ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਵਿਰੋਧ ਵਿੱਚ ਸਖਤ ਕਦਮ ਚੁੱਕਣ ਦੀ ਲੋੜ
ਆਪ ਵਰਕਰਾਂ ਨੇ ਕੱਢਿਆ ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ
ਰੋਹਿਤ ਗੁਪਤਾ
ਗੁਰਦਾਸਪੁਰ : ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਜੋ ਹਨੁਮਾਨ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਡਾਕਖਾਨਾ ਚੌਂਕ ਵਿੱਚ ਖਤਮ ਹੋਇਆ। ਇਸ ਦੌਰਾਨ ਅਪ ਵਰਕਰਾਂ ਨੇ ਓਏ ਅੱਤਵਾਦ ਵਿਰੋਧੀ ਅਤੇ ਪਾਕਿਸਤਾਨ ਵਿਰੋਧੀ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ।
ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਚੇਅਰਮੈਨ ਰਘਬੀਰ ਸਿੰਘ ਖਾਲਸਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਣ ਸ਼ਰਮਾ ਨੇ ਕਿਹਾ ਕਿ ਇਸ ਵੇਲੇ ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਵਿਰੋਧ ਵਿੱਚ ਸਖਤ ਕਦਮ ਚੁੱਕਣ ਦੀ ਲੋੜ ਹੈ। ਪਹਿਲਗਾਮ ਵਿਖੇ ਹੋਇਆ ਹਮਲਾ ਬੇਹਦ ਘਿਨੋਨੀ ਅਤੇ ਕਾਇਰਾਨਾ ਹਰਕਤ ਹੈ। ਇਸ ਹਮਲੇ ਨਹੀਂ ਮਨੁੱਖਤਾ ਨੂੰ ਵੀ ਸ਼ਰਮਸਾਰ ਕੀਤਾ ਹੈ ਕਿਉਂਕਿ ਅੱਤਵਾਦੀਆਂ ਵੱਲੋਂ ਉਹਨਾਂ ਦੇ ਨਾਂ ਪੁੱਛ ਪੁੱਛ ਕੇ ਚੁਣ ਚੁਣ ਕੇ ਮਾਰਿਆ ਗਿਆ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਅੱਤਵਾਦ ਅਤੇ ਪਾਕਿਸਤਾਨ ਦੇ ਖਿਲਾਫ ਸਰਜੀਕਲ ਸਟਰਾਈਕ ਜਿਹਾ ਕੋਈ ਸਖਤ ਕਦਮ ਚੁੱਕਣ।