ਆਫਤ ਪ੍ਰਬੰਧਨ ਲਈ 360 ਵਲੰਟੀਅਰ ਤਿਆਰ: ਬਟਾਲਾ ਵਿਖੇ ਸਿਵਲ ਡਿਫੈਂਸ ਸਿਖਲਾਈ ਕੈਂਪ ਦੀ ਸਮਾਪਤੀ
ਕਿਸੇ ਵੀ ਆਫਤ ਨੂੰ ਨਜਿਠਣ ਲਈ 360 ਵਲੰਟੀਅਰਜ਼ ਹੋਏ ਸਿੱਖਿਅਤ
ਸਿਵਲ ਡਿਫੈਂਸ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਦੂਜੇ ਕੈਂਪ ਦੀ ਸਮਾਪਤੀ
ਰੋਹਿਤ ਗੁਪਤਾ
ਬਟਾਲਾ, 04 ਫਰਵਰੀ ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਕੈਂਪ ਦੀ ਐਡੀਟੋਰੀਅਮ ਸਰਕਾਰੀ ਕਾਲਜ ਵਿਖੇ ਸਮਾਪਤੀ ਹੋਈ। ਇਸ ਕੈਂਪ ਦਾ ਆਯੋਜਨ ਸ੍ਰੀ ਸੰਜੀਵ ਕਾਲੜਾ ਆਈ.ਪੀ.ਐਸ. ਡਾਇਰੈਕਟਰ ਜਰਨਲ ਆਫ ਪੁਲਿਸ, ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਅਤੇ ਅਡੀਸਨਲ ਕਮਾਡੈਂਟ ਜਨਰਲ ਸ਼੍ਰੀ ਹਰਮਨਜੀਤ ਸਿੰਘ, ਡਵੀਜਨਲ ਕਮਾਡੈਂਟ ਸ਼੍ਰੀ ਅਨਿਲ ਕੁਮਾਰ ਪਰੂਥੀ ਜਲੰਧਰ ਦੇ ਨਿਰਦੇਸ ਅਨੁਸਾਰ ਸ਼੍ਰੀ ਰਵੇਲ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ) ਜਿਲ੍ਹਾ ਕਮਾਂਡਰ ਅਤੇ ਅਡੀਸਨਲ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਦੀ ਅਗਵਾਈ ਵਿੱਚ ਮੁੱਖ ਮਹਿਮਾਨ ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ ( ਪ੍ਰੈਜ਼ੀਡੈਂਟ ਐਵਾਰਡੀ-2 ਵਾਰ ), ਬਟਾਲੀਅਨ ਕਮਾਂਡਰ ਨਿਰਮਲਾ ਤੇ ਸਾਬਕਾ ਕਮਾਡੈਂਟ ਸੁਖਰਾਜ ਸਿੰਘ, ਪ੍ਰਿੰਸੀਪਲ ਅਸਵਨੀ ਕੁਮਾਰ ਭੱਲਾ ਦੇ ਨਾਲ ਇੰਸਟੈਕਟਰ ਜਗਰੂਪ ਸਿੰਘ ਤੇ ਮਨਪ੍ਰੀਤ ਸਿੰਘ, ਕੈਂਪ ਐਡਮਿਨ ਵਰਿੰਦਰਪਾਲ ਸਿੰਘ , ਸਟੋਰ ਸੁਪਰਡੈਂਟ ਗੁਰਦਾਸਪੁਰ ਰਮੇਸ਼ ਕੁਮਾਰ ਤੇ ਬਟਾਲਾ ਦਵਿੰਦਰ ਸਿੰਘ, ਹਰਬਖਸ਼ ਸਿੰਘ, ਗੁਰਮੁੱਖ ਸਿੰਘ ਦੇ ਨਾਲ ਵਲੰਟੀਅਰਜ ਹਾਜਰ ਸਨ।
ਇਸ ਮੌਕੇ ਅਡੀਸਨਲ ਕੰਟਰੋਲਰ ਰਵੇਲ ਸਿੰਘ ਰੰਧਾਵਾ ਨੇ ਦੱਸਿਆ ਕਿ ਸਿਵਲ ਡਿਫੈਂਸ ਟਾਉਨ ਗੁਰਦਾਸਪੁਰ ਤੇ ਬਟਾਲਾ ਦੇ 2 ਕੈਂਪਾਂ ਵਿਚ 360 ਵਲੰਟੀਅਰਜ਼ ਨੂੰ ਆਫਤ ਪ੍ਰਬੰਧਕ ਸਬੰਧੀ ਜਾਣੂ ਤੇ ਅਭਿਆਸ ਕਰਵਾਇਆਂ ਗਿਆ ਇਹ ਕਿਸੇ ਵੀ ਆਫਤ ਨੂੰ ਨਿਜੱਠਣ ਲਈ ਤਿਆਰ ਰਹਿਣਗੇ। ਇਹਨਾਂ ਨੂੰ ਨਾਗਰਿਕ ਸੁੱਰਖਿਆ ਦੀਆਂ 12 ਸਰਵਿਸਸ, ਵਾਰਡਨ ਸਰਵਿਸ ਤੇ ਉਦੇਸ਼, ਪ੍ਰਾਇਮਰੀ ਫਾਇਰ ਸੇਫਟੀ, ਰੋਡ ਸੇਫਟੀ, ਮੁਢੱਲੀ ਸਹਾਇਤਾ, ਸੀਪੀਆਰ, ਭੁਚਾਲ, ਹੜ੍ਹ, ਡੁੱਬਦੇ ਨੂੰ ਬਚਾਉਣਾ, ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ, ਲਿਫਟਿੰਗ-ਸਿਫਟਿੰਗ, ਜਖਮੀ ਵਿਅਕਤੀ ਨੂੰ ਸਹੀ ਤਰੀਕੇ ਨਾਲ ਉਠਾਉਣ ਅਤੇ ਇੱਕ ਥਾਂ ਤੋਂ ਦੂਜੀ ਥਾਂ ਸੁਰੱਖਿਅਤ ਢੰਗ ਨਾਲ ਲਿਜਾਣ ਦੇ ਤਰੀਕੇ, ਰਾਸ਼ਟਰੀ ਸਹਾਇਤਾ ਨੰਬਰ 112 ਤੇ 1033, ਬਲੈਕਆਉਟ, , ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣਾਂ ਆਪਣੀ ਸੁਰੱਖਿਆ ਕਰਦੇ ਹੋਏ ਰਾਹਤ ਕਾਰਜਾਂ ਵਿੱਚ ਹਿੱਸਾ ਲੈਣਾ ਆਦਿ ਬਾਰੇ ਦੱਸਿਆ ਗਿਆ।
ਇਸ ਤੋ ਬਾਅਦ ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ ਨੇ ਦਸਿਆ ਕਿ ਇਹਨਾਂ ਨੂੰ ਟੀਮ ਵਰਕ, ਸਿਹਤ ਸੰਭਾਲ, ਹੈਂਡ-ਵਾਸ਼ ਅਤੇ ਨਸ਼ਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ। ਜਿਸ ਨਾਲ ਵਲੰਟੀਅਰਾਂ ਦੀ ਸਹੀ ਫੈਸਲਾ ਲੈਣ ਦੀ ਸਮਰੱਥਾ ਆਤਮ-ਵਿਸਵਾਸ ਅਤੇ ਸਮਾਜ/ਦੇਸ਼ ਦੀ ਨਿਸ਼ਕਾਮ ਸੇਵਾ ਪ੍ਰਤੀ ਵਚਨਬੰਧਤਾ ਵਿੱਚ ਹੋਰ ਵਾਧਾ ਹੋਇਆ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਨੋਜਵਾਨਾਂ ਨੇ ਸਿਵਲ ਡਿਫੈਂਸ ਦੇ ਵਲੰਟੀਅਰ ਬਣ ਕੇ ਬੜੀ ਹੀ ਦਿਲਚਸਪੀ ਨਾਲ ਟ੍ਰੇਨਿੰਗ ਕੀਤੀ।ਅੱਜ ਇਹਨਾਂ ਦਾ ਲਿਖਤੀ ਪੇਪਰ ਅਤੇ ਫੀਡਬੈਕ ਵੀ ਲਿਆ ਗਿਆ। ਆਖੀਰ ਵਿੱਚ ਸਾਰੇ ਇੰਸਟੈਕਟਰਾਂ ਦਾ 7 ਦਿਨਾਂ ਦੋਰਾਨ ਨਾਗਰਿਕ ਸੁਰੱਖਿਆਂ ਵਿਸ਼ਆਂ ਤੇ ਅਭਿਆਸ ਕਰਵਾਉਣ ਤੇ ਹਾਜ਼ਰ ਵਲੰਟੀਅਰਜ਼ ਵਲੋਂ ਤਾਲੀਆਂ ਦੀ ਗੂੰਜ ਨਾਲ ਧੰਨਵਾਦ ਕੀਤਾ ਗਿਆ।