ਕੌਮਾਂਤਰੀ ਮਾਤ-ਭਾਸਾ਼ ਦਿਹਾੜੇ ਨੂੰ ਸਮਰਪਿਤ ਸਮਾਗਮ 21 ਫ਼ਰਵਰੀ ਨੂੰ
ਰੋਹਿਤ ਗੁਪਤਾ
ਗੁਰਦਾਸਪੁਰ --18 ਫ਼ਰਵਰੀ 2025 -- ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਅਤੇ ਹੋਰ ਸਹਿਯੋਗੀ ਸਾਹਿਤ ਸਭਾਵਾਂ ਵੱਲੋਂ ਸਾਂਝੇ ਤੌਰ 'ਤੇ ਕੌਮਾਂਤਰੀ ਮਾਤ-ਭਾਸਾ਼ ਦਿਵਸ ਨੂੰ ਸਮਰਪਿਤ ਸਮਾਗਮ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਮੁਬਾਰਕ ਮੌਕੇ 'ਤੇ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ, ਹਰਦੋਛੰਨੀ ਰੋਡ, ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੌਰਾਨ ' ਕੌਮਾਂਤਰੀ ਮਾਤ-ਭਾਸਾ਼ ਦਿਵਸ ਦਾ ਮਹੱਤਵ ਅਤੇ ਸਾਰਥਿਕਤਾ ' ਵਿਸ਼ੇ ਤੇ ਵਿਦਵਾਨਾਂ ਦੇ ਵਿਚਾਰ ਸੁਣਾਂਗੇ ਅਤੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਡਾ.ਲੇਖ ਰਾਜ, ਤਰਸੇਮ ਸਿੰਘ ਭੰਗੂ,,ਡਾ.ਮਲਕੀਤ ਸਿੰਘ ਸੁਹਲ,ਸੀਤਲ ਸਿੰਘ ਗੁੰਨੋਪੁਰੀ,ਜੇ.ਪੀ ਖਰਲਾਂ ਵਾਲਾ ਅਤੇ ਸੁਖਵਿੰਦਰ ਰੰਧਾਵਾ ਸ਼ਾਮਲ ਹੋਣਗੇ ਅਤੇ ਡਾ.ਅਮਰਦੀਪ ਕੌਰ ਆਹਲੂਵਾਲੀਆ ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜ਼ਨਲ ਕੈਂਪਸ, ਗੁਰਦਾਸਪੁਰ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ। ਵਿਸੇ਼ 'ਤੇ ਵਿਚਾਰ-ਚਰਚਾ ਤੋਂ ਮਗਰੋਂ ਹਾਜ਼ਰ ਕਵੀਆਂ 'ਤੇ ਅਧਾਰਤ ਕਵੀ-ਦਰਬਾਰ ਵੀ ਹੋਵੇਗਾ ਅਤੇ 'ਭਾਸਾ਼ ਇੱਕ ਵਹਿੰਦਾ ਦਰਿਆ ' ਲਘੂ ਨਾਟਕ,ਇਪਟਾ ਦੀ ਟੀਮ ਵੱਲੋਂ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਹਿੱਤ ਸਾਹਿਤਕਾਰਾਂ ਅਤੇ ਸਮੂਹ ਮਾਤ-ਭਾਸਾ਼ ਪ੍ਰੇਮੀਆਂ ਨੂੰ ਸੱਦਾ ਵੀ ਦਿੱਤਾ ਗਿਆ।