ਕਾਰ ਦੀ ਟੱਕਰ ਵੱਜਣ ਤੋਂ ਬਾਅਦ 10 ਫੁੱਟ ਤੱਕ ਹਵਾ ਵਿੱਚ ਉਛਲੀ ਔਰਤ ਹੋਈ ਮੌਤ
ਚੋਲਾ ਸਾਹਿਬ ਦੇ ਲੰਗਰ ਤੋਂ ਸੇਵਾ ਕਰਕੇ ਪਰਤ ਰਹੀ ਸੀ ਪਿੰਡ ਵਾਪਸ
ਰੋਹਿਤ ਗੁਪਤਾ
ਗੁਰਦਾਸਪੁਰ : ਚੋਲਾ ਸਾਹਿਬ ਜਾਣ ਵਾਲੇ ਸੰਗ ਦੇ ਸਵਾਗਤ ਵਿੱਚ ਲਗਾਏ ਜਾਣ ਵਾਲੇ ਲੰਗਰ ਵਿੱਚੋਂ ਸੇਵਾ ਕਰਕੇ ਵਾਪਸ ਆਪਣੇ ਪਿੰਡ ਗਜਨੀਪੁਰ ਪਰਤ ਰਹੀ ਔਰਤ ਨੂੰ ਗੁਰਦਾਸਪੁਰ ਡੇਰਾ ਬਾਬਾ ਨਾਨਕ ਰੋਡ ਤੇ ਪਿੰਡ ਗਜਨੀਪੁਰ ਦੇ ਬਾਹਰ ਇੱਕ ਤੇਜ਼ ਰਫਤਾਰ ਕਾਰ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ। ਪਰਿਵਾਰ ਅਨੁਸਾਰ ਕਾਰ ਚਾਲਕ ਇੰਨਾ ਬੇਕਾਬੂ ਸੀ ਕਿ ਟੱਕਰ ਤੋਂ ਬਾਅਦ ਔਰਤ ਬਲਵਿੰਦਰ ਕੌਰ 10 ਫੁੱਟ ਤੱਕ ਹਵਾ ਵਿੱਚ ਉਛਲ ਕੇ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗੀ ਸ਼ਾਇਦ ਸਿਰ ਤੇ ਕੋਈ ਚੀਜ਼ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਾਰ ਚਾਲਕ ਰੁਕਣ ਦੀ ਬਜਾਏ ਕਾਰ ਭਜਾ ਕੇ ਲੈ ਗਿਆ ਪਰ ਜਬਰਦਸਤ ਟੱਕਰ ਕਾਰਨ ਉਸਦੀ ਅਗਲੀ ਨੰਬਰ ਪਲੇਟ ਉਥੇ ਹੀ ਡਿੱਗ ਗਈ ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਤੋਂ ਬਾਅਦ ਜੋੜਾ ਛਤਰਾਂ ਚੌਕੀ ਪੁਲਿਸ ਵੱਲੋਂ ਨੰਬਰ ਪਲੇਟ ਦੇ ਅਧਾਰ ਤੇ ਕਾਰ ਚਾਲਕ ਦੀ ਪਹਿਚਾਨ ਕੀਤੀ ਜਾ ਰਹੀ ਹੈ।
ਮ੍ਰਿਤਕ ਔਰਤ ਬਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਸਤਵੰਤ ਸਿੰਘ, ਬਲਵਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਜਿਸਦੀ ਉਮਰ 52 ਸਾਲ ਸੀ 3 ਮਾਰਚ ਨੂੰ ਗੁਰਦਾਸਪੁਰ ਤੋਂ ਲੰਘਣ ਵਾਲੇ ਚੋਲਾ ਸਾਹਿਬ ਦੇ ਸੰਗ ਦੇ ਸਵਾਗਤ ਵਿੱਚ ਲਗਾਏ ਜਾਣ ਵਾਲੇ ਲੰਗਰ ਵਿੱਚ ਸੇਵਾ ਕਰਕੇ ਆਪਣੇ ਪਿੰਡ ਗਜਨੀਪੁਰ ਵਿਖੇ ਵਾਪਸ ਪਰਤ ਰਹੀ ਸੀ ਕਿ ਸੜਕ ਤੇ ਪਿੱਛੋਂ ਇੱਕ ਸਫੇਦ ਰੰਗ ਦੀ ਤੇਜ਼ ਰਫਤਾਰ ਕਾਰ ਆਈ ਅਤੇ ਉਸ ਨੂੰ ਟੱਕਰ ਮਾਰ ਕੇ ਹਵਾ ਵਿੱਚ ਉਛਾਲ ਦਿੱਤਾ । ਉਹ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗੀ ਅਤੇ ਉਸ ਦੀ ਮੌਤ ਹੋ ਗਈ । ਕਾਰ ਚਾਲਕ ਕਾਰ ਭਜਾ ਕੇ ਲੈ ਗਿਆ ਪਰ ਉਸ ਦੀ ਨੰਬਰ ਪਲੇਟ ਮੌਕੇ ਤੇ ਡਿੱਗ ਗਈ ਹੈ। ਉਹਨਾਂ ਮੰਗ ਕੀਤੀ ਕੀ ਹੈ ਅਜਿਹੇ ਲਾਪਰਵਾਹ ਕਾਰ ਚਾਲਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ।
Click to Follow Babushahi Facebook page →