BREAKING: AAP ਵਿਧਾਇਕ ਲਾਲਪੁਰਾ ਨੂੰ ਵੱਡਾ ਝਟਕਾ, ਸਜ਼ਾ ਸਸਪੈਂਡ ਕਰਨ ਦੀ ਪਟੀਸ਼ਨ ਖਾਰਜ
ਚੰਡੀਗੜ੍ਹ, 18 ਨਵੰਬਰ 2025- ਹਾਈ ਕੋਰਟ ਤੋਂ AAP ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਛੇੜਛਾੜ ਮਾਮਲੇ ਵਿੱਚ AAP ਵਿਧਾਇਕ ਲਾਲਪੁਰਾ ਨੇ ਆਪਣੇ ਖਿਲਾਫ਼ ਹੋਈ ਸਜ਼ਾ ਸਸਪੈਂਡ ਕਰਨ ਦੀ ਪਟੀਸ਼ਨ ਪਾਈ ਸੀ, ਜਿਸਨੂੰ ਹਾਈਕੋਰਟ ਵਲੋਂ ਖਾਰਜ ਕਰ ਦਿੱਤਾ ਹੈ। ਹਾਲਾਂਕਿ ਅਜੇ ਡੀਟੇਲ ਆਰਡਰ ਆਉਣਾ ਬਾਕੀ ਹੈ ਪਰ ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਮਨਜਿੰਦਰ ਲਾਲਪੁਰਾ ਲਈ ਕਾਨੂੰਨੀ ਚੁਣੌਤੀਆਂ ਵਧ ਗਈਆਂ ਹਨ।