← ਪਿਛੇ ਪਰਤੋ
ਅਨਿਲ ਵਿੱਜ ਦਾ ਵੱਡਾ ਐਲਾਨ - ਨਾਇਬ ਸਿੰਘ ਸੈਣੀ ਸਰਕਾਰ ਖਿਲਾਫ ਡੱਲੇਵਾਲ ਵਾਂਗ ਵਰਤ ਰੱਖਾਂਗਾ ਬਾਬੂਸ਼ਾਹੀ ਬਿਊਰੋ ਚੰਡੀਗੜ੍ਹ : ਹਰਿਆਣਾ ਦੇ ਸੀਨੀਅਰ ਮੰਤਰੀ ਅਨਿਲ ਵਿੱਜ ਆਪਣੀ ਹੀ ਸਰਕਾਰ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਾਂਗ ਮਰਨ ਵਰਤ ’ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਬਿਜਲੀ ਅਤੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਹਾਲ ਹੀ ਵਿੱਚ ਅੰਬਾਲਾ ਕੈਂਟ ਸਦਰ ਥਾਣੇ ਦੇ ਐਸਐਚਓ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਨੇ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਵੀ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਮੁਅੱਤਲੀ ਦਾ ਹੁਕਮ ਚਾਹੁੰਦੇ ਹਨ। ਪਰ ਐਸਐਚਓ ਨੂੰ ਮੁਅੱਤਲ ਨਹੀਂ ਕੀਤਾ ਗਿਆ ਅਤੇ ਉਹ ਅਜੇ ਵੀ ਡਿਊਟੀ 'ਤੇ ਹਨ। ਹਰਿਆਣਾ ਦੇ ਗ੍ਰਹਿ ਵਿਭਾਗ ਨੇ SHO ਨੂੰ ਮੁਅੱਤਲ ਨਹੀਂ ਕੀਤਾ ਹੈ। ਗ੍ਰਹਿ ਮੰਤਰਾਲਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲ ਹੈ। ਇਸ ਤੋਂ ਮੰਤਰੀ ਅਨਿਲ ਵਿੱਜ ਕਾਫੀ ਨਾਰਾਜ਼ ਹੋ ਗਏ ਹਨ। ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਹੁਕਮਾਂ ਨੂੰ ਲਾਗੂ ਨਾ ਕਰਨ ਕਾਰਨ ਵਿਜ ਦਾ ਅਕਸ ਵੀ ਪ੍ਰਭਾਵਿਤ ਹੋਇਆ ਹੈ। ਅਜਿਹੇ 'ਚ ਅਨਿਲ ਵਿਜ ਨੇ ਕਿਹਾ ਹੈ ਕਿ ਉਹ ਹੁਣ ਸ਼ਿਕਾਇਤ ਕਮੇਟੀ ਦੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ।
Total Responses : 1598