ਪੰਜਾਬੀ ਸੱਭਿਆਚਾਰ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਦੌਰਾਨ ਕੀਤਾ ਜਾਏਗਾ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 28 ਜਨਵਰੀ 2025 - ਆਪਣੀ ਵਿਰਾਸਤ ਦੀ ਮਾਲਾ ਲੜੀ ਵਿੱਚ ਨਵੀਂ ਪੀੜੀ ਨੂੰ ਪਰੋਈ ਰੱਖਣ ਵਾਲੀ ਮਾਝੇ ਦੀ ਮਾਨ ਮੱਤੀ ਸੰਸਥਾ ਲੋਕ ਸਭਿਆਚਾਰਕ ਪਿੜ (ਰਜਿ:) ਗੁਰਦਾਸਪੁਰ ਦੇ ਪੈਰੋਕਾਰ ਜੈਕਬ ਮਸੀਹ ਤੇਜਾ ਨੇ ਢੁੱਕਵੀਂ/ਗੂੜ੍ਹੀ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਪਿੜ ਪਰਿਵਾਰ ਵੱਲੋਂ ਸਮੇਂ-ਸਮੇਂ ਤੇ ਕੋਈ ਨਾ ਕੋਈ ਵਿਰਾਸਤੀ ਪ੍ਰੋਗਰਾਮ ਕਰਵਾ ਕੇ ਛੋਟੇ-ਵੱਡੇ ਮੁੰਡੇ-ਕੁੜੀਆਂ ਨੂੰ ਆਪਣੇ ਨਰੋਲ ਪੰਜਾਬੀ ਸੱਭਿਆਚਾਰ ਨਾਲ ਗੰਢ ਕੇ ਰੱਖਿਆ ਜਾਂਦਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਇਸ ਵਰੇ ਧੀਆਂ- ਧਿਆਣੀਆਂ ਦਾ ਵਿਲੱਖਣ ਵਿਰਾਸਤੀ ਲੋਕ ਕਲਾਵਾਂ ਮੁਕਾਬਲਾ ਸਨੱਖੀ ਪੰਜਾਬਣ ਮੁਟਿਆਰ 7 ਫਰਵਰੀ 2025 ਨੂੰ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਬੜੇ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪੰਜਾਬ ਭਰ ਵਿੱਚੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੀਆਂ ਪੰਜਾਬ ਦੀਆਂ 5 ਨਾਮਵਰ ਸ਼ਖਸ਼ੀਅਤਾਂ ਦੀ ਚੋਣ ਕਰਕੇ ਪੁਰਸਕਾਰ ਦਿੱਤੇ ਜਾ ਰਹੇ ਹਨ।
ਜਿੰਨਾ ਵਿੱਚ ਮੁੱਖ ਤੌਰ ਇਹ ਨਾਮ ਹਨ।
■□ ਪੰਜਾਬੀ ਲੋਕ ਗਾਇਕ ਦਾ ਚਾਨਣ-ਮੁਨਾਰਾ ਸੁਰੀਲਾ ਮੁੱਖਰਾ ਸ. ਬਲਰਾਜ
ਪੰਜਾਬੀ ਸੱਭਿਆਚਾਰ ਬਗੀਚੇ ਦੇ ਇਸ ਖੂਬਸੂਰਤ ਫੁੱਲ ਨੇ ਜਿੱਥੇ ਆਪਣੀ ਸਖਤ ਮਿਹਨਤ, ਲਗਨ, ਪ੍ਰਤੀਬੱਧਤਾ, ਸ਼ਿੱਦਤ, ਸੁਹਿਰਦਤਾ, ਸਮਰਪਿਤ ਭਾਵਨਾ ਅਤੇ ਸਮਾਜਕ ਸਰੋਕਾਰਾਂ ਨਾਲ ਲਗਾਅ ਰਾਹੀਂ ਨਵੀਆਂ ਮੰਜਿਲਾਂ ਨੂੰ ਤੈਅ ਕੀਤਾ ਹੈ, ਉੱਥੇ ਸਮਾਜ ਨੂੰ ਆਪਣੀ ਕਲਾ ਨਾਲ ਮਹਿਕਾ ਕੇ ਨਾਮ ਰੋਸ਼ਨ ਕੀਤਾ ਹੈ।ਸ ਬਲਰਾਜ ਜੀ ਨੂੰ ਲੋਕ ਗਾਇਕੀ ਦੇ ਖੇਤਰ ਤੇ ਕੰਮ ਕਰਨ ਲਈ " ਸੁਰਾਂ ਦਾ ਵਣਜਾਰਾ " ਸਵ: ਹੈਪੀ ਮਾਨ ਯਾਦਗਾਰੀ ਪੁਰਸਕਾਰ ਦੇਣਾ ਪਿੜ ਦੀ ਪ੍ਰਬੰਧਕੀ ਟੀਮ ਆਪਣੀ ਖੁਸ਼ਕਿਸਮਤੀ ਸਮਝਦੀ ਹੈ। ਜਾਂ ( ਯਾਦਗਾਰੀ ਪੁਰਸਕਾਰ ਦੇ ਕੇ ਮਾਣ ਮਹਿਸੂਸ ਕਰੇਗੀ)
■□ ਪੰਜਾਬ ਦੇ ਸਭਿਆਚਾਰ ਦਾ ਪਹਿਰੇਦਾਰ- ਸ ਪ੍ਰੀਤ ਕੋਹਲੀ ਨੇ
ਪੰਜਾਬੀ ਮਾਂ ਬੋਲੀ, ਸੱਭਿਆਚਾਰ ਵਿਰਸੇ ਨੂੰ ਰੂਹ ਦੀ ਖੁਰਾਕ ,ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਲਈ ਰਾਤ ਦਿਨ ਇਕ ਕੀਤੀ ਹੋਈ ਹੈ। ਨਵੀਂ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜ ਕੇ ਲੋਕਾਂ ਦੇ ਸਨਮੁੱਖ ਕਰਨ ਵਾਲਾ ਇੱਕ ਵੱਡਾ ਚਿਹਰਾ ਸ ਪ੍ਰੀਤ ਕੋਹਲੀ ਜੀ ਨੂੰ ਪੰਜਾਬੀ ਸੱਭਿਆਚਾਰ ਨੂੰ ਤਹਿ ਦਿਲੋਂ ਸਾਂਭਣ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ " ਸੱਭਿਆਚਾਰ ਦਾ ਸੂਬੇਦਾਰ " ਸਵ: ਭਾਗ ਸਿੰਘ ਯਾਦਗਾਰੀ ਪੁਰਸਕਾਰ ਦੇ ਕੇ ਪਿੜ ਦੀ ਸ਼ਿੰਗਾਰ ਕਮੇਟੀ ਉਹਨਾਂ ਦਾ ਸਨਮਾਨ ਕਰ ਕੇ ਆਪ ਨੂੰ ਬਹੁਤ ਨਿਰਾਲਾ ਸਮਝੇਗਾ।
■□ ਪੰਜਾਬੀ ਮਾਂ ਬੋਲੀ ਦੀ ਕਿੱਲਕਾਰੀ ਅਤੇ ਮਿੱਠੜਾ ਬੋਲ ਸ੍ਰੀਮਤੀ ਨਵਜੋਤ ਕੌਰ
ਲੋਕ ਬੋਲੀ ਨੂੰ ਸਾਫ-ਸੁਥਰੇ ਢੰਗ ਨਾਲ ਮੰਚ ਦੀ ਪੇਸ਼ ਕਰਨ ਵਾਲੀ ਸੱਚੀ-ਸੁੱਚੀ ਮੂਰਤ ਹੈ।ਕਈ ਦਹਾਕਿਆਂ ਤੋਂ ਪੰਜਾਬੀ ਮੰਚ ਸੰਚਾਲਕਾ ਦੀ ਭੂਮਿਕਾ ਨਾਲ ਜੁੜੀ ਹੋਈ ਮੇਹਰਬਾਨ ਹਸਤੀ ਨਵਜੋਤ ਕੌਰ ਜੀ ਨੂੰ ਉਹਨਾਂ ਦੀਆਂ ਮੰਚ ਸੰਚਾਰਕਾ ਦੇ ਖੇਤਰ ਵਿੱਚ ਸਲਾਹੁਣਯੋਗ ਪ੍ਰਾਪਤੀਆਂ ਅਤੇ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ ਪਾਏ ਵਿਲੱਖਣ ਯੋਗਦਾਨ ਲਈ ਸ੍ਰੀਮਤੀ ਨਵਜੋਤ ਕੌਰ ਨੂੰ " ਮੰਚ ਦਾ ਸ਼ਿੰਗਾਰ " ਸਵ: ਬੀਬੀ ਸਤਿੰਦਰ ਕੌਰ ਯਾਦਗਾਰੀ ਪੁਰਸਕਾਰ ਸਤਿਕਾਰਿਆ ਜਾਵੇਗਾ।ਉਹਨਾਂ ਨੂੰ ਚਾਵਾ ਨਾਲ ਸਨਮਾਨਿਤ ਕਰ ਕੇ ਪਿੜ ਦਾ ਵੰਸ਼ ਬਹੁਤ ਖੁਸ਼ੀ ਮਾਣੇਗਾ।
■□ ਪੰਜਾਬੀ ਲੋਕ-ਸਾਹਿਤ ਦਾ ਖੋਜਕਾਰ ਸ੍ਰੀ ਨੱਕਾਸ਼ ਚਿੱਤੇਵਾਣੀ
ਪੰਜਾਬ, ਪੰਜਾਬੀ, ਪੰਜਾਬੀਅਤ, ਸੁਹਿਰਦਤਾ, ਫਕੀਰੀ, ਇਮਾਨਦਾਰੀ ਅਤੇ ਲਿਆਕਤ ਸ਼ਬਦਾਂ ਨੂੂੰ ਜੋੜ ਕੇ ਜੇ ਕੋਈ ਇਕ ਨਾਂ ਬਣਾਉਣਾ ਹੋਵੇ ਤਾਂ ਉਹ ਨਾਂ ਬਣਦਾ ਹੈ,"ਸ੍ਰੀ ਨੱਕਾਸ਼ ਚਿੱਤੇਵਾਣੀ" ਪੰਜਾਬੀ ਲਿਖਾਰੀ ਵੱਜੋਂ ਇੱਕ ਅਜਿਹੇ ਸਿਆਹੀ ਦਾ ਟੋਬਾ ਹੈ।ਜਿਸ ਬਾਰੇ ਜਿਨ੍ਹਾਂ ਵੀ ਲਿਖ ਲਈਏ ਉਹਨਾਂ ਹੀ ਥੋੜਾ ਹੈ,ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੂੰ ਉਸ ਦਾ ਬਣਦਾ ਹੱਕ ਦਿਵਾਉਣ ਵਾਲੇ ਅਣਥੱਕ ਕਾਮੇ ਹਨ।
ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪਹਿਚਾਣ ਸਥਾਪਤ ਕਰਨ ਵਾਲੀ ਅਤੇ ਲੋਕ ਨੀਤੀਆਂ ਦੇ ਖੇਤਰ ਵਿਚ ਅਸਲੋਂ ਨਵੀਆਂ ਲੀਹਾਂ ਪਾਉਣ ਵਾਲੀ ਇਕ ਸਦਾ ਸਰਗਰਮ, ਬੇਬਾਕ ਅਤੇ ਜ਼ਿੰਦਾਦਿਲ ਹਸਤੀ ਚਿੱਤੇਵਾਣੀ ਜੀ ਨੂੰ ਸਾਹਿਤ ਦੇ ਖੇਤਰ ਵਿੱਚ ਸਲਾਹੁਣਯੋਗ ਪ੍ਰਾਪਤੀਆਂ ਲਈ " ਪੰਜਾਬੀ ਮਾਂ ਬੋਲੀ ਦਾ ਪਟਵਾਰੀ " ਸਵ: ਵਰਿੰਦਰ ਸਹੋਤਾ ਯਾਦਗਾਰੀ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਦਾ ਪੂਰਾ ਕੁਨਬਾ ਸਨਮਾਨ ਕਰ ਕੇ ਫ਼ਕਰ ਮਾਣੇਗਾ।
■□ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲਾ ਰਾਜਬੀਰ ਸਿੰਘ
ਪਿੱਛਲੇ ਕਾਫ਼ੀ ਸਮੇ ਤੋਂ ਲੋਕ ਨਾਚਾਂ ਦੀ ਸੇਵਾ ਨਿਭਾ ਰਹੇ ਹਨ ਅਤੇ ਪੰਜਾਬੀ ਸੱਭਿਆਚਾਰ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾ ਰਹੇ ਕੇ, ਭੰਗੜੇ ਦੇ ਖੇਤਰ ਦੀ ਦਿੱਗਜ ਸ਼ਖਸੀਅਤ ਸਾਡੇ ਵੱਡੇ ਲੋਕ ਨਾਚ ਭੰਗੜੇ ਦੀ ਤੁਰਲੇ ਦੀ ਫੱਬ ਸ. ਰਾਜਬੀਰ ਸਿੰਘ ਟਾਡਾ ਉਹਨਾਂ ਦਾ ਪੰਜਾਬੀ ਲੋਕ ਨਾਚ ਭੰਗੜੇ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ " ਭੰਗੜੇ ਦਾ ਲੰਬੜਦਾਰ " ਸਵ: ਗੁਰਪ੍ਰੀਤ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਦੇ ਕੇ ਨਵਾਜਿਆ ਜਾਵੇਗਾ।
ਪਿੜ ਦਾ ਖਾਨਦਾਨ ਉਨ੍ਹਾਂ ਨੂੰ ਇਹ ਐਵਾਰਡ ਦੇ ਕੇ ਆਪਣੇ ਆਪ ਨੂੰ ਵੰਡਭਾਗਾ ਸਮਝੇਗਾ।
ਇਹਨਾਂ ਹਸਤੀਆ ਨੂੰ ਪੁਰਸਕਾਰ ਵਿੱਚ ਕੈਂਠਾ,ਸਨਮਾਨ ਪੱਤਰ, ਦੁਸ਼ਾਲਾ ਅਤੇ ਪਿੜ ਦੀ ਨਿਸ਼ਾਨੀ ਟਰਾਫੀ ਨਾਲ ਨਿਵਾਜਿਆ ਜਾਵੇਗਾ। ਇਨਾਂ ਹਸਤੀਆਂ ਨੂੰ ਪੁਰਸਕਾਰ ਦੇ ਕੇ ਸਨਮਾਨ ਦੀ ਸ਼ੋਭਾ ਵਧੇਗੀ ਅਤੇ ਅਤੇ ਪਿੜ ਪਰਿਵਾਰ ਦਾ ਵੀ ਸਿਰ ਫਕਰ ਨਾਲ ਉੱਚਾ ਹੋਵੇਗਾ।