ਗੁਰਦਾਸਪੁਰ: ਸੜਕ 'ਤੇ ਅੱਗ ਦਾ ਗੋਲਾ ਬਣੀ ਕਾਰ! 
ਫਾਇਰ ਬ੍ਰਿਗੇਡ ਤੇ ਸੜਕ ਸੁਰੱਖਿਆ ਫੋਰਸ ਨੇ ਮੌਕੇ ਤੇ ਪਹੁੰਚ ਕੇ ਬੁਝਾਈ ਅੱਗ 
ਜਾਨੀ ਨੁਕਸਾਨ ਹੋਣ ਤੋਂ ਬਚਾਅ 
ਰੋਹਿਤ ਗੁਪਤਾ, ਗੁਰਦਾਸਪੁਰ 
ਇੱਕ ਵਾਰ ਫਿਰ ਅਣਪਛਾਤੇ ਕਾਰਨਾਂ ਕਾਰਨ ਸੜਕ ਤੇ ਦੌਦੀ ਗੱਡੀ ਨੂੰ ਅੱਗ ਲੱਗ ਗਈ ਪਰ ਗਨੀਮਤ ਇਹ ਰਹੇ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ । ਜਾਣਕਾਰੀ ਅਨੁਸਾਰ ਗੁਰਦਾਸਪੁਰ ਦੀਨਾਨਗਰ ਰੋਡ ਤੇ ਪਿੰਡ ਦਬੁਰਜੀ ਬਾਈਪਾਸ ਨੇੜੇ ਅਚਾਨਕ ਸੜਕ ਤੇ ਦੌੜਦੀ ਅਮੇਜ ਗੱਡੀ ਨੂੰ ਅੱਗ ਲੱਗ ਗਈ । ਕਾਰ ਵਿੱਚ ਦੋ ਲੋਕ ਸਵਾਰ ਸਨ ਜੋ ਪਠਾਨਕੋਟ ਨਿਵਾਸੀ ਦੱਸੇ ਜਾ ਰਹੇ ਹਨ ਪਰ ਦੋਵੇਂ ਕਿਸੇ ਤਰ੍ਹਾਂ ਕਾਰ ਵਿੱਚੋਂ ਉਤਰਨ ਵਿੱਚ ਕਾਮਯਾਬ ਹੋ ਗਏ ਅਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਅਤੇ ਪੁਲਿਸ ਦੀ ਟੀਮ ਨੇ ਪਹੁੰਚ ਕੇ ਅੱਗ ਵਜਾਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੌਕੇ ਤੇ ਪਹੁੰਚ ਗਈ ਜਿਨਾਂ ਨੇ ਅੱਗ ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਸੀ। ਕੁਝ ਹੀ ਸਮੇਂ ਬਾਅਦ ਮੌਕੇ ਤੇ ਡੀਐਸਪੀ ਦੀਨਾਨਗਰ ਰਜਿੰਦਰ ਮਿਨਹਾਸ ਵੀ ਪਹੁੰਚ ਗਏ ਅਤੇ ਦੱਸਿਆ ਕਿ ਕਾਰ ਸਵਾਰ ਬਿਲਕੁਲ ਸੁਰੱਖਿਅਤ ਹਨ ਪਰ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ।