ਕੇਂਦਰ ਸਰਕਾਰ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਪਿੰਡਾਂ ਦੀ ਜਲ ਸਪਲਾਈ ਸਕੀਮ ਬਾਰੇ ਵਿਚਾਰ ਚਰਚਾ
ਜਲ ਜੀਵਨ ਮਿਸ਼ਨ ਤਹਿਤ ਜਲ ਸਪਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ : ਐਮ.ਡੀ.ਹਰਪ੍ਰੀਤ ਸਿੰਘ
ਰੋਹਿਤ ਗੁਪਤਾ
ਬਟਾਲਾ, 18 ਨਵੰਬਰ -ਅੱਜ ਜਲ ਜੀਵਨ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਵਧੀਆ ਤੇ ਸੁਚਾਰੂ ਢੰਗ ਨਾਲ ਪੰਚਾਇਤਾਂ ਵੱਲੋਂ ਚਲਾਈਆਂ ਜਾ ਰਹੀਆਂ ਜਲ ਸਕੀਮਾਂ ਦੀਆਂ ਪੰਚਾਇਤਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਵਾਰਤਾ ਕੀਤੀ ਗਈ। ਜਿਸ ਵਿੱਚ ਵਧੀਆ ਤੇ ਸੁਚਾਰੂ ਢੰਗ ਨਾਲ ਚੱਲਣ ਵਾਲੀਆਂ ਸਕੀਮਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਦੌਰਾਨ ਸੁਜਲ ਗ੍ਰਾਮ ਸੰਵਾਦ ਤਹਿਤ ਪੰਜਾਬ ਰਾਜ ਦੇ ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਬਲਾਕ ਡੇਰਾ ਬਾਬਾ ਨਾਨਕ ਪਿੰਡ ਪਰਾਚਾ ਦੀ ਜਲ ਸਪਲਾਈ ਸਕੀਮ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਪਿੰਡ ਪਰਾਚਾ ਦੀ ਸਰਪੰਚ ਸੰਦੀਪ ਕੌਰ ਵੱਲੋਂ ਆਪਣੇ ਪਿੰਡ ਵਿੱਚ ਚੱਲ ਰਹੀ ਜਲ ਸਪਲਾਈ ਸਕੀਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਅਗਸਤ 2022 ਵਿੱਚ ਜਲ ਸਪਲਾਈ ਪ੍ਰੋਜੈਕਟ ਲੱਗਿਆ ਸੀ ਅਧੀਨ ਜਿਸ ਅਧੀਨ ਪਰਾਚਾ ਅਤੇ ਕੋਟਲੀ ਵੀਰਾਨ ਪਿਡਾਂ ਨੂੰ ਕਵਰ ਕੀਤਾ ਗਿਆ। ਉਸੇ ਸਮੇਂ ਤੋਂ ਹੀ ਅਸੀਂ ਵਿਭਾਗ ਦੀ ਮਦਦ ਨਾਲ ਬਹੁਤ ਹੀ ਸੁਚਾਰੂ ਢੰਗ ਤੇ ਸਫਲਤਾ ਪੂਰਵਕ ਇਸ ਸਕੀਮ ਨੂੰ ਚਲਾ ਰਹੇ ਹਾਂ ਜਿਸ ਦੇ ਤਹਿਤ ਤਕਰੀਬਨ ਤਿੰਨ ਸਾਲ ਦੇ ਅੰਦਰ ਉਹਨਾਂ ਦੇ ਬਚਤ ਖਾਤੇ ਵਿੱਚ 2 ਲੱਖ 26 ਹਜਾਰ ਰੁਪਏ ਜਮਾਂ ਹਨ ਤੇ ਤੇ ਪਿੰਡ ਵਾਸੀਆਂ ਪਾਸੋਂ 50 ਰੁਪਏ ਪ੍ਰਤੀ ਮਹੀਨਾ ਪਾਣੀ ਦਾ ਬਿੱਲ ਵਸੂਲ ਕੀਤਾ ਜਾਂਦਾ ਹੈ ਤੇ ਜੀ.ਪੀ. ਡਬਲਯੂ. ਐਸ. ਸੀ. ਦੇ ਬੈਂਕ ਖਾਤੇ ਵਿੱਚ ਜਮਾ ਕਰਵਾ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਉਨਾਂ ਨੇ ਪਾਣੀ ਦੀ ਨਿਰੰਤਰ ਜਾਂਚ ਸਬੰਧੀ ਵੀ ਗੱਲ ਕੀਤੀ ਤਾਂ ਜੋ ਲੋਕਾਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਇਸ ਤੋਂ ਬਾਅਦ ਜਿਲਾ ਲੈਵਲ ਡੀ.ਡਬਲਯੂ.ਐਸ.ਐਮ.ਮੈਂਬਰ ਐਕਸੀਅਨ ਸ਼੍ਰੀ ਸੰਜੀਵ ਕੁਮਾਰ ਵੱਲੋਂ ਬਾਰਡਰ ਦੇ ਪਿੰਡ ਪਰਾਚਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤੇ ਅੰਤ ਵਿੱਚ ਐਚ.ਓ.ਡੀ ਕਮ ਐਮ.ਡੀ.ਜਲ ਜੀਵਨ ਮਿਸ਼ਨ ਸ੍ਰ:ਹਰਪ੍ਰੀਤ ਸਿੰਘ ਵੱਲੋਂ ਜਲ ਸਪਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਸਵੱਛ ਭਾਰਤ ਮਿਸ਼ਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਉਹਨਾਂ ਦੱਸਿਆ ਕਿ ਪੂਰੇ ਭਾਰਤ ਅੰਦਰ ਪੰਜਾਬ ਵਿੱਚ ਜਲ ਜੀਵਨ ਮਿਸ਼ਨ ਦੇ ਤਹਿਤ ਪਰਾਚਾ ਪਿੰਡ ਨੂੰ ਹੀ ਚੁਣਿਆ ਗਿਆ ਸੀ।
ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਸੰਜੀਵ ਕੁਮਾਰ, ਐਸ.ਡੀ.ਈ, ਹਰਜੀਤ ਸਿੰਘ ਜੇ.ਈ., ਗੁਰਪ੍ਰੀਤ ਸਿੰਘ,.ਡੀ.ਐਸ.ਅਰਪਿੰਦਰ ਕੌਰ, ਸੁਰਜੀਤ ਕੌਰ ਬੀਆਰਸੀ ਅਤੇ ਹਰਪ੍ਰੀਤ ਸਿੰਘ ਬੀਆਰਸੀ,ਜਲ ਸਪਲਾਈ ਵਿਭਾਗ ਵੱਲੋਂ ਨੁਮਾਇੰਦਗੀ ਕੀਤੀ ਗਈ ਤੋਂ ਇਲਾਵਾ ਇਸ ਮੀਟਿੰਗ ਵਿੱਚ ਬੀ.ਡੀ.ਪੀ.ਓ ਸੁਖਜਿੰਦਰ ਸਿੰਘ, ਐਸ.ਈ.ਪੀ.ਓ ਪਲਵਿੰਦਰ ਕੌਰ. ਸਰਬਜੀਤ ਕੌਰ ਸੰਮਤੀ ਕਲਰਕ,ਦਵਿੰਦਰ ਕੌਰ ਪੰਚਾਇਤ ਸੈਕਟਰੀ, ਕੁਲਵਿੰਦਰ ਕੌਰ ਪਿੰਡ ਪਰਾਚਾ ਦੀ ਸਮੂਹ ਪੰਚਾਇਤ ਸਰਪੰਚ ਸੰਦੀਪ ਕੌਰ, ਆਂਗਣਵਾੜੀ ਵਰਕਰ ਸ਼ਰਨਜੀਤ ਕੌਰ ਕੋਟਲੀ ਵੀਰਾਨ,ਆਸ਼ਾ ਵਰਕਰ ਨਰਿੰਦਰ ਕੌਰ ਪਿੰਡ ਪਰਾਚਾ,ਕਮੇਟੀ ਮੈਂਬਰ ਰਜਿੰਦਰ ਸਿੰਘ, ਲਖਬੀਰ ਸਿੰਘ ਪੰਪ ਓਪਰੇਟਰ, ਮਲਕੀਅਤ ਸਿੰਘ ਕਮੇਟੀ ਮੈਂਬਰ ਆਦਿ ਹਾਜ਼ਰ ਸਨ।