ਸੂਬੇਦਾਰ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ 29ਵੇਂ ਬਰਸੀ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਭਰੀ ਹਾਜ਼ਰੀ
ਬਰਸੀ ਸਮਾਗਮ ਵਿੱਚ ਧਾਰਮਿਕ ਤੇ ਰਾਜਨੀਤਿਕ ਸਖਸ਼ੀਅਤਾਂ ਨੇ ਲਗਵਾਈ ਹਾਜ਼ਰੀ।
ਸਮੂਹ ਰੱਖੜਾ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਧਾਰਮਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਦਾ ਕੀਤਾ ਗਿਆ ਧੰਨਵਾਦ
ਰੱਖੜਾ (ਪਟਿਆਲਾ), 16 ਨਵੰਬਰ, 2025: ਸੂਬੇਦਾਰ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ ਮੌਕੇ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਸ ਭਿੰਨੀ ਬਾਣੀ ਦਾ ਕੀਰਤਨ ਹੋਇਆ। ਇਲਾਕੇ ਭਰ ਤੋਂ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਬਾਪੂ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਬਾਪੂ ਜੀ ਦੇ ਸਪੁੱਤਰ ਦਰਸ਼ਨ ਸਿੰਘ ਧਾਲੀਵਾਲ ਯੂਐਸਏ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ ਰੱਖੜਾ ਵੱਲੋਂ ਆਈਆਂ ਹੋਈਆਂ ਸਾਧ ਸੰਗਤਾਂ ਰਾਜਨੀਤਿਕ ਲੀਡਰਾਂ ਅਤੇ ਧਾਰਮਿਕ ਸ਼ਖਸ਼ੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਮੇਤ ਪੂਰੀ ਲੀਡਰਸ਼ਿਪ ਹਾਜ਼ਰ ਰਹੀ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ, ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਨਾਮਧਾਰੀ ਸੰਪਰਦਾ ਦੇ ਮਹਾਂਪੁਰਸ਼ ਅਤੇ
ਹੋਰ ਕਈ ਪ੍ਰਸਿੱਧ ਧਾਰਮਿਕ ਸ਼ਖਸ਼ੀਅਤਾਂ ਨੇ ਵੀ ਸਮਾਗਮ ਦੌਰਾਨ ਹਾਜ਼ਰੀ ਲਗਵਾਈ।
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਜ਼ੁਰਗਾਂ ਦੀ ਯਾਦ ਵਿੱਚ ਸਮਾਗਮ ਕਰਾਉਣਾ ਸਾਡੀ ਸੱਭਿਆਚਾਰਕ ਪਰੰਪਰਾ ਦਾ ਹਿੱਸਾ ਹੈ ।ਇਸ ਨਾਲ ਨਵੀਂ ਪੀੜੀ ਨੂੰ ਵੀ ਉਹਨਾਂ ਦੇ ਕੀਤੇ ਸਤਿਕਾਰੀ ਕੰਮਾਂ ਬਾਰੇ ਪਤਾ ਲੱਗਦਾ ਹੈ।
ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਰੱਖੜਾ ਪਰਿਵਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਇਹ ਪਰਿਵਾਰ ਕਈ ਸਾਲਾਂ ਤੋਂ ਜਨ ਸੇਵਾ ਤੇ ਰਾਜਨੀਤੀ ਵਿੱਚ ਹੋਣ ਦੇ ਬਾਵਜੂਦ ਬੇਦਾਗ ਤੇ ਇਮਾਨਦਾਰ ਰਿਹਾ ਹੈ, ਇਸ ਲਈ ਰੱਖੜਾ ਪਰਿਵਾਰ ਦਾ ਇਲਾਕੇ ਵਿੱਚ ਵੱਡਾ ਮਾਣ ਹੈ। ਇਸ ਮੌਕੇ ਸੁਖਮਿੰਦਰ ਸਿੰਘ ਸੁੱਖੀ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ,ਇਕਬਾਲ ਸਿੰਘ ਝੂੰਦਾ, ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਜੇਪਾਲ ਸਿੰਘ ਮੀਰਾਂਕੋਟ, ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਮ ਐਲ ਏ ਨਾਭਾ ਹਰਦੇਵ ਸਿੰਘ ਦੇਵਮਾਨ, ਬੀਬੀ ਰਣਜੀਤ ਕੌਰ ਤਲਵੰਡੀ, ਸਤਨਾਮ ਸਿੰਘ ਸੰਧੂ ਮੈਂਬਰ ਪਾਰਲੀਮੈਂਟ, ਬਲਦੇਵ ਸਿੰਘ ਮਾਨ, ਰਣਧੀਰ ਸਿੰਘ ਰੱਖੜਾ ਸਾਬਕਾ ਚੇਅਰਮੈਨ, ਸਤਵਿੰਦਰ ਸਿੰਘ ਟੌਹੜਾ ਮੈਂਬਰ ਐਸ ਜੀ ਪੀ ਸੀ, ਜਸਪਾਲ ਸਿੰਘ ਕਲਿਆਣ ਸਾਬਕਾ ਚੇਅਰਮੈਨ, ਰਘਬੀਰ ਸਿੰਘ ਕਲਿਆਣ ਪ੍ਰਧਾਨ ਯੂਥ ਅਕਾਲੀ ਦਲ ਸਮਾਣਾ, ਰਵਿੰਦਰ ਸਿੰਘ ਸ਼ਾਹਪੁਰ,ਕਰਨ ਸਿੰਘ ਡੀਟੀਓ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸ ਜੀ ਪੀ ਸੀ, ਜਸਮੇਲ ਸਿੰਘ ਲਾਛੜੂ, ਮਲਕੀਤ ਸਿੰਘ ਚੰਗਾਲ, ਸੁਖਵਿੰਦਰ ਸਿੰਘ ਔਲਖ ਸਾਬਕਾ ਐਮ ਐਲ ਏ ਹਾਜ਼ਰ ਰਹੇ।

ਸਮਾਗਮ ਦੀ ਸੰਪੂਰਨਤਾ ਦੌਰਾਨ ਗੁਰੂ ਗ੍ਰੰਥ ਸਾਹਿਬ ਨਮਿਤ ਅਰਦਾਸ ਕੀਤੀ ਗਈ ਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ। ਸਮਾਗਮ ਕਮੇਟੀ ਨੇ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਅਤੇ ਆਈ ਸੰਗਤ ਨੇ ਧਾਲੀਵਾਲ ਪਰਿਵਾਰ ਦੀ ਸੇਵਾ ਨੂੰ ਖੁੱਲੇ ਦਿਲ ਨਾਲ ਸਰਾਹਿਆ। ਸਮਾਗਮ ਦੌਰਾਨ ਸ਼ਾਂਤੀ ਸਤਿਕਾਰ ਤੇ ਭਾਵਨਾਤਮਕ ਇਕੱਤਰਤਾ ਦਾ ਵਿਲੱਖਣ ਮਾਹੌਲ ਬਣਿਆ ਰਿਹਾ।
Click to Follow Babushahi Facebook page →