ਨਵਾਂ ਮੰਦਰ ਬਣਾਉਣ ਦੀ ਥਾਂ ਪੁਰਾਨਾ ਰਵੀਦਾਸ ਮੰਦਰ ਖੋਲਣਾ ਚਾਹੀਦਾ :ਪਿੰਡ ਵਾਸੀ 
ਪਿੰਡ ਵਾਸੀਆਂ ਤੇ ਸਰਪੰਚ ਦਾ ਦੋਸ਼ _ਕੁਝ ਲੋਕ ਰੂੜੀ ਵਾਲੀ ਜਗ੍ਹਾ ਤੇ ਕਬਜ਼ਾ ਕਰ ਲਈ ਬਣਾ ਰਹੇ ਪੁਰਾਣਾ ਮੰਦਰ ਮਾਹੌਲ ਖਰਾਬ ਕਰਨ ਦੀ ਕਰ ਰਹੇ ਕੋਸ਼ਿਸ਼
ਰੋਹਿਤ ਗੁਪਤਾ 
ਗੁਰਦਾਸਪੁਰ , 31ਅਕਤੂਬਰ 2025 :
ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਵਿਖੇ ਸ੍ਰੀ ਰਵਿਦਾਸ ਮੰਦਿਰ ਨੂੰ ਲੈ ਕੇ ਪੂਰਾ ਹੀ ਪਿੰਡ ਇਕੱਠਾ ਹੋ ਗਿਆ ਜਿਸ ਦੌਰਾਨ ਪਿੰਡ ਵਾਸੀਆਂ ਵੱਲੋਂ ਇਹ ਮੰਗ ਕੀਤੀ ਗਈ ਕਿ ਪੁਰਾਣਾ ਸ਼੍ਰੀ ਰਵਿਦਾਸ ਮੰਦਿਰ ਖੁਲਣਾ ਚਾਹੀਦਾ ਹੈ ।ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਰੂੜੀਆਂ ਵਾਲੀ ਜਗ੍ਹਾ ਉੱਪਰ ਇੱਕ ਖੋਖਾ ਰੱਖ ਕੇ ਮੰਦਿਰ ਬਣਾਇਆ ਜਾ ਰਿਹਾ ਹੈ ਪਰ ਗੰਦੀ ਜਗ੍ਹਾ ਤੇ ਨਵਾਂ ਮੰਦਰ ਬਣਾਉਣ ਦੀ ਬਜਾਏ ਪੁਰਾਣਾ ਮੰਦਿਰ ਖੁੱਲਣਾ ਚਾਹੀਦਾ ਹੈ ਕਿਉਂਕਿ ਇਹ ਬਿਲਕੁਲ ਸਹੀ ਜਗ੍ਹਾ ਤੇ ਹੈ ਅਤੇ ਇਸ ਮੰਦਿਰ ਦੀ ਸ਼ੁਰੂਆਤ ਸਮੇਂ ਗੁਰਦੀਪ ਗਿਰੀ ਮਹਾਰਾਜ ਜੀ ਆਏ ਸਨ। ਪੂਰੇ ਹੀ ਪਿੰਡ ਵਾਸੀਆਂ ਵੱਲੋਂ ਇਸ ਮੰਦਿਰ ਵਿੱਚ ਆਸਥਾ ਹੈ ਅਤੇ ਇੱਥੇ ਬਹੁਤ ਸਮੇਂ ਤੋਂ ਲੋਕ ਮੱਥਾ ਟੇਕਣ ਵੀ ਆਉਂਦੇ ਹਨ। ਉਥੇ ਹੀ ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਨੂੰ ਦੇਖਦੇ ਹੋਏ ਇਹ ਮੰਦਿਰ ਖੋਲ ਦੇਣਾ ਚਾਹੀਦਾ ਹੈ ।
ਗੁਰਦਾਸਪੁਰ ਦੇ ਪਿੰਡ ਭਾਗੋਕਾਵਾਂ ਵਿਖੇ ਸ੍ਰੀ ਰਵਿਦਾਸ ਮੰਦਿਰ ਨੂੰ ਲੈ ਕੇ ਪੂਰਾ ਹੀ ਪਿੰਡ ਇਕੱਠਾ ਹੋਇਆ ਜਿੱਥੇ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਸ੍ਰੀ ਰਵਿਦਾਸ ਮੰਦਿਰ ਜੋ ਤਕਰੀਬਨ 15 ਸਾਲ ਤੋਂ ਪਿੰਡ ਵਿੱਚ ਬਣਿਆ ਹੋਇਆ ਸੀ ਉਹ ਖੁੱਲਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਪਿੰਡ ਦੇ ਬਾਹਰ ਇੱਕ ਖੋਖਾ ਰੱਖ ਕੇ ਮੰਦਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਿੰਡ ਵਿੱਚ ਹੀ ਮੰਦਿਰ ਜੋ ਪਹਿਲਾਂ ਤੋਂ ਹੈ ਉਹ ਫੁੱਲਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਸਰਪੰਚ ਨੂੰ ਵੀ ਕਿਹਾ ਗਿਆ ਹੈ ਉਥੇ ਹੀ ਸਰਪੰਚ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਬਿਲਕੁਲ ਜਾਇਜ਼ ਹੈ ਅਤੇ ਪੁਰਾਣਾ ਮੰਦਿਰ ਹੀ ਖੁੱਲਣਾ ਚਾਹੀਦਾ ਹੈ। ਸਰਪੰਚ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਰੂੜੀ ਵਾਲੀ ਜਗ੍ਹਾ ਜੋ ਬਹੁਤ ਪੁਰਾਣੀ ਹੈ ਜਿੱਥੇ ਪਿੰਡ ਵਾਸੀਆਂ ਨੂੰ ਰੂੜੀ ਸੁੱਟਣ ਲਈ ਜਗ੍ਹਾ ਦਿੱਤੀ ਗਈ ਹੈ ਉੱਥੇ ਇੱਕ ਖੋਖਾ ਰੱਖਿਆ ਗਿਆ ਹੈ ਅਤੇ ਉਸਨੂੰ ਮੰਦਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਹੈ ਅਤੇ ਸਰਕਾਰੀ ਜਗ੍ਹਾ ਉੱਪਰ ਕੋਈ ਵੀ ਚੀਜ਼ ਨਹੀਂ ਬਣ ਸਕਦੀ ਸਰਪੰਚ ਨੇ ਕਿਹਾ ਕਿ ਪੁਰਾਣਾ ਮੰਦਿਰ ਬਿਲਕੁਲ ਸਹੀ ਜਗ੍ਹਾ ਤੇ ਹੈ ਅਤੇ ਇਸਦੀ ਉਸਾਰੀ ਲਈ ਪੂਰਾ ਹੀ ਪਿੰਡ ਸਹਿਯੋਗ ਕਰਨ ਲਈ ਵੀ ਤਿਆਰ ਹੈ ਅਤੇ ਇਹ ਮੰਨਦੇ ਹੀ ਖੁੱਲਣਾ ਚਾਹੀਦਾ ਹੈ।