ਆਰ.ਟੀ.ਏ ਨੇ ਤਿੰਨ ਟਰੱਕ ਚਾਲਕਾਂ ਦਾ ਕਟਿਆ 72 ਹਜ਼ਾਰ ਰੁਪਏ ਦਾ ਚਲਾਨ,,, ਆਰਟੀਏ ਨੇ ਨਕਾਰੇ ਦੋਸ਼
- ਟਰੱਕ ਚਾਲਕਾਂ ਨੇ ਆਰ.ਟੀ.ਏ ਤੇ ਗਲਤ ਚਲਾਨ ਕੱਟਣ ਦੇ ਲਗਾਏ ਆਰੋਪ, ਆਰਟੀਏ ਨੇ ਨਕਾਰੇ ਦੋਸ਼
ਰਿਪੋਰਟਰ ---ਰੋਹਿਤ ਗੁਪਤਾ
ਗੁਰਦਾਸਪੁਰ, 11 ਫਰਵਰੀ 2025 - ਆਰ.ਟੀ.ਏ ਗੁਰਦਾਸਪੁਰ ਵੱਲੋਂ ਅੱਜ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਬਰਿਆਰ ਬਾਈਪਾਸ ਤੇ ਨਾਕੇਬੰਦੀ ਕਰ ਤਿੰਨ ਟਰੱਕ ਚਾਲਕਾਂ ਦਾ 72 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਜਿਸ ਤੋਂ ਬਾਅਦ ਟਰੱਕ ਚਾਲਕਾਂ ਵਿੱਚ ਰੋਸ਼ ਦੀ ਲਹਿਰ ਹੈ ।ਟਰੱਕ ਚਾਲਕਾਂ ਨੇ ਆਰੋਪ ਲਗਾਇਆ ਕਿ ਆਰਟੀਏ ਗੁਰਦਾਸਪੁਰ ਨੇ ਉਹਨਾਂ ਦੇ ਗਲਤ ਚਲਾਨ ਕੱਟੇ ਹਨ ਉਹਨਾਂ ਕਿਹਾ ਕਿ ਉਹਨਾਂ ਦਾ ਓਵਰਲੋਡ ਦਾ ਚਲਾਨ ਕੱਟਿਆ ਗਿਆ ਜਦਕਿ ਉਹਨਾਂ ਦੀ ਗੱਡੀ ਅੰਡਰਲੋਡ ਹੈ ਅਤੇ ਉਹਨਾਂ ਦੇ ਕੋਲ਼ ਸਾਰੇ ਕਾਗਜ਼ਾਤ ਵੀ ਮੋਜੂਦ ਹਨ ਪਰ ਆਰਟੀਏ ਗੁਰਦਾਸਪੁਰ ਨੇ ਉਹਨਾਂ ਦੇ ਕਾਗਜ਼ਾਤ ਚੈੱਕ ਨਹੀਂ ਕੀਤੇ ਅਤੇ ਬਿਨਾਂ ਕਾਗਜ਼ਾਤ ਚੈੱਕ ਕੀਤੇ ਹੀ ਉਹਨਾਂ ਦਾ ਮੋਟਾ ਚਲਾਨ ਕਰ ਦਿੱਤਾ ਗਿਆ ਹੈ ਉਥੇ ਹੀ ਆਰਟੀਏ ਨੇ ਗੁਰਦਾਸਪੁਰ ਨੇ ਸਾਰੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਟਰੱਕਾਂ ਦੇ ਛੇ ਐਕਸਲ ਸ਼ਨ ਅਤੇ ਟਰੱਕ ਚਾਲਕ ਟਾਇਰ ਦੀ ਘਸਾਈ ਬਚਾਉਣ ਕਰਕੇ ਦੋ ਐਕਸਲ ਉੱਪਰ ਚੱਕ ਲੈਂਦੇ ਹਨ ਅਤੇ ਚਾਰ ਐਕਸਕਲ ਤੇ ਟਰੱਕ ਚਲਾ ਰਹੇ ਸਨ ਜਿਸ ਕਰਕੇ ਇਹਨਾਂ ਦਾ ਚਲਾਨ ਕੀਤਾ ਗਿਆ ਹੈ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਚਾਲਕਾਂ ਨੇ ਦੱਸਿਆ ਕਿ ਉਹ ਟਰੱਕ ਵਿੱਚ ਸਮਾਨ ਗੁਜਰਾਤ ਤੋਂ ਸਮਾਨ ਲੋਡ ਕਰਕੇ ਜੰਮੂ ਵੱਲ ਨੂੰ ਜਾ ਰਹੇ ਸਨ ਜਦ ਉਹ ਬਰਿਆਰ ਬਾਈਪਾਸ ਤੇ ਪਹੁੰਚੇ ਤਾਂ ਆਰਟੀਏ ਗੁਰਦਾਸਪੁਰ ਨੇ ਨਾਕਾ ਲਗਾਇਆ ਹੋਇਆ ਸੀ ਤੇ ਉਹਨਾਂ ਨੂੰ ਨਾਕੇ ਤੇ ਰੋਕਿਆ ਗਿਆ ਅਤੇ ਉਹਨਾਂ ਦੇ ਬਿਨਾਂ ਕਾਗਜ਼ਾਤ ਚੈੱਕ ਕੀਤੇ ਹੀ ਤਿੰਨਾਂ ਟਰੱਕਾਂ ਦਾ 72 ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਦੇ ਕੋਲ ਭਾਰ ਦੀ ਕੰਡਾ ਪਰਚੀ ਅਤੇ ਬਾਕੀ ਸਾਰੇ ਕਾਗਜ਼ਾਤ ਵੀ ਮੌਜੂਦ ਸਨ ਪਰ ਆਰਟੀਏ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਅਤੇ ਉਹਨਾਂ ਦਾ ਚਲਾਨ ਕੱਟ ਦਿੱਤਾ।
ਉਹਨਾਂ ਨੇ ਆਰੋਪ ਲਗਾਇਆ ਕਿ ਆਰਟੀਏ ਗੁਰਦਾਸਪੁਰ ਨੇ ਧੱਕੇ ਦੇ ਨਾਲ ਉਹਨਾਂ ਦਾ ਗਲਤ ਚਲਾਨ ਕੱਟਿਆ ਹੈ। ਉਹਨਾਂ ਕਿਹਾ ਕਿ ਇਹ ਚਲਾਨ ਰੱਦ ਕੀਤਾ ਜਾਵੇ ਕਿਉਂਕਿ ਉਹ ਕਿਸਤਾਂ ਤੇ ਗੱਡੀਆਂ ਲੈਕੇ ਚਲਾ ਰਹੇ ਹਨ। ਇਸ ਚਲਾਨ ਦੇ ਨਾਲ ਡਰਾਈਵਰਾਂ ਦਾ ਮੋਟਾ ਨੁਕਸਾਨ ਹੋਵੇਗਾ ਅਤੇ ਉਨਾਂ ਨੂੰ ਇਹ ਪੈਸਿਆਂ ਦੀ ਭਰਭਾਈ ਕਰਨਾ ਬਹੁਤ ਔਖਾ ਹੋਵੇਗਾ। ਨਾਲ਼ ਹੀ ਉਹਨਾ ਸਰਕਾਰ ਤੋਂ ਮੰਗ ਕੀਤੀ ਕਿ ਡਰਾਈਵਰਾਂ ਨੂੰ ਬਿਨਾਂ ਵਜਹਾ ਤੋਂ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਕਾਗਜ਼ਾਤ ਚੈੱਕ ਕਰਨ ਤੋਂ ਬਗੈਰ ਕਿਸੇ ਦਾ ਚਲਾਨ ਨਾ ਕੀਤਾ ਜਾਵੇ।