ਟਰੇਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
ਜੈਤੋ,10 ਅਪ੍ਰੈਲ 2025 - ਸਮਾਜ ਸੇਵੀ ਸੰਸਥਾ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਦੇ ਐਮਰਜੈਂਸੀ ਫੋਨ ਨੰਬਰ ਤੇ ਗੋਨਿਆਣਾ ਰੇਲਵੇ ਚੋਕੀ ਦੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਪਿੰਡ ਸੇਵਾ ਵਾਲਾ ਤੇ ਚੰਦਭਾਨ ਦੇ ਦਰਿਮਾਨ ਇੱਕ ਨੌਜਵਾਨ ਲੜਕਾ ਦਿਮਾਗੀ ਪੇ੍ਸ਼ਾਨੀ ਦੇ ਚਲਦਿਆਂ ਪਿੱਲਰ ਨੰਬਰ 319/15, 16 ਸਟੇਸ਼ਨ 14S E3 ਦੇ ਕੋਲ ਟਰੇਨ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ, ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜਦੀ ਕਲਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ ਜੈਤੋ ਸੇਵਾਦਾਰ ਮੀਤ ਸਿੰਘ ਮੀਤਾ, ਲਾਲਿਤ ਸਰਮਾਂ, ਸਾਂਹਿਲ ਸਰਮਾਂ ਗੋਰਾ ਅੋਲਖ, ਘਟਨਾ ਵਾਲੀ ਥਾਂ ਉੱਤੇ ਸਮੇਤ ਐਬੂਲੈਂਸ ਲੈਕੇ ਪਹੁੰਚੇ ਅਤੇ ਐੱਸ, ਐੱਚ, ਓ, ਸਰਦਾਰ ਜਸਵੀਰ ਸਿੰਘ ,ਗੋਨਿਆਣਾ ਚੋਕੀ ਇੰਚਾਰਜ , ਏ, ਐੱਸ, ਆਈ ਸਰਦਾਰ ਜਸਵਿੰਦਰ ਸਿੰਘ ,ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ, PHG ਅਮਰਜੀਤ ਸਿੰਘ, PHG ਰੁਪਿੰਦਰ ਸਿੰਘ ਨਿਗਰਾਨੀ ਹੇਠ ਮ੍ਰਿਤਕ ਦੀ ਲਾਸ਼ ਨੂੰ ਚੁੱਕ ਕੇ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਮਿ੍ਤਕ ਦੇਹ ਘਰ ਵਿੱਚ ਰੱਖ ਦਿੱਤਾ ,ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਰਮਨਦੀਪ ਸਿੰਘ (34ਸਾਲ) ਉਰਫ਼ ਸੋਨੀ ਪੁੱਤਰ ਹਰਜਿੰਦਰ ਸਿੰਘ ਪਿੰਡ ਬੱਗੇਆਣਾ ਵਜੋਂ ਹੋਈ ਹੋਈ ਹੈ।
