← ਪਿਛੇ ਪਰਤੋ
ਪਸ਼ੂ ਪਾਲਕਾਂ ਦੇ ਪਸ਼ੂਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਦਵਾਈਆਂ ਡੋਰ ਟੂ ਡੋਰ ਮੁਫ਼ਤ ਦਿੱਤੀਆਂ ਜਾਣਗੀਆਂ
ਪਠਾਨਕੋਟ , 8 ਅਪ੍ਰੈਲ 2025 : ਕੈਬਨਿਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦੀ ਯੋਗ ਅਗਵਾਈ ਹੇਠ ਅਤੇ ਪ੍ਮੱਖ ਸਕੱਤਰ ਸੀ੍ ਰਾਹੁਲ ਭੰਡਾਰੀ ਜੀ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾਕਟਰ ਗੁਰਸਰਨਜੀਤ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਜ਼ਿਲਾ ਪਠਾਨਕੋਟ ਵਿਖੇ ਪਸ਼ੂਆ ਨੂੰ ਮਲੱਪ ਰਹਿਤ ਕਰਨ ਲਈ ਪਸੂ ਪਾਲਕਾ ਦੇ ਪਸ਼ੂਆ ਨੂੰ ਡੋਰ ਟੂ ਡੋਰ ਮੁਫਤ ਦਵਾਈਆਂ ਦਿੱਤੀਆ ਜਾ ਰਹੀਆਂ ਹਨ ਇਸ ਦਾ ਪ੍ਗਟਾਵਾ ਡਾਕਟਰ ਵਿਜੈ ਕੁਮਾਰ ਸੀਨੀਅਰ ਵੈਟਨਰੀ ਅਫਸਰ ਪਠਾਨਕੋਟ ਜੀ ਨੇ ਕੀਤਾ ਉਨਾਂ ਕਿਹਾ ਕੀ ਪਠਾਨਕੋਟ ਜ਼ਿਲੇ ਵਿੱਚ ਐਸਕਾਡ ਸਕੀਮ ਅਧੀਨ 15.04.25 ਤੋਂ ਪਸ਼ੂਆ ਨੂੰ ਮੂੰਹ ਖੂਰ ਬਿਮਾਰੀ ਦੇ ਬਚਾਅ ਲਈ ਮੁਫ਼ਤ ਟੀਕਾਕਰਨ ਕੀਤਾ ਜਾਣਾ ਹੈ ਇਸ ਵੈਕਸੀਨ ਨੂੰ ਹੋਰ ਬੇਹਤਰ ਕਰਨ ਲਈ ਪਸੂਆ ਨੂੰ ਮਲੱਪ ਰਹਿਤ ਕਰਨ ਲਈ ਜੋ ਦਵਾਈਆਂ ਦਿੱਤੀਆ ਜਾ ਰਹੀਆਂ ਹਨ ਉਨਾਂ ਨੂੰ ਆਪਣੇ ਘਰਾ ਵਿੱਚ ਰੱਖੇ ਪਸੂਆ ਨੂੰ ਜਰੂਰ ਖਿਲਾਉ ਤਾਂ ਕਿ ਵੈਕਸੀਨ ਦਾ ਅਸਰ ਵਧੀਆ ਹੋਵੇ ਇਹ ਮਲੱਪ ਰਹਿਤ ਕਰਨ ਵਾਲੀ ਦਵਾਈ ਅਤੇ ਵੈਕਸੀਨ ਪਸ਼ੂਆ ਨੂੰ ਮੁਫ਼ਤ ਦਿੱਤੀ ਜਾਵੇਗੀ ਇਸ ਦੀ ਪਸ਼ੂ ਪਾਲਕ ਕੋਲੋਂ ਕੋਈ ਵੀ ਪਰਚੀ ਫੀਸ ਨਹੀਂ ਲਈ ਜਾਵੇਗੀ ਇਹ ਦਵਾਈ ਦੇਣ ਨਾਲ ਪਸ਼ੂ ਮਲੱਪ ਰਹਿਤ ਹੋ ਜਾਵੇਗਾ ਅਤੇ ਪਸ਼ੂਆ ਵਿੱਚ ਜਿਵੇਂ ਬੰਨ ਪੈਣਾ ਅਫਾਰਾ ਪੈਣਾ ਕਬਜ ਹੋਣਾ ਗੋਭਰ ਵਿੱਚ ਖ਼ੂਨ ਆਉਣਾ ਦਸਤ ਲਗਣਾ ਆਦਿ ਬਿਮਾਰੀਆਂ ਠੀਕ ਹੋ ਜਾਦੀਆ ਹਨ ਕਿਉਂਕਿ 70% ਬਿਮਾਰੀਆਂ ਪਸ਼ੂ ਨੂੰ ਪੇਟ ਸੰਬੰਧੀ ਹੁੰਦੀਆ ਹਨ
Total Responses : 0