ਗੰਨ ਪੁਆਇੰਟ ਤੇ ਡਕੈਤੀਆਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼
ਗਿਰੋਹ ਦੇ ਚਾਰ ਮੈਂਬਰ ਕਾਬੂ ਇੱਕ ਫਰਾਰ,,
ਰੋਹਿਤ ਗੁਪਤਾ
ਗੁਰਦਾਸਪੁਰ , 8 ਅਪ੍ਰੈਲ 2025 :
.ਪ੍ਰੈਸ ਵਾਰਤਾ ਦੌਰਾਨ ਐਸ ਪੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਬਟਾਲਾ ਪੁਲਿਸ ਨੇ ਕਈ ਜਿਲ੍ਹਿਆਂ ਵਿੱਚ ਗੰਨ ਪੁਆਇੰਟ 'ਤੇ ਵਾਪਰੇ 6 ਡਕੈਤੀਆ ਦੇ ਮਾਮਲਿਆਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸੇ ਲੜੀ ਵਿੱਚ 24 ਮਾਰਚ ਨੂੰ ਬਟਾਲਾ ਦੇ ਥਾਣਾ ਸਿਵਲ ਲਾਈਨ ਦੇ ਅਧਿਕਾਰ ਖੇਤਰ ਵਿੱਚ ਸਥਿਤ ਇੱਕ ਫਲਿੱਪਕਾਰਟ/ਐਮਾਜੋਨ ਡਿਲੀਵਰੀ ਹੱਬ ਵਿੱਚ ਹੋਈ ਡਕੈਤੀ ਨੂੰ ਵੀ ਟਰੇਸ ਕਰਨ ਵਿੱਚ ਵੀ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਹੋਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਪੰਜ ਮੈਂਬਰਾਂ ਵਾਲਾ ਇੱਕ ਗਿਰੋਹ, ਜੋ ਸਾਰੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵਸਨੀਕ ਹਨ, ਇਹਨਾਂ ਡਕੈਤੀਆ ਲਈ ਜ਼ਿੰਮੇਵਾਰ ਹਨ ਇਹ ਗਿਰੋਹ ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਤਰਨਤਾਰਨ ਦੇ ਖੇਤਰਾਂ ਵਿੱਚ ਈ-ਕਾਮਰਸ ਡਿਲੀਵਰੀ ਸਟੋਰਾਂ, ਖਾਸ ਕਰਕੇ ਫਲਿੱਪਕਾਰਟ ਅਤੇ ਐਮਾਜੋਨ ਦੁਆਰਾ ਚਲਾਏ ਜਾਣ ਵਾਲੇ ਸਟੋਰਾਂ ਨੂੰ ਸਰਗਰਮੀ ਨਾਲ ਨਿਸ਼ਾਨਾ ਬਣਾ ਰਿਹਾ ਸੀ। ਟੈਕਨੀਕਲ ਇੰਟੈਲੀਜੈਂਸ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਸੁਮੇਲ ਰਾਹੀਂ, ਬਟਾਲਾ ਪੁਲਿਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਫੜਨ ਵਿੱਚ ਸਫ਼ਲ ਹੋਈ। ਦੋਸ਼ੀ ਪਿਛਲੇ 6 ਮਹੀਨਿਆਂ ਵਿੱਚ ਵਾਪਰੇ 0ਮ6 ਡਕੈਤੀ ਦੇ ਮਾਮਲਿਆਂ ਵਿੱਚ ਮੁੱਖ ਤੌਰ 'ਤੇ ਉੱਚ-ਮੁੱਲ ਵਾਲੇ ਡਿਲੀਵਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਲੜੀ ਵਿੱਚ ਸ਼ਾਮਲ ਪਾਏ ਗਏ ਹਨ ਇਹਨਾਂ ਕੋਲੋ 1 ਪਿਸਟਲ 32 ਬੋਰ 2 ਜਿੰਦਾ ਰੋਂਦ ,,ਇਕ ਖਿਡੌਣਾ ਪਿਸਤੌਲ ਵੀ ਬਰਾਮਦ ਹੋਈ ਹੈ ਅਤੇ ਇਹਨਾਂ ਦਾ ਇਕ ਸਾਥੀ ਲਵਪ੍ਰੀਤ ਸਿੰਘ ਵਾਸੀ ਸਠਿਆਲਾ ਅਜੇ ਫਰਾਰ ਹੈ ਉਸਨੂੰ ਵੀ ਜਲਦ ਕਾਬੂ ਕੀਤਾ ਜਾਵੇਗਾ।