ਥਾਣੇ ਦੇ ਨਾਲ ਸਾਂਝੀ ਕੰਧ ਵਾਲੀ ਪੁਰਾਣੀ ਤਹਿਸੀਲ ਵਿੱਚੋਂ ਚੋਰੀ ਹੋਇਆ ਮੋਟਰਸਾਈਕਲ
ਸੀਸੀਟੀਵੀ ਵੀ ਆਈ ਸਾਹਮਣੇ
ਰੋਹਿਤ ਗੁਪਤਾ
ਗੁਰਦਾਸਪੁਰ : ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਥਾਣਾ ਸਿਟੀ ਗੁਰਦਾਸਪੁਰ ਦੇ ਬਿਲਕੁਲ ਨਾਲ ਪੁਰਾਣੀ ਤਹਿਸੀਲ ਕੰਪਲੈਕਸ ਜਿਸ ਦੇ ਅੰਦਰ ਹੀ ਐਨਆਰਆਈ ਥਾਣਾ ਵੀ ਹੈ ਵਿੱਚ ਪਾਰਕ ਕੀਤਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ । ਤਹਿਸੀਲ ਕੰਪਲੈਕਸ ਦੇ ਦੋਨੋਂ ਪਾਸੇ ਸੜਕ ਦੇ ਕਰੀਬ 100 ਮੀਟਰ ਦੀ ਦੂਰੀ ਤੇ ਪੁਲਿਸ ਨਾਕੇ ਵੀ ਲੱਗਦੇ ਹਨ ਬਾਵਜੂਦ ਇਸ ਤੇ ਚੋਰ ਪੁਰਾਨੀ ਤਹਿਸੀਲ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਆਰਾਮ ਨਾਲ ਫਰਾਰ ਹੋ ਗਏ। ਚੋਰੀ ਦੀ ਇਸ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਉਂਦੇ ਹਨ ਅਤੇ ਇੱਕ ਉਤਰ ਕੇ ਪਹਿਲਾਂ ਫੋਨ ਤੇ ਗੱਲ ਕਰਦਾ ਇਧਰ ਉਧਰ ਟਹਿਲਦਾ ਰਹਿੰਦਾ ਹੈ ਤੇ ਫਿਰ ਇੱਕ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਤੇਜ਼ੀ ਨਾਲ ਫਰਾਰ ਹੋ ਜਾਂਦਾ ਹੈ ਤੇ ਫੇਰ ਦੂਜਾ ਮੋਟਰਸਾਈਕਲ ਸਵਾਰ ਵੀ ਉਸਦੇ ਪਿੱਛੇ ਪਿੱਛੇ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਨਿਕਲ ਜਾਂਦਾ ਹੈ।
ਚੋਰੀ ਹੋਏ ਮੋਟਰਸਾਈਕਲ ਦੇ ਮਾਲਕ ਜਤਿੰਦਰ ਸ਼ਰਮਾ ਅਤੇ ਉਸਦੇ ਭਰਾ ਅਜੇ ਸ਼ਰਮਾ ਨੇ ਦੱਸਿਆ ਕਿ ਜਤਿੰਦਰ ਸ਼ਰਮਾ ਕਿਸੇ ਪ੍ਰੋਪਰਟੀ ਦੀ ਰਜਿਸਟਰੀ ਦੇ ਸਿਲਸਿਲੇ ਵਿੱਚ ਗਵਾਹੀ ਪਾਣ ਲਈ ਤਹਿਸੀਲ ਕੰਪਲੈਕਸ ਵਿੱਚ ਗਿਆ ਸੀਗਾ ਤੇ ਉਸ ਤੋਂ ਆਪਣਾ ਮੋਟਰਸਾਈਕਲ ਉੱਥੇ ਪਾਰਕ ਕਰ ਦਿੱਤਾ ਜਿੱਥੇ ਹੋਰ ਵੀ ਕਈ ਮੋਟਰਸਾਈਕਲ ਸਨ। ਕੁਝ ਦੇਰ ਬਾਅਦ ਜਦੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਉਥੇ ਨਹੀਂ ਸੀ । ਸੀਸੀਟੀਵੀ ਵੇਖਣ ਤੇ ਪਤਾ ਲੱਗਿਆ ਕਿ ਦੋ ਚੋਰ ਇੱਕ ਮੋਟਰਸਾਈਕਲ ਤੇ ਆਏ ਸੀ ਜਿਨਾਂ ਵਿੱਚੋਂ ਪਿੱਛੇ ਬੈਠਾ ਨੌਜਵਾਨ ਉਤਰ ਕੇ ਪਹਿਲਾ ਫੋਨ ਤੇ ਗੱਲਾਂ ਕਰਦਾ ਇਧਰ ਉਧਰ ਟਹਿਲਦਾ ਰਿਹਾ ਤੇ ਫਿਰ ਉਸਦੇ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਤੇਜ਼ੀ ਨਾਲ ਫਰਾਰ ਹੋ ਗਿਆ। ਉਸਦੇ ਪਿੱਛੇ ਹੀ ਉਸਦਾ ਸਾਥੀ ਵੀ ਆਪਣੇ ਮੋਟਰਸਾਈਕਲ ਨੂੰ ਸਟਾਰਟ ਕਰਕੇ ਨਿਕਲ ਗਿਆ। ਪੀੜਿਤ ਜਤਿੰਦਰ ਸ਼ਰਮਾ ਨੇ ਹੈਰਾਨੀ ਵਿਅਕਤ ਕੀਤੀ ਕਿ ਪੁਰਾਨੀ ਤਹਿਸੀਲ ਦੀ ਇਮਾਰਤ ਦੇ ਅੰਦਰ ਹੀ ਐਨਆਰਆਈ ਪੁਲਿਸ ਦਾ ਥਾਣਾ ਹੈ ਜਦਕਿ ਸਿਟੀ ਥਾਣੇ ਦੀ ਕੰਧ ਵੀ ਤਹਿਸੀਲ ਕੰਪਲੈਕਸ ਦੇ ਨਾਲ ਹੀ ਸਾਂਝੀ ਹੈ। ਇਸ ਤੋਂ ਇਲਾਵਾ ਬਾਹਰ ਦੀ ਸੜਕ ਦੇ ਸੱਜੇ ਅਤੇ ਖੱਬੇ ਦੋਵੇਂ ਪਾਸੇ ਕਰੀਬ ਸੋਸ ਮੀਟਰ ਦੀ ਦੂਰੀ ਤੇ ਡਾਕਖਾਨਾ ਚੌਂਕ ਅਤੇ ਲੜਕੀਆਂ ਦੇ ਸਕੂਲ ਦੇ ਨਾਲ ਦਿਨ ਵੇਲੇ ਪੱਕੇ ਨਾਕੇ ਅਤੇ ਪੁਲਿਸ ਵਾਲੇ ਚਲਾਨ ਇਕੱਠੇ ਦੇ ਦਿਖਾਈ ਦਿੰਦੇ ਹਨ, ਪਰ ਬਾਵਜੂਦ ਇਸਦੇ ਚੋਰੀ ਦਾ ਮੋਟਰਸਾਈਕਲ ਲੈ ਕੇ ਚੋਰ ਉਥੋਂ ਫਰਾਰ ਹੋ ਜਾਂਦੇ ਹਨ । ਉਹਨਾਂ ਦੱਸਿਆ ਕਿ ਚੋਰੀ ਦੀ ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ।