ਡਿਪਟੀ ਸਪੀਕਰ ਰੌੜੀ ਨੇ ਦਲਾਈ ਲਾਮਾ ਤੋਂ ਲਿਆ ਆਸ਼ੀਰਵਾਦ
ਹੁਸ਼ਿਆਰਪੁਰ, 1 ਜੁਲਾਈ 2025 - ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਧਰਮਸ਼ਾਲਾ ਵਿਖੇ ਤਿੱਬਤੀ ਅਧਿਆਤਮਿਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਹ ਮੁਲਾਕਾਤ ਹਿਮਾਚਲ ਵਿਧਾਨ ਸਭਾ, ਤਪੋਵਨ, ਧਰਮਸ਼ਾਲਾ ਵਿਖੇ ਆਯੋਜਿਤ ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ (ਸੀ.ਪੀ.ਏ) ਭਾਰਤ ਖੇਤਰ ਜ਼ੋਨ 2 ਸੰਮੇਲਨ ਦੌਰਾਨ ਹੋਈ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮ ਲੋਕ ਖਟਾਨਾ ਵੀ ਮੌਜੂਦ ਸਨ। ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਦਲਾਈ ਲਾਮਾ ਨੂੰ ਮਿਲਣਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਉਨ੍ਹਾਂ ਲਈ ਇਕ ਯਾਦਗਾਰੀ ਅਤੇ ਪ੍ਰੇਰਨਾਦਾਇਕ ਅਨੁਭਵ ਸੀ।