ਲੁਧਿਆਣਾ ਪੁਲਿਸ ਵੱਲੋਂ ਕਤਲ ਦੀ ਵਾਰਦਾਤ 'ਚ ਸ਼ਾਮਲ 4 ਦੋਸ਼ੀ ਗ੍ਰਿਫਤਾਰ
ਸੁਖਮਿੰਦਰ ਭੰਗੂ 
ਲੁਧਿਆਣਾ 31 ਅਕਤੂਬਰ 2025-  ਕਮਿਸ਼ਨਰ ਪੁਲਿਸ ਲੁਧਿਆਣਾ  ਸਵਪਨ ਸ਼ਰਮਾ IPS  ਅਤੇ  ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਸਿਟੀ/ਦਿਹਾਤੀ, ਲੁਧਿਆਣਾ  ਅਤੇ  ਸਮੀਰ ਵਰਮਾ PPS ਏ.ਡੀ.ਸੀ.ਪੀ. ਜੋਨ-1 ਅਤੇ  ਕਿੱਕਰ ਸਿੰਘ PPS ਏ.ਸੀ.ਪੀ. ਉੱਤਰੀ ਲੁਧਿਆਣਾ  ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ, ਇੰਚਾਰਜ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਵੱਲੋਂ ਇੱਕ ਮਹੱਤਵਪੂਰਨ ਕਤਲ ਦੇ ਮਾਮਲੇ ਵਿੱਚ ਸ਼ਾਮਿਲ 4 ਦੋਸੀਆਂ ਨੂੰ 48 ਘੰਟਿਆਂ ਦੇ ਅੰਦਰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮਿਤੀ 29-10-2025 ਨੂੰ ਕਾਸਾਬਾਦ ਨੂਰਵਾਲਾ ਰੋਡ ਪਰ ਬੋਰੀਆਂ ਵਿੱਚ ਪਾ ਕੇ ਖੇਤ ਵਿਚੋ ਝਾੜੀਆਂ ਦੇ ਥੱਲਿਓ ਇੱਕ ਨਾ ਮਾਲੂਮ ਵਿਅਕਤੀ ਦੀ ਲਹੂ ਲੁਹਾਨ ਲਾਸ਼ ਮਿਲੀ ਸੀ ਜਿਸ ਸੰਬੰਧੀ ਥਾਣਾ ਸਲੇਮ ਟਾਬਰੀ ਵੱਲੋ ਮੁਕੱਦਮਾ ਨੰਬਰ 189 ਮਿਤੀ 29.10.2025 ਅ/ਧ 103-238-3(5) BNS ਤਹਿਤ ਦਰਜ ਕੀਤਾ ਗਿਆ ਸੀ, ਦੌਰਾਨੇ ਤਫਤੀਸ਼ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮਾਸਟਰਮਾਈਂਡ ਨਿਰੰਜਨ ਯਾਦਵ ਪੁੱਤਰ ਜੈ ਚੰਦ ਯਾਦਵ ਨੂੰ ਉਸਦੇ 3 ਸਾਥੀਆਂ ਸੰਜੇ ਕੁਮਾਰ ਪੁੱਤਰ ਹਰਖਾਲੀ , ਜੈ ਰਾਮ ਪੁੱਤਰ ਵਿਨੇਸ਼ ਸ਼ਾਹ ਅਤੇ ਬਿਸ਼ਨ ਕੁਮਾਰ (ਕਾਪਨਿਕ ਨਾਂ)ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਦੀ ਪਛਾਣ ਸੂਰਜ ਕੁਮਾਰ ਉਰਫ ਮੁਨੀਸ਼ ਵਜੋਂ ਹੋਈ ਜੋ ਨਿਰੰਜਨ ਯਾਦਵ ਦਾ ਦੋਸਤ ਸੀ ਪਰ ਸੂਰਜ ਦੇ ਨਿਰੰਜਨ ਦੀ ਪਤਨੀ ਨਾਲ ਨਜਾਇਜ਼ ਸਬੰਧ ਸਨ ਜਿਸਦਾ ਪਤਾ ਨਿਰੰਜਨ ਨੂੰ ਲੱਗਣ ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੂਰਜ ਕੁਮਾਰ ਉਰਫ਼ ਮੁਨੀਸ਼ ਨੂੰ ਘਰ ਬੁਲਾ ਕੇ ਸ਼ਰਾਬ ਪਲਾ ਕੇ ਮਾਰੂ ਹਥਿਆਰਾਂ ਨਾਲ ਸੱਟਾਂ ਮਾਰ ਕੇ ਮਾਰ ਦਿੱਤਾ ਅਤੇ ਲਾਸ਼ ਬੋਰੀਆਂ ਵਿੱਚ ਪਾ ਕੇ ਖੇਤ ਵਿੱਚ ਸੁੱਟ ਦਿੱਤੀ। ਇਸ ਵਾਰਦਾਤ ਵਿੱਚ ਸ਼ਾਮਿਲ ਸਾਰੇ ਦੋਸੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਦੋਸੀਆਂ ਪਾਸੋ ਵਾਰਦਾਤ ਵਿੱਚ ਵਰਤੀਆਂ ਦੋ ਸੇਬਾ ਬੋਰੀਆਂ ,ਕੇਬਲ ਤਾਰ, ਪਲਾਸਟਿਕ ਦਾ ਟੁੱਟਾ ਟੱਬ ਲਾਲ ਰੰਗ ਦਾ ਅਤੇ ਇੱਕ ਚੱਪਲਾਂ ਦਾ ਜੋੜਾ ਬਰਾਮਦ ਕੀਤਾ ਗਿਆ। ਦੋਸੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ।