ਠੰਡ ਤੋਂ ਬਚਾਓ ਲਈ ਸਿਹਤ ਵਿਭਾਗ ਨੇ ਜਾਰੀ ਕੀਤੀਆਂ ਹਿਦਾਇਤਾਂ
ਰੋਹਿਤ ਗੁਪਤਾ
ਗੁਰਦਾਸਪੁਰ 8 ਦਸੰਬਰ

ਇਨ੍ਹਾਂ ਦਿਨੀ ਘੱਟੋ ਘੱਟ ਤਾਪਮਾਨ ਵਿੱਚ ਭਾਰੀ ਗਿਰਾਵਟ ਹੋ ਰਿਹੀ ਹੈ। ਤੜਕਸਾਰ ਤਾਪਮਾਨ ਕਾਫੀ ਘਟ ਰਹਿ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਸਿਹਤ ਵਿਭਾਗ ਨੇ ਜਰੂਰੀ ਹਿਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਨੇ ਦੱਸਿਆ ਕਿ ਠੰਡ ਵਿੱਚ ਸਰੀਰ ਦੀ ਚਮੜੀ ਫਿੱਕੀ, ਸੁੱਕੀ,ਸਖਤ ਅਤੇ ਸੁੰਨ ਹੋ ਜਾਂਦੀ ਹੈ। ਚਮੜੀ ਫੱਟਣ ਲੱਗ ਜਾਂਦੀ ਹੈ। ਸਰੀਰ ਤੇ ਕਾਲੇ ਛਾਲੇ ਹੋ ਸਕਦੇ ਹਨ। ਚਮੜੀ ਸੁੱਕੀ ਹੋਵੇ ਜਾ ਫਟੇ ਤਾਂ ਤੇਲ ਜਾ ਪੈਟਰੋਲੀਅਮ ਜੈਲੀ ਲਗਾਈ ਜਾਵੇ । ਠੰਡ ਵਿੱਚ ਕਾਂਬਾ ਛਿੱੜਦਾ ਹੈ। ਕਾਂਬੇ ਨੂੰ ਨਜਰਅੰਦਾਜ ਨਾ ਕਰੋ।
ਠੰਡ ਵਿੱਚ ਬੱਚੇ , ਬਜੁਰਗਾਂ ਅਤੇ ਬੀਮਾਰੀਆਂ ਤੋਂ ਪੀੜਤ ਲੋਕਾਂ ਦਾ ਖਾਸ ਖਿਆਲ ਰੱਖਿਆ ਜਾਵੇ । ਜਿਆਦਾ ਠੰਡ ਵਿੱਚ ਸੈਰ ਨਾ ਕੀਤੀ ਜਾਵੇ। ਪੌਸ਼ਟਿਕ ਭੋਜਨ ਕੀਤਾ ਜਾਵੇ।
ਡਾਕਟਰ ਮਹੇਸ਼ ਪ੍ਰਭਾਕਰ ਨੇ ਦੱਸਿਆ ਕਿ ਠੰਡ ਵਿੱਚ ਸਰੀਰ ਦੇ ਤਾਪਮਾਨ ਨੂੰ ਸੰਤੁਲਨ ਵਿੱਚ ਰੱਖਿਆ ਜਾਵੇ। ਪੋਸ਼ਟਿਕ ਭੋਜਨ ਕੀਤਾ ਜਾਵੇ । ਤਰਲ ਪਦਾਰਥ ਲੋੜੀਂਦੀ ਮਾਤਰਾ ਵਿੱਚ ਲਏ ਜਾਣ। ਜਿਆਦਾ ਕੈਫੀਨ ਵਾਲੇ ਪਦਾਰਥ ਨਾ ਲਏ ਜਾਣ। ਸ਼ਰਾਬ ਅਤੇ ਨਸ਼ੇ ਤੋਂ ਪਰਹੇਜ ਕੀਤਾ ਜਾਵੇ । ਜਿਆਦਾ ਕਪੜੇ ਪਾਏ ਜਾਣ ਪਰ ਖਿਆਲ ਰੱਖਿਆ ਜਾਵੇ ਕਿ ਟਾਇਟ ਕਪੜੇ ਨਾ ਪਾਏ ਜਾਣ ,ਕਿਉਂਕਿ ਇਸ ਨਾਲ ਖੂਨ ਦਾ ਦੌਰਾ ਰੁੱਕਦਾ ਹੈ। ਸਰੀਰ ਨੂੰ ਨਿੱਘਾ ਰੱਖਣ ਲਈ ਪਰਤਾਂ ਵਿੱਚ ਜਿਆਦਾ ਕਪੜੇ ਪਾਏ ਜਾਣ। ਕਿਸੇ ਵੀ ਐਮਰਜੈਂਸੀ ਵੇਲੇ ਘਰੇਲੂ ਟੋਟਕੇ ਨਾ ਕਰਕੇ ਤੁਰੰਤ ਸਿਹਤ ਸੰਸਥਾ ਵਿੱਚ ਜਾਇਆ ਜਾਵੇ