ਨਿਊਜ਼ੀਲੈਂਡ ਵਿੱਚ ਸੜਕ ਦੁਰਘਟਨਾ ਵਿੱਚ ਮਾਰੇ ਗਏ ਨੌਜਵਾਨ ਦਾ ਅੰਤਿਮ ਸੰਸਕਾਰ
ਬਲਿੰਗਟਨ ਜੇਲ ਵਿੱਚ ਅਧਿਕਾਰੀ ਦੇ ਤੌਰ ਤੇ ਕੰਮ ਕਰ ਰਿਹਾ ਸੀ ਨੌਜਵਾਨ
ਰੋਹਿਤ ਗੁਪਤਾ
ਗੁਰਦਾਸਪੁਰ , 10 ਅਪ੍ਰੈਲ 2025 :
ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਦੇ ਨੌਜਵਾਨ ਗੁਰਚਰਨ ਸਿੰਘ ਜੋ ਕਿ ਨਿਊਜ਼ੀਲੈਂਡ ਤੇ ਸ਼ਹਿਰ ਵਲਿੰਗਟਨ ਦੀ ਜੇਲ ਪੁਲਿਸ ਵਿੱਚ ਅਧਿਕਾਰੀ ਦੇ ਤੌਰ ਤੇ ਨੌਕਰੀ ਕਰ ਰਿਹਾ ਸੀ, ਦੀ 26 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਸੜਕ ਦੁਰਘਟਨਾ ਦੌਰਾਨ ਮੌਤ ਹੋ ਗਈ ਸੀ। ਬੀਤੀ ਸ਼ਾਮ ਨੌਜਵਾਨ ਦੀ ਮ੍ਰਿਤਕ ਮ੍ਰਿਤਕ ਦੇ ਉਸਦੇ ਜੱਦੀ ਪਿੰਡ ਭੁੱਲੇ ਚੱਕ ਵਿੱਚ ਪਹੁੰਚੀ ਜਿੱਥੇ ਅੱਜ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ। ਨੌਜਵਾਨ ਗੁਰਚਰਨ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸਦੀ ਇੱਕ 4 ਸਾਲ ਦੀ ਬੇਟੀ ਵੀ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ 26 ਮਾਰਚ ਨੂੰ ਫੋਨ ਆਇਆ ਸੀ ਕਿ ਗੁਰਚਰਨ ਸਿੰਘ ਜਦੋਂ ਸਵੇਰੇ ਆਪਣੇ ਕੰਮ ਤੇ ਆਪਣੀ ਗੱਡੀ ਰਾਹੀ ਜਾ ਰਿਹਾ ਸੀ ਤਾਂ ਉਸਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਅੱਜ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।