ਖੇਡ ਵਿਭਾਗ ਵੱਲੋਂ ਵੱਖ-ਵੱਖ ਖੇਡਾਂ 'ਚ ਦਾਖ਼ਲ ਕਰਨ ਲਈ ਖਿਡਾਰੀਆਂ ਦੇ ਲਏ ਟਰਾਇਲ
- ਦੋ ਦਿਨਾਂ ਦੌਰਾਨ ਕੁੱਲ 728 ਖਿਡਾਰੀਆਂ ਨੇ ਲਿਆ ਹਿੱਸਾ
ਸੁਖਮਿੰਦਰ ਭੰਗੂ
ਲੁਧਿਆਣਾ, 10 ਅਪ੍ਰੈਲ 2025 - ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਸਪੋਰਟਸ ਵਿੰਗ ਸਕੂਲਜ ਵਿੱਚ ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਬੀਤੇ ਕੱਲ੍ਹ ਅਤੇ ਅੱਜ 10 ਅਪ੍ਰੈਲ ਨੂੰ ਟਰਾਇਲ ਲਏ ਗਏ।
ਉਨ੍ਹਾਂ ਦੱਸਿਆ ਕਿ ਸਾਈਕਲਿੰਗ, ਫੁੱਟਬਾਲ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ, ਖੋਹ-ਖੋਹ, ਕਬੱਡੀ, ਨੈੱਟਬਾਲ, ਸਾਫਟਬਾਲ, ਸ਼ੂਟਿੰਗ, ਵਾਲੀਬਾਲ, ਵੇਟਲਿਫਟਿੰਗ ਅਤੇ ਕੁਸ਼ਤੀ ਦੇ ਵੱਖ-ਵੱਖ ਉਮਰ ਵਰਗ ਅੰਡਰ 14, 17 ਅਤੇ ਅੰਡਰ 19 ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਗਏ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਦਿਨਾਂ ਦੇ ਟਰਾਇਲਾਂ ਵਿੱਚ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ ਖੇਡਾਂ ਵਿੱਚ (ਮਿਤੀ 9 ਅਪ੍ਰੈਲ ਨੂੰ 479 ਖਿਡਾਰੀ ਅਤੇ 10 ਅਪ੍ਰੈਲ ਨੂੰ 249 ਖਿਡਾਰੀ) ਕੁੱਲ 728 ਖਿਡਾਰੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ 418 ਲੜਕੇ ਅਤੇ 310 ਲੜਕੀਆਂ ਸ਼ਾਮਲ ਹਨ।