ਡਿਪਟੀ ਸਪੀਕਰ ਰੌੜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ 'ਚ ਕੀਤਾ ਉਦਘਾਟਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 8 ਅਪ੍ਰੈਲ 2025- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਵਿੱਚ ਅੱਜ ਉਦਘਾਟਨ ਸਮਾਰੋਹ ਦੌਰਾਨ ਸਕੂਲ ਮੁਖੀ ਸੁਖਵਿੰਦਰ ਕੁਮਾਰ ਜੀ ਨਾਲ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹਲਕਾ ਗੜ੍ਹਸ਼ੰਕਰ ਵਿਧਾਇਕ ਆਮ ਆਦਮੀ ਪਾਰਟੀ ਜੈ ਕਿ੍ਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ , ਐਸ ਡੀ ਐਮ ਗੜ੍ਹਸ਼ੰਕਰ ਵਿਸ਼ੇਸ਼ ਤੌਰ ਤੇ ਪੁਹੰਚੇ, ਸਰਪੰਚ ਸੁਰਿੰਦਰ ਦੁਗਲ, ਕੈਪਟਨ ਸਗਲੀ ਰਾਮ, ਕੈਪਟਨ ਗਿਆਨ ਸਿੰਘ ਕੌਲ,, ਪੰਡਿਤ ਗਗਨਦੀਪ, ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਹਾਜ਼ਰ ਸਨ। ਹਰਦੇਵ ਸਿੰਘ ਕਾਹਮਾ, ਐਨ ਆਰ ਆਈ ਵੀਰਾਂ, ਪਿੰਡ ਦੀ ਪੰਚਾਇਤ ਅਤੇ ਵਾਸੀਆਂ ਦੇ ਸਹਿਯੋਗ , ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੀਰਮਪੁਰ ਨੂੰ ਮਿਲ ਰਿਹਾ ਹੈ। ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿੱਚ ਦੁਆਰਾ ਸਕੂਲ ਵਿੱਚ 02 ਨਵੇਂ ਕਮਰੇ, ਚਾਰਦੀਵਾਰੀ, ਸਾਇੰਸ ਲੈਬ ਬਣੇ ਹਨ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬੀਰਮਪੁਰ ਵਿੱਚ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ ਹੈ। ਸਕੂਲ ਵਿੱਚ ਨਿਰੰਤਰ ਵਿਕਾਸ ਕਾਰਜਾਂ ਦੀ ਭਰਮਾਰ ਲੱਗੀ ਰਹਿੰਦੀ ਹੈ। ਵਿਦਿਆਰਥੀ ਪੜ੍ਹਾਈ, ਖੇਡਾਂ ਅਤੇ ਵੱਖ ਵੱਖ ਗਤੀਵਿਧੀਆਂ ਵਿੱਚ ਮੱਲਾਂ ਮਾਰ ਰਹੇ ਹਨ। ਉਹਨਾਂ ਨੇ ਦੱਸਿਆ ਸਕੂਲ ਦੇ ਵਿਦਿਆਰਥੀ ਕੁਇਜ਼ ਮੁਕਾਬਲੇ, ਸਾਇੰਸ,ਮੈਥ , ਅੰਗਰੇਜ਼ੀ ਅਤੇ ਹੋਰ ਵਿਸ਼ਿਆਂ ਦੀਆਂ ਗਤੀਵਿਧੀਆਂ ਵਿੱਚ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਤੇ ਸਕੂਲ ਦਾ , ਪਿੰਡ ਬੀਰਮਪੁਰ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਰਹੇ ਹਨ। ਹਰ ਪਾਸੇ ਪਿੰਡ ਬੀਰਮਪੁਰ ਦੇ ਸਕੂਲ ਦੇ ਵਿਕਾਸ ਕਾਰਜਾਂ, ਵਿੱਦਿਅਕ ਪ੍ਰਾਪਤੀਆਂ, ਖੇਡਾਂ ਵਿੱਚ ਮਾਰੀਆਂ ਮੱਲਾਂ ਦੀ ਚਰਚਾ ਹੈ। ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੇ ਨਾਲ ਨਾਲ ਸਕੂਲ ਅਧਿਆਪਕ ਵੀ ਬਲਾਕ ਪੱਧਰੀ, ਜ਼ਿਲ੍ਹਾ ਪੱਧਰ ਤੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਨਾਲ ਪੜ੍ਹਾਈ ਕਰਵਾ ਰਹੇ ਹਨ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਐਨ ਆਰ ਆਈ ਮੋਹਨ ਸਿੰਘ ਮਾਨ , ਪਿੰਡ ਖਾਨਖਾਨਾ ਦੇ ਐਨ ਆਰ ਆਈ ਸ ਬਲਕਾਰ ਸਿੰਘ ਰਾਏ ਕੈਨੇਡਾ,ਸ ਗੁਰਪ੍ਰੀਤ ਸਿੰਘ ਰਾਏ ਕੈਨੇਡਾ, ਸ਼੍ਰੀ ਜਗਜੀਵਨ ਲਾਲ ਜੀਵਾ ਕੈਨੇਡਾ , ਸ਼੍ਰੀ ਰੋਸ਼ਨ ਲਾਲ ਕੈਨੇਡਾ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ। ਸ ਜੈ ਕਿ੍ਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਜੀ ਨੇ ਅੱਠਵੀਂ ਕਲਾਸ ਦੇ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ।ਸਸਸਸ ਬੀਰਮਪੁਰ ਵਿੱਚ ਸੀਨੀਅਰ ਸੈਕੰਡਰੀ ਪੱਧਰ ਦੀਆਂ ਪੋਸਟਾਂ ਦੀ ਜਲਦੀ ਸੈਕਸ਼ਨ ਕਰਨ ਦੀ ਮੰਗ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਰਮਪੁਰ ਵਿੱਚ ਇੰਟਰਲਾਕ ਲਗਵਾਉਣ ਦੀ ਮੰਗ ਜਲਦੀ ਪੂਰੀ ਕਰਨ ਦੀ ਕਹੀ । ਸਕੂਲ ਵਿੱਚ ਨਵੇਂ ਸੈਸ਼ਨ 2025-26 ਲਈ ਵਿਦਿਆਰਥੀਆਂ ਦਾ ਦਾਖਲਾ ਕੀਤਾ ਗਿਆ, ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਬੈਗ , ਸਟੇਸ਼ਨਰੀ, ਬਿਲਕੁਲ ਮੁਫਤ ਦਿਤੀ ਗਈ। ਬਲਾਕ ਨੋਡਲ ਅਫ਼ਸਰ ਸ੍ਰੀ ਕਿਰਪਾਲ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਫੰਕਸ਼ਨ ਵਿੱਚ ਸਟੇਜ ਸੈਕਟਰੀ ਦੀ ਭੂਮਿਕਾ ਸਸ ਮਾਸਟਰ ਸ ਜਸਪਾਲ ਸਿੰਘ ਸ਼ੌਂਕੀ , ਜੀ ਨੇ ਨਿਭਾਈ ਰੌਣਕ ਵਿੱਚ ਹੋਰ ਵੀ ਵਾਧਾ ਕੀਤਾ। ਅਲੱਗ ਅਲੱਗ ਕਮੇਟੀਆਂ ਬਣਾ ਕੇ ਅਧਿਆਪਕਾਂ ਨੇ ਡਿਊਟੀਆਂ ਨਿਭਾਈਆਂ।
ਇਸ ਮੌਕੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।ਸਕੂਲ ਹੈਡਮਾਸਟਰ ਨੇ ਸਮੁੱਚੇ ਆਏ ਹੋਏ ਮਹਿਮਾਨਾਂ, ਸ ਹਰਦੇਵ ਸਿੰਘ ਕਾਹਮਾ ਜੀ ਦਾ, ਐਨ ਆਰ ਆਈ ਵੀਰਾਂ ਦਾ, ਪਿੰਡ ਦੀ ਪੰਚਾਇਤ, ਸਮੂਹ ਸਟਾਫ, ਵਿਦਿਆਰਥੀਆਂ ਦਾ ਧੰਨਵਾਦ ਕੀਤਾ।