ਚੰਦਭਾਨ ਵਾਪਰੀ ਘਟਨਾ ਦੌਰਾਨ ਤਲਾਸ਼ੀ ਸਮੇਂ ਫੜਿਆ ਸਮਾਨ ਜੈਤੋ ਥਾਣੇ ਚੋਂ ਵਾਪਿਸ ਲਿਆ
ਰਹਿੰਦੇ ਸਮਾਨ ਦੀ ਲਿਸਟ ਬਣਾ ਕੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ
ਮਨਜੀਤ ਸਿੰਘ ਢੱਲਾ
ਜੈਤੋ,16 ਫਰਵਰੀ 2025 : ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਚੰਦਭਾਨ ਵਿੱਚ ਵਾਪਰੀ ਘਟਨਾ ਦੌਰਾਨ ਸਾਦਿਕ ਥਾਣੇ ਵਿੱਚ ਮਜ਼ਦੂਰਾਂ ਦੀ ਜਾਮਾ ਤਲਾਸ਼ੀ ਲੈਣ ਸਮੇਂ ਫੜਿਆ ਸਮਾਨ ਅੱਜ ਜੈਤੋ ਥਾਣੇ ਵਿੱਚੋਂ ਨੌਜਵਾਨਾਂ ਨੂੰ ਹਾਸਿਲ ਕਰਵਾਇਆ ਗਿਆ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ ਅਤੇ ਗਗਨਦੀਪ ਦਬੜੀਖਾਨਾ ਨੇ ਦੱਸਿਆ ਕਿ ਬੀਤੇ ਕੱਲ੍ਹ ਚੰਦਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਐੱਸ ਐੱਸ ਪੀ ਅਤੇ ਡੀਸੀ ਫਰੀਦਕੋਟ ਨਾਲ ਮੀਟਿੰਗ ਹੋਈ ਜਿਸ ਵਿੱਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਫੜਿਆ ਸਮਾਨ ਜਲਦ ਹੀ ਵਾਪਿਸ ਕੀਤਾ ਜਾਵੇਗਾ। ਜਿਸ ਦੇ ਸਿੱਟੇ ਵਜੋਂ ਅੱਜ ਥਾਣਾ ਜੈਤੋ ਤੋਂ ਸਮਾਨ ਪ੍ਰਾਪਤ ਕੀਤਾ ਗਿਆ ਜਿਸ ਵਿੱਚ ਚਾਂਦੀ ਦੀਆਂ ਚੈਨਾ, ਛਾਪਾਂ, ਬਟੂਏ, ਫੋਨ ਅਤੇ ਪੈਸੇ ਸ਼ਾਮਲ ਸਨ।ਉਹਨਾਂ ਕਿਹਾ ਜਿਹਨਾਂ ਵੀ ਨੌਜਵਾਨਾਂ ਦਾ ਸਮਾਨ ਅਜੇ ਤੱਕ ਨਹੀਂ ਮਿਲਿਆ ਉਹਨਾਂ ਦੀ ਲਿਸਟ ਬਣਾ ਕੇ ਪੁਲਿਸ ਪ੍ਰਸ਼ਾਸਨ ਜੈਤੋ ਨੂੰ ਦੇ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਜਲਦ ਤੋਂ ਜਲਦ ਸਮਾਨ ਵਾਪਿਸ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਆਗੂ ਜੱਸੀ ਜੈਤੋ, ਸਿਕੰਦਰ ਸਿੰਘ, ਸਾਹਿਬਪ੍ਰੀਤ, ਅੰਮ੍ਰਿਤਪਾਲ, ਮਨਪ੍ਰੀਤ, ਛੈਂਬਰ, ਹਰਜਿੰਦਰ, ਕੁਲਦੀਪ, ਜਸਵਿੰਦਰ, ਜਤਿੰਦਰ, ਅਰਸ਼ਦੀਪ ਆਦਿ ਨੌਜਵਾਨ ਸ਼ਾਮਿਲ ਸਨ।