ਚੰਡੀਗੜ੍ਹ ਯੂਨੀਵਰਸਿਟੀ ਨੇ ਵਾਸਤੂਕਲਾ ਨੂੰ ਸਮਰਪਿਤ ਦੋ-ਰੋਜ਼ਾ "ਅਰਬਨ ਸਿੰਫਨੀ 2025" ਇਵੈਂਟ ਦੀ ਕੀਤੀ ਮੇਜ਼ਬਾਨੀ
ਹਰਜਿੰਦਰ ਸਿੰਘ ਭੱਟੀ
- ਫਿਊਚਰ-ਰੈਡੀ ਇੰਡੀਆ ਦਾ ਰਾਹ ਕੀਤਾ ਮਜ਼ਬੂਤ
- ਚੰਡੀਗੜ੍ਹ ਯੂਨੀਵਰਸਿਟੀ ਨੇ "ਗਲੋਬਲ ਸਮਿਟ ਤੇ ਆਈ.ਸੀ.ਟੀ.ਏ.ਸੀ.-2025" ਦੀ ਕੀਤੀ ਮੇਜ਼ਬਾਨੀ; ਪ੍ਰਮੁੱਖ ਆਰਕੀਟੈਕਟ ਸਣੇ ਯੋਜਨਾਕਾਰਾਂ ਨੇ ਫਿਊਚਰ-ਰੈਡੀ ਇੰਡੀਆ ਲਈ ਟਿਕਾਊ ਸ਼ਹਿਰੀਕਰਨ 'ਤੇ ਕੀਤੀ ਚਰਚਾ
- "ਗਲੋਬਲ ਸਮਿਟ ਤੇ ਆਈ.ਸੀ.ਟੀ.ਏ.ਸੀ.-2025" 'ਚ 2047 ਤੱਕ ਵਿਕਸਿਤ ਭਾਰਤ ਦੇ ਸ਼ਹਿਰਾਂ ਲਈ ਬਲੂਪ੍ਰਿੰਟ ਸਬੰਧੀ ਹੋਇਆ ਵਿਚਾਰ-ਵਟਾਂਦਰਾ
- ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ "ਗਲੋਬਲ ਸਮਿਟ ਤੇ ਆਈ.ਸੀ.ਟੀ.ਏ.ਸੀ.-2025" ਦੀ ਮੇਜ਼ਬਾਨੀ; ਵਿਕਸਿਤ ਭਾਰਤ 2047 ਲਈ ਟਿਕਾਊ ਆਰਕੀਟੈਕਚਰ ਤੇ ਸ਼ਹਿਰੀ ਯੋਜਨਾਬੰਦੀ ਦੀ ਮੁੜ ਕਲਪਨਾ
ਮੋਹਾਲੀ, 15 ਅਪ੍ਰੈਲ 2025 - ਚੰਡੀਗੜ੍ਹ ਯੂਨੀਵਰਸਿਟੀ ਨੇ ਵਾਸਤੁਕਲਾ ਨੂੰ ਸਮਰਪਿਤ ਦੋ-ਰੋਜ਼ਾ "ਅਰਬਨ ਸਿੰਫਨੀ 2025" ਇਵੈਂਟ ਦੀ ਮੇਜ਼ਬਾਨੀ ਕੀਤੀ। ਇਸ ਸਮਾਗਮ ਨੂੰ "ਗਲੋਬਲ ਸਮਿਟ: ਫਿਊਚਰ ਰੈਡੀ ਇੰਡੀਆ" ਅਤੇ ਤੀਜਾ "ਇੰਟਰਨੈਸ਼ਨਲ ਕਾਨਫਰੰਸ ਆਨ ਟਰੇਂਡਸ ਇਨ ਇੰਟਰਨੈਸ਼ਨਲ ਆਰਕੀਟੈਕਚਰ ਐਂਡ ਕੰਸਟ੍ਰਕਸ਼ਨ" ਵਿਸ਼ੈ 'ਤੇ ਅਧਾਰਿਤ ਰਖਿਆ ਗਿਆ। "ਅਰਬਨ ਸਿੰਫਨੀ 2025" 'ਚ ਉੱਘੇ ਆਰਕੀਟੈਕਟ, ਮਾਹਰ ਸ਼ਹਿਰੀ ਯੋਜਨਾਕਾਰ, ਨੀਤੀ ਨਿਰਮਾਤਾ ਅਤੇ ਨਵੀਨਤਾਕਾਰੀ ਇਕੱਠੇ ਹੋਏ। ਇਸ ਸਮਾਗਮ ਰਾਹੀਂ "ਭਵਿੱਖ ਪੱਖੀ ਸ਼ਹਿਰਾਂ" ਨੂੰ ਸਿਰਜਣ ਲਈ ਪਰਿਵਰਤਨਸ਼ੀਲ ਰਣਨੀਤੀਆਂ ਦੀ ਪੜਚੋਲ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ "ਫਿਊਚਰ ਰੈਡੀ-ਇੰਡੀਆ" ਲਈ ਬਲੂਪ੍ਰਿੰਟ ਤਿਆਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
"ਅਰਬਨ ਸਿੰਫਨੀ 2025" ਦੀ ਸ਼ੁਰੂਆਤ 27 ਮਾਰਚ ਨੂੰ 'ਗਲੋਬਲ ਸਮਿਟ: ਫਿਊਚਰ ਰੈਡੀ ਇੰਡੀਆ' ਨਾਲ ਹੋਈ, ਜਿਸ 'ਚ ਆਗਾ ਖਾਨ ਟਰੱਸਟ ਫਾਰ ਕਲਚਰ, ਇੰਡੀਆ ਦੇ ਸੀਈਓ, ਰਤੀਸ਼ ਨੰਦਾ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸ਼ਾਨਦਾਰ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣ ਵਾਲੇ ਹੋਰ ਪਤਵੰਤਿਆਂ 'ਚ ਕਲਾਪੀ ਏ. ਬੁਚ, ਪ੍ਰਿੰਸੀਪਲ ਆਰਕੀਟੈਕਟ, ਸਹਿ-ਸੰਸਥਾਪਕ, ਸਫੁਰਨਾ ਅਕਰਿਤ, ਭਰੂਚ, ਗੈਸਟ ਆਫ਼ ਆਨਰ ਪ੍ਰੋ. ਆਰ. ਵੈਸੀਲੀਓਸ ਸਾਈਰੋਸ, ਇੰਸਟੀਚਿਊਟ ਫਾਰ ਯੂਰਪੀਅਨ ਗਲੋਬਲ ਸਟੱਡੀਜ਼, ਯੂਨੀਵਰਸਿਟੀ ਆਫ਼ ਬਾਸੇਲ (ਸਵਿਟਜ਼ਰਲੈਂਡ), ਮਨਮੋਹਨ ਖੰਨਾ, ਚੇਅਰਮੈਨ, ਇੰਡੀਆ ਇੰਸਟੀਚਿਊਟ ਆਫ਼ ਆਰਕੀਟੈਕਟਸ, ਚੰਡੀਗੜ੍ਹ ਚੈਪਟਰ, ਸੁਮਿਤ ਕੌਰ, ਸਾਬਕਾ ਮੁੱਖ ਆਰਕੀਟੈਕਟ, ਸ਼ਹਿਰੀ ਯੋਜਨਾਬੰਦੀ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਅਤੇ ਡਾ. ਐਸ.ਐਸ. ਭੱਟੀ, ਸੰਸਥਾਪਕ-ਅਧਿਆਪਕ ਤੇ ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੇ ਸਾਬਕਾ ਪ੍ਰਿੰਸੀਪਲ, ਜਿਨ੍ਹਾਂ ਨੂੰ ਇਸ ਮੌਕੇ 'ਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਵੀ ਮਿਲਿਆ, ਸ਼ਾਮਲ ਹੋਏ।
ਉਦਘਾਟਨੀ ਸਮਾਰੋਹ 'ਚ ਪ੍ਰਸਿੱਧ ਆਰਕੀਟੈਕਟ ਰਾਜੀਵ ਕੁਮਾਰ ਮਹਿਤਾ- ਮੁੱਖ ਆਰਕੀਟੈਕਟ, ਚੰਡੀਗੜ੍ਹ, ਤਰੁਣ ਗਰਗ, ਮੁੱਖ ਵਿਜੀਲੈਂਸ ਅਫਸਰ-ਕਮ-ਵਧੀਕ, ਮੁੱਖ ਆਰਕੀਟੈਕਟ, ਪੰਜਾਬ, ਪ੍ਰਿਤਪਾਲ ਸਿੰਘ ਆਹਲੂਵਾਲੀਆ - ਚੇਅਰਮੈਨ - ਆਈਆਈਐ, ਪੰਜਾਬ, ਜੀਤ ਕੁਮਾਰ ਗੁਪਤਾ, ਸਾਬਕਾ ਟਾਊਨ ਪਲੈਨਰ, ਰਜਨੀਸ਼ ਵਤਸ, ਸਾਬਕਾ ਪ੍ਰਿੰਸੀਪਲ, ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ, ਐਸਐਸ ਸੇਖੋਂ, ਸਾਬਕਾ ਚੀਫ ਆਰਕੀਟੈਕਟ, ਪੰਜਾਬ, ਸੰਗੀਤਾ ਬੱਗਾ, ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੀ ਪ੍ਰਿੰਸੀਪਲ ਅਤੇ ਰਵੀਜੀਤ ਸਿੰਘ, ਆਰ ਐਸ ਬਿਲਡਰਜ਼, ਮੋਹਾਲੀ ਦੇ ਸੰਸਥਾਪਕ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਪ੍ਰਾਪਤ ਹੋਏ 256 'ਚੋਂ ਚੁਣੇ ਗਏ 135 ਖੋਜ ਪੱਤਰਾਂ ਦੀ ਪੇਸ਼ਕਾਰੀ ਨਾਲ, ਜਿਨ੍ਹਾਂ 'ਚ 11 ਦੇਸ਼ਾਂ ਦੇ 45 ਸ਼ਾਮਲ ਸਨ, "ਅਰਬਨ ਸਿੰਫਨੀ 2025" ਨੇ ਸਮਕਾਲੀ ਸ਼ਹਿਰੀ ਚੁਣੌਤੀਆਂ ਅਤੇ ਨਵੀਨਤਾਕਾਰੀ ਹੱਲਾਂ 'ਤੇ ਸੂਝਵਾਨ ਵਿਚਾਰ-ਵਟਾਂਦਰੇ ਦੀ ਸਹੂਲਤ ਦਿੱਤੀ।
"ਗਲੋਬਲ ਸੰਮੇਲਨ 2025 ਫਿਊਚਰ ਰੈਡੀ ਇੰਡੀਆ" ਨੇ ਭਾਰਤ ਦੇ ਉੱਘੇ ਆਰਕੀਟੈਕਟਾਂ ਅਤੇ ਸ਼ਹਿਰੀ ਯੋਜਨਾਕਾਰਾਂ ਨੂੰ ਵਿਕਸਿਤ ਭਾਰਤ ਦੇ ਥਮਾ 'ਤੇ ਕੇਂਦ੍ਰਤ ਕਰਦਿਆਂ, ਭਾਰਤੀ ਸ਼ਹਿਰਾਂ 'ਚ ਸ਼ਹਿਰੀਕਰਨ ਦੇ ਵੱਖ-ਵੱਖ ਪਹਿਲੂਆਂ ਅਤੇ ਟਿਕਾਊ ਅਭਿਆਸਾਂ ਦੇ ਏਕੀਕਰਨ ਨੂੰ ਮੁੜ ਸੋਚਣ, ਮੁੜ ਕਲਪਨਾ ਕਰਨ ਅਤੇ ਮੁੜ ਸਥਾਪਿਤ ਕਰਨ ਲਈ ਇਕੱਠੇ ਕੀਤਾ। ਗਲੋਬਲ ਸੰਮੇਲਨ ਨੇ ਸਮਕਾਲੀ ਸ਼ਹਿਰੀ ਚੁਣੌਤੀਆਂ ਅਤੇ ਨਵੀਨਤਾਕਾਰੀ ਹੱਲਾਂ 'ਤੇ ਸੂਝਵਾਨ ਵਿਚਾਰ-ਵਟਾਂਦਰੇ ਦੀ ਸਹੂਲਤ ਦਿੱਤੀ।
ਤੀਜੀ ਇੰਟਰਨੈਸ਼ਨਲ ਕਾਨਫਰੰਸ ਆਨ ਟਰੇਂਡਸ ਇਨ ਇੰਟਰਨੈਸ਼ਨਲ ਆਰਕੀਟੈਕਚਰ ਐਂਡ ਕੰਸਟ੍ਰਕਸ਼ਨ (ਆਈ.ਸੀ.ਟੀ.ਏ.ਸੀ.-2025), ਸਮਕਾਲੀ ਪ੍ਰਸੰਗਿਕਤਾ ਦੇ ਵਿਸ਼ਿਆਂ - ਸ਼ਹਿਰੀ ਯੋਜਨਾਬੰਦੀ, ਡਿਜ਼ਾਈਨ ਅਤੇ ਉਸਾਰੀ ਵਿੱਚ ਟਿਕਾਊ ਅਭਿਆਸ, ਖਾਸ ਕਰਕੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਪ੍ਰਭਾਵ ਨੂੰ ਘਟਾਉਣ ਦੀ ਜ਼ਰੂਰਤ ਦੇ ਦੁਆਲੇ ਕੇਂਦਰਿਤ ਰਹੀ। ਆਈ.ਸੀ.ਟੀ.ਏ.ਸੀ.-2025 ਸਮਾਜਿਕ ਬਿਹਤਰੀ 'ਚ ਯੋਗਦਾਨ ਪਾਉਂਦੇ ਹੋਏ ਨਿਰਮਿਤ ਵਾਤਾਵਰਣ ਦਾ ਸਾਹਮਣਾ ਕਰ ਰਹੀਆਂ ਮੁੱਖ ਚੁਣੌਤੀਆਂ ਦਾ ਹੱਲ ਕਰਨ ਲਈ ਨਵੀਨਤਾ, ਸਥਿਰਤਾ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ 'ਤੇ ਕੇਂਦ੍ਰਿਤ ਰਹੀ।
ਆਪਣੇ ਮੁੱਖ ਭਾਸ਼ਣ 'ਚ, ਆਗਾ ਖਾਨ ਟਰੱਸਟ ਫਾਰ ਕਲਚਰ ਇੰਡੀਆ ਦੇ ਸੀਈਓ, ਮੁੱਖ ਮਹਿਮਾਨ ਰਤੀਸ਼ ਨੰਦਾ ਨੇ ਕਿਹਾ, "ਜੇਕਰ ਭਾਰਤ ਨੂੰ ਭਵਿੱਖ 'ਚ ਉੱਤਮ ਰਹਿਣਾ ਹੈ, ਤਾਂ ਆਰਕੀਟੈਕਟਾਂ ਅਤੇ ਸ਼ਹਿਰੀ ਯੋਜਨਾਕਾਰਾਂ ਨੂੰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕੋਲ ਟਿਕਾਊ ਵਿਕਾਸ ਟੀਚਿਆਂ 'ਤੇ ਮਹੱਤਵਪੂਰਨ ਪ੍ਰਭਾਵ ਪਾਉਣ ਦੀ ਸਮਰੱਥਾ ਹੈ। ਇਤਿਹਾਸਕ ਇਮਾਰਤਾਂ ਅਤੇ ਪਰੰਪਰਾਗਤ ਸਮੱਗਰੀ ਤੋਂ ਸਿਖ ਲੈ ਕੇ, ਆਰਕੀਟੈਕਟਾਂ ਲਈ ਇਹ ਸਿੱਖਣਾ ਜ਼ਰੂਰੀ ਹੈ ਕਿ ਇਨ੍ਹਾਂ ਪਰੰਪਰਾਗਤ ਸ਼ਿਲਪਾਂ ਨੂੰ ਆਧੁਨਿਕ ਆਰਕੀਟੈਕਚਰ 'ਚ ਕਿਵੇਂ ਸ਼ਾਮਲ ਕਰਨਾ ਹੈ। ਇਸ ਤੋਂ ਬਿਨਾਂ, ਸਾਡੀ ਕਾਰੀਗਰੀ ਦੇ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਣ ਦੀ ਬਹੁਤ ਘੱਟ ਉਮੀਦ ਹੈ। ਸੰਭਾਲ ਅਤੇ ਵਿਕਾਸ ਨੂੰ ਨਾਲ-ਨਾਲ ਚੱਲਣਾ ਚਾਹੀਦਾ ਹੈ। ਇਹ ਨੌਜਵਾਨ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਅਤੀਤ ਦੀਆਂ ਗਲਤੀਆਂ ਅਤੇ ਸਫਲਤਾਵਾਂ ਦੋਵਾਂ ਤੋਂ ਸਿੱਖੇ। ਆਰਕੀਟੈਕਟਾਂ ਨੂੰ ਆਪਣੇ ਗਾਹਕਾਂ ਦੇ ਪੈਸੇ ਨਾਲ ਗਲਤੀਆਂ ਕਰਨ ਤੋਂ ਬਚਣਾ ਚਾਹੀਦਾ ਹੈ।"
ਆਪਣੇ ਸੰਬੋਧਨ 'ਚ, ਮੁੱਖ ਮਹਿਮਾਨ ਕਲਾਪੀ ਏ. ਬੁਚ, ਪ੍ਰਿੰਸੀਪਲ ਆਰਕੀਟੈਕਟ, ਸਹਿ-ਸੰਸਥਾਪਕ, ਸਫੁਰਨਾ ਅਕਰਿਤ, ਭਰੂਚ ਨੇ ਕਿਹਾ, "2047 ਤੱਕ 'ਵਿਕਸਤ ਭਾਰਤ' ਦੀ ਸਾਡੀ ਕੋਸ਼ਿਸ਼ 'ਚ, ਸਭ ਤੋਂ ਮਹੱਤਵਪੂਰਨ ਕਾਰਕ ਅਧਿਆਤਮਿਕਤਾ ਅਤੇ ਸਖ਼ਤ ਮਿਹਨਤ ਦੁਆਰਾ ਚਰਿੱਤਰ ਨਿਰਮਾਣ ਹੈ। ਦੂਜਿਆਂ ਤੋਂ ਸਿੱਖਣਾ ਬਹੁਤ ਜ਼ਰੂਰੀ ਹੈ, ਇੱਕ ਵਾਰ ਜਦੋਂ ਤੁਸੀਂ ਆਪਣਾ ਕੰਮ ਸ਼ੁਰੂ ਕਰਦੇ ਹੋ ਤਾਂ ਆਪਣੇ ਚੁਣੇ ਹੋਏ ਖੇਤਰ 'ਚ ਮੌਲਿਕਤਾ 'ਤੇ ਧਿਆਨ ਕੇਂਦਰਿਤ ਕਰੋ ਅਤੇ ਸਫਲਤਾ ਲਈ ਕੋਸ਼ਿਸ਼ ਕਰੋ। ਭਾਰਤ ਪਹਿਲਾਂ ਹੀ ਕਈ ਖੇਤਰਾਂ 'ਚ ਇੱਕ ਵਿਸ਼ਵਵਿਆਪੀ ਨੇਤਾ ਰਿਹਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਭਵਿੱਖ ਦਾ ਭਾਰਤ, ਡਿਜ਼ਾਈਨ ਅਤੇ ਆਰਕੀਟੈਕਚਰ 'ਚ ਦੁਨੀਆ ਦੀ ਅਗੁਵਾਈ ਕਰਦਾ ਰਹੇ।"
ਇੰਸਟੀਚਿਊਟ ਫਾਰ ਯੂਰਪੀਅਨ ਗਲੋਬਲ ਸਟੱਡੀਜ਼, ਯੂਨੀਵਰਸਿਟੀ ਆਫ਼ ਬਾਸੇਲ (ਸਵਿਟਜ਼ਰਲੈਂਡ) ਤੋਂ ਸ਼ਾਮਲ ਹੋਏ ਸਮਾਰੋਹ ਦੇ ਮੁੱਖ ਮਹਿਮਾਨ ਪ੍ਰੋ. ਆਰ. ਵੈਸੀਲੀਓਸ ਸਾਈਰੋਸ, ਨੇ ਕਿਹਾ, "ਆਰਕੀਟੈਕਚਰ ਅਤੇ ਯੋਜਨਾਬੰਦੀ ਨਾਲ ਸਬੰਧਤ ਸਭ ਤੋਂ ਦਿਲਚਸਪ ਢਾਂਚੇ 'ਚੋਂ ਇੱਕ ਵਾਸਤੂ ਸ਼ਾਸਤਰ ਹੈ, ਜੋ ਕਿ ਡਿਜ਼ਾਈਨ ਦਾ ਇੱਕ ਵਿਆਪਕ ਮਾਡਲ ਹੈ। ਇੱਕ ਖੁਸ਼ਹਾਲ ਸ਼ਹਿਰ ਲਈ ਕੁਦਰਤ ਦੇ ਪੰਜ ਬੁਨਿਆਦੀ ਤੱਤਾਂ - ਜ਼ਮੀਨ, ਪਾਣੀ, ਹਵਾ, ਸਪੇਸ ਅਤੇ ਰੌਸ਼ਨੀ 'ਚ ਸਦਭਾਵਨਾ ਅਤੇ ਸੰਤੁਲਨ ਦੀ ਲੋੜ ਹੁੰਦੀ ਹੈ। ਜਦੋਂ ਸੰਪੂਰਨ ਆਰਕੀਟੈਕਚਰਲ ਯੋਜਨਾਬੰਦੀ ਦੀ ਗੱਲ ਆਉਂਦੀ ਹੈ ਤਾਂ ਪੱਛਮ ਕੋਲ ਭਾਰਤ ਦੀਆਂ ਸਵਦੇਸ਼ੀ ਪਰੰਪਰਾਵਾਂ ਅਤੇ ਗਿਆਨ ਪ੍ਰਣਾਲੀਆਂ ਤੋਂ ਸਿੱਖਣ ਲਈ ਬਹੁਤ ਕੁਝ ਹੈ। ਆਪਣੀ ਅਮੀਰ ਅਤੇ ਪ੍ਰਾਚੀਨ ਵਿਰਾਸਤ ਨਾਲ, ਭਾਰਤ 'ਚ ਕੀਮਤੀ ਸਬਕ ਦੇਣ ਦੀ ਸਮਰਥਾ ਹੈ, ਖਾਸ ਕਰਕੇ ਸੰਘਰਸ਼ ਦੁਆਰਾ ਚਿੰਨ੍ਹਿਤ ਚੁਣੌਤੀਪੂਰਨ ਯੁੱਗ ਦੌਰਾਨ ਆਰਕੀਟੈਕਚਰ (ਵਾਸਤੂਕਲਾ) ਰਾਹੀਂ ਭਵਿੱਖ ਨੂੰ ਆਕਾਰ ਦੇਣ 'ਚ।
ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੇ ਸੰਸਥਾਪਕ-ਅਧਿਆਪਕ ਅਤੇ ਸਾਬਕਾ ਪ੍ਰਿੰਸੀਪਲ ਡਾ. ਐਸ.ਐਸ. ਭੱਟੀ ਨੇ ਕਿਹਾ ਕਿ ਆਰਕੀਟੈਕਚਰ ਦੇ ਵਿਦਿਆਰਥੀਆਂ ਨੂੰ ਕਿਸੇ ਵੀ ਚੀਜ਼ ਦਾ ਪਿੱਛਾ ਨਹੀਂ ਕਰਨਾ ਚਾਹੀਦਾ ਅਤੇ ਸਮਰਪਣ ਨਾਲ ਕੰਮ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, "ਆਲੋਚਨਾਤਮਕ ਤੌਰ 'ਤੇ ਵਿਸ਼ਲੇਸ਼ਣ ਕਰਨਾ ਅਤੇ ਨਿਰੀਖਣ ਕਰਨਾ ਸਿੱਖੋ, ਸਾਰਾ ਡੇਟਾ ਇਕੱਠਾ ਕਰੋ ਅਤੇ ਉਸਨੂੰ ਕਿਸੇ ਅਰਥਪੂਰਨ ਚੀਜ਼ 'ਚ ਸੰਸ਼ਲੇਸ਼ਿਤ ਕਰੋ। ਸਿਰਫ਼ ਆਰਕੀਟੈਕਟਾਂ ਕੋਲ ਹੀ ਅਜਿਹਾ ਕਰਨ ਦੀ ਯੋਗਤਾ ਹੁੰਦੀ ਹੈ - ਜਿਵੇਂ ਵਿਸ਼ਵਕਰਮਾ ਨੇ ਬ੍ਰਹਿਮੰਡ ਦੀ ਸਿਰਜਣਾ ਕੀਤੀ ਸੀ। ਆਪਣੇ ਕੰਮ 'ਤੇ ਕੇਂਦ੍ਰਿਤ ਰਹੋ। ਮਹਾਨ ਆਰਕੀਟੈਕਟ ਸਪਾਟਲਾਈਟ ਜਾਂ ਫੋਟੋ ਦੇ ਮੌਕਿਆਂ ਦੀ ਭਾਲ ਕੀਤੇ ਬਿਨਾਂ, ਚੁੱਪਚਾਪ ਆਪਣੀ ਕਲਾ ਨੂੰ ਪੂਰਾ ਕਰਦੇ ਹਨ।"