕ ਪਿੰਡ ਵਿੱਚ ਲਗਾਏ ਜਾਣੇ ਚਾਹੀਦੇ ਹਨ ਤਾ ਜੋ ਹਰੇਕ ਪਸ਼ੂ ਪਾਲਕ ਇਸ ਧੰਦੇ ਨਾਲ ਜੁੜਿਆ ਰਹੇ ਇਸ ਕੈਪ ਵਿੱਚ ਸੁਭਾਸ ਸਿੰਘ ਦੇਵ ਰਾਜ ਮੋਹਨ ਸਿੰਘ ਸਾਬਕਾ ਸਰਪੰਚ ਸਤੀਸ ਬਲਕਾਰ ਸਿੰਘ ਆਦਿ ਹਾਜਰ ਸਨ।