ਰਾਸ਼ਟਰਪਤੀ ਵੱਲੋਂ ਪੰਜ ਨਵੇਂ ਰਾਜਪਾਲਾਂ ਦੀ ਨਿਯੁਕਤੀ, ਸਾਬਕਾ ਗ੍ਰਹਿ ਸਕੱਤਰ ਅਜੈ ਭੱਲਾ ਬਣੇ ਮਣੀਪੁਰ ਦੇ ਰਾਜਪਾਲ
ਨਵੀਂ ਦਿੱਲੀ, 25 ਦਸੰਬਰ, 2024: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਹੈ। ਸਾਬਕਾ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੂੰ ਮਣੀਪੁਰ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਕੇਰਲਾ ਅਤੇ ਬਿਹਾਰ ਦੇ ਰਾਜਪਾਲਾਂ ਦੀ ਆਪਸ ਵਿਚ ਅਦਲਾ ਬਦਲੀ ਕੀਤੀ ਗਈ ਹੈ।
ਪੜ੍ਹੋ ਪੂਰੀ ਸੂਚੀ:
Ajay Kumar Bhalla appointed as Governor of Manipur.
Dr Hari Babu Kambhampati, Governor of Mizoram appointed as Governor of Odisha. General (Dr) Vijay Kumar Singh, appointed as Governor of Mizoram. Rajendra Vishwanath Arlekar, Governor of Bihar appointed as Governor of Kerala.… pic.twitter.com/RgPVS5u68n
— ANI (@ANI) December 24, 2024
ਆਰਿਫ ਮੁਹੰਮਦ ਖਾਨ ਬਿਹਾਰ ਦੇ ਰਾਜਪਾਲ ਬਣੇ
ਬਿਹਾਰ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਜਿੱਥੇ ਕੇਰਲ ਭੇਜਿਆ ਗਿਆ, ਉੱਥੇ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੂੰ ਬਿਹਾਰ ਦੇ ਰਾਜਪਾਲ ਦੀ ਜ਼ਿੰਮੇਵਾਰੀ ਸੌਂਪੀ ਗਈ। ਅਜੈ ਕੁਮਾਰ ਭੱਲਾ ਨੂੰ ਮਨੀਪੁਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਉਸ ਦਿਨ ਤੋਂ ਲਾਗੂ ਹੋਣਗੀਆਂ, ਜਿਸ ਦਿਨ ਰਾਜਪਾਲ ਆਪਣੀ-ਆਪਣੀ ਡਿਊਟੀ ਸੰਭਾਲਣਗੇ।
ਦੇਖੋ ਕਿਸ ਨੂੰ ਮਿਲੀ ਕਿੱਥੇ ਜ਼ਿੰਮੇਵਾਰੀ?
ਮਿਜ਼ੋਰਮ ਦੇ ਰਾਜਪਾਲ ਹਰੀ ਬਾਬੂ ਨੂੰ ਓਡੀਸ਼ਾ ਦਾ ਰਾਜਪਾਲ ਬਣਾਇਆ ਗਿਆ ਹੈ।
ਰਾਜੇਂਦਰ ਅਰਲੇਕਰ ਨੂੰ ਬਿਹਾਰ ਤੋਂ ਹਟਾ ਕੇ ਕੇਰਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
ਜਨਰਲ ਵੀਕੇ ਸਿੰਘ ਨੂੰ ਮਿਜ਼ੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ।
ਆਰਿਫ ਮੁਹੰਮਦ ਖਾਨ ਨੂੰ ਕੇਰਲ ਤੋਂ ਹਟਾ ਕੇ ਬਿਹਾਰ ਦਾ ਰਾਜਪਾਲ ਬਣਾ ਦਿੱਤਾ ਗਿਆ।
ਅਜੇ ਕੁਮਾਰ ਭੱਲਾ ਨੂੰ ਮਨੀਪੁਰ ਦੀ ਜ਼ਿੰਮੇਵਾਰੀ ਮਿਲੀ ਹੈ।