ਐਚਆਈਵੀ/ਏਡਜ ਅਤੇ ਲਾਗ ਦੀ ਬੀਮਾਰੀ ਦੀ ਰੋਕਥਾਮ ਬਾਰੇ ਦੱਸਿਆ
ਰੋਹਿਤ ਗੁਪਤਾ
ਗੁਰਦਾਸਪੁਰ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੈਡੀਕਲ ਅਫ਼ਸਰ ਆਮ ਆਦਮੀ ਕਲੀਨਿਕ ਕਲੀਨੀਕਲ ਅਸਿਸਟੈਂਟ ਆਮ ਆਦਮੀ ਕਲੀਨਿਕ ਅਤੇ ਐਮਪੀਐਚਡਬਲਓ ਦੀ ਐਚਆਈਵੀ/ਏਡਜ ਅਤੇ ਲਾਗ ਦੀ ਬੀਮਾਰੀ ਸਬੰਧੀ ਟ੍ਰੇਨਿੰਗ ਕਰਵਾਈ ਗਈ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਤੇਜਿੰਦਰ ਕੌਰ ਨੇ ਕਿਹਾ ਕਿ ਪ੍ਰਜਨਨ ਪ੍ਰਣਾਲੀ ਦੀ ਲਾਗ ਉਹ ਬਿਮਾਰੀਆਂ ਹਨ ਜੋ ਮਰਦਾਂ ਅਤੇ ਔਰਤਾਂ ਦੇ ਪ੍ਰਜਨਨ ਅੰਗਾਂ (ਜਿਵੇਂ ਕਿ ਬੱਚੇਦਾਨੀ, ਯੋਨੀ ਆਦਿ) ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਬੈਕਟੀਰੀਆ, ਫੰਗਸ ਜਾਂ ਪਰਜੀਵੀਆਂ ਕਾਰਨ ਹੁੰਦੀਆਂ ਹਨ। ਇਸ ਨੂੰ ਪ੍ਰਜਨਨ ਅੰਗਾਂ ਦੀ ਲਾਗ ਕਿਹਾ ਜਾਂਦਾ ਹੈ। STI (Sexually Transmitted Infection) ਦਾ ਮਤਲਬ ਜਿਨਸੀ ਸੰਪਰਕ ਰਾਹੀਂ ਫੈਲਣ ਵਾਲੀ ਲਾਗ ਹੈ। ਇਹ ਲਾਗਾਂ ਮੁੱਖ ਤੌਰ 'ਤੇ ਅਸੁਰੱਖਿਅਤ ਸਰੀਰਕ ਸਬੰਧਾਂ (ਜਿਵੇਂ ਕਿ ਵੀਰਜ, ਯੋਨੀ ਤਰਲ, ਜਾਂ ਖੂਨ) ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀਆਂ ਹਨ। ਉਦਾਹਰਣ ਵਜੋਂ: ਕਲੈਮੀਡੀਆ, ਗੋਨੋਰਿਆ ਆਦਿ।
ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾਕਟਰ ਰਮੇਸ਼ ਕੁਮਾਰ ਨੇ ਐਚ ਆਈ ਵੀ ਇਨਫੈਕਸ਼ਨ ਅਤੇ ਇਸ ਦੇ ਏਡਜ ਵਿੱਚ ਤਬਦੀਲ ਹੋਣ ਬਾਰੇ ਦੱਸਿਆ। ਉਨਾਂ ਕਿਹਾ ਕਿ ਜਾਣਕਾਰੀ ਨਾਲ ਹੀ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।
ਡਾਕਟਰ ਮੀਰਾ ਕੌਸ਼ਲ ਪਥੋਲੋਜਿਸਟ ਅਤੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਜੋਤੀ ਮਹਾਜਨ ਨੇ ਆਰਟੀਆਈ/ਐਸਟੀਆਈ ਸਬੰਧੀ ਟੈਸਟਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਐਚਆਈਵੀ ਜਾਂਚ ਹਰੇਕ ਸਰਕਾਰੀ ਹਸਪਤਾਲ ਵਿੱਚ ਮੁਫ਼ਤ ਹੁੰਦੀ ਹੈ। ਇਸ ਦਾ ਇਲਾਜ ਵੀ ਮੁਫ਼ਤ ਹੈ ਅਤੇ ਮਰੀਜ਼ ਦੀ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ।
- Download Babushahi App
-
-