10 ਨਵੰਬਰ ਨੂੰ 66 ਕੇ.ਵੀ ਗਰਿੱਡ ਅਤੇ ਲਾਇਨਾਂ ਦੀ ਜਰੂਰੀ ਸਾਂਭ-ਸੰਭਾਲ ਲਈ ਬਿਜਲੀ ਸਪਲਾਈ ਬੰਦ ਰਹੇਗੀ- ਇੰਜ ਹਰਵਿੰਦਰ ਸਿੰਘ ਧੀਮਾਨ
- 66 ਕੇ.ਵੀ ਗਰਿੱਡ ਤੋਂ ਚਲੱਦੇ ਸਾਰੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 09 ਤੋਂ ਸ਼ਾਮ 05.30 ਵਜੇ ਤੱਕ ਬੰਦ ਰਹੇਗੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 09 ਨਵੰਬਰ :2024 - ਵਧੀਕ ਨਿਗਰਾਨ ਇੰਜੀਨੀਅਰ, ਵੰਡ-ਮੰਡਲ, ਮਲੇਰਕੋਟਲਾ ਇੰਜ ਹਰਵਿੰਦਰ ਸਿੰਘ ਧੀਮਾਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 220 ਕੇ.ਵੀ ਗਰਿੱਡ ਸ/ਸ ਲੁਧਿਆਣਾ ਰੋਡ ਤੋਂ ਆ ਰਹੀ 66 ਕੇ.ਵੀ ਲਾਇਨ ਅਤੇ 66 ਕੇ.ਵੀ ਗਰਿੱਡ ਸ/ਸ ਮਲੇਰਕੋਟਲਾ ਦੀ ਜਰੂਰੀ ਸਾਂਭ-ਸੰਭਾਲ ਕਰਨ ਲਈ 10 ਨਵੰਬਰ ਨੂੰ ਦਿਨ ਐਤਵਾਰ ਨੂੰ ਸਵੇਰੇ 09:00 ਵਜੇ ਤੋਂ ਲੈ ਕੇ 05:30 ਵਜੇ ਤੱਕ ਇਸ 66 ਕੇ.ਵੀ ਗਰਿੱਡ ਤੋਂ ਚਲੱਦੇ ਸਾਰੇ 11 ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ ।
ਉਨ੍ਹਾਂ ਹੋਰ ਦੱਸਿਆ ਕਿ ਇਸ ਸਾਂਭ-ਸੰਭਾਲ ਗਤੀਵਿਧੀ ਕਾਰਨ ਮਲੇਰਕੋਟਲਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਜਿਵੇ ਨੁਸ਼ਹਿਰਾ, ਏਕਤਾ ਨਗਰ, ਸਿਵਲ ਹਸਪਤਾਲ, ਹਸਪਤਾਲ ਰੋਡ, ਰੇਲਵੇ ਰੋਡ, ਰੇਲਵੇ ਸਟੇਸ਼ਨ, ਇੰਡਸਟ੍ਰੀਅਲ ਏਰੀਆ, ਬੀ.ਐਸ.ਐਨ.ਐਲ ਐਕਸਚੇਂਜ, ਤਾਰਾ ਕਾਨਵੈਂਟ ਸਕੂਲ, ਠੰਡੀ ਸੜਕ, ਨਵੀਂਆਂ/ਪੁਰਾਣਿਆਂ ਕਚਿਹਰੀਆਂ, ਸ਼ਾਸ਼ਤਰੀ ਨਗਰ, ਕਪਾਹ ਮਿੱਲ, ਨੋਧਰਾਨੀ ਰੋਡ ਫਾਟਕਾਂ ਤੱਕ, ਆਦਮਪਾਲ ਰੋਡ, ਸੱਟਾ ਚੌਂਕ, ਦਿੱਲੀ ਗੇਟ, ਤੇਲੀਆਂ ਬਜ਼ਾਰ,ਚਮੜਾ ਬਜ਼ਾਰ, ਅਜੀਮਪੁਰਾ, ਕਲੱਬ ਚੌਂਕ, ਸਰਹੰਦੀ ਗੇਟ, ਮੁਹੱਲਾ ਖਟੀਕਾਂ, ਹਨੁਮਾਨ ਮਦਿੰਰ, ਬਠਿਡੀਆਂ ਮੁਹੱਲਾ, ਘਾਹ ਮੰਡੀ, ਛੋਟਾ ਚੌਂਕ, ਮੁਬਾਰਿਕ ਮਜਿੰਲ, ਕਾਲਜ ਰੋਡ, ਨਿਰੰਕਾਰੀ ਭਵਨ, ਗੁਰਦੁਆਰਾ ਹਾਅ-ਦਾ-ਨਾਅਰਾ, ਸਰਕਾਰੀ ਕਾਲਜ, ਗਰੇਵਾਲ ਚੌਂਕ, ਅਜੀਤ ਸਿੰਘ ਨਗਰ, ਜੁਝਾਰ ਸਿੰਘ ਨਗਰ, ਜੈਨ ਸਮਾਦ ਮਦਿੰਰ, ਜੀ.ਟੀ.ਬੀ ਕਲੋਨੀ, ਮੁਲਤਾਨੀ ਚੌਂਕ, ਕਿਲਾ ਰਹਿਮਤਗੜ੍ਹ, ਅਗਰ ਨਗਰ, ਡੀ.ਸੀ ਦਫਤਰ, ਰੋਜ਼ ਅਵੈਨਿਉ, ਨਾਭਾ ਰੋਡ, ਬਾਜੀਗਰ ਬਸਤੀ, ਧੂਰੀ ਰੋਡ, ਟਰੱਕ ਯੁਨਿਅਨ, ਲੋਹਾ ਬਜ਼ਾਰ, ਮਿਲਖ ਰੋਡ, ਮੁਹੱਲਾ ਸਾਦੇ ਵਾਲਾ, ਪੱਥਰਾਂ ਭੁਮੰਸੀ, ਨਿਸ਼ਾਂਤ ਕਲੋਨੀ, ਈਦਗਾਹ ਰੋਡ, ਸੁਨਾਮੀ ਗੇਟ, ਸ਼ੀਸ਼ ਮਹਿਲ, ਕਮਲ ਸਿਨੇਮਾ ਰੋਡ, ਰਵਿਦਾਸ ਨਗਰ, ਮਦੇਵੀ ਰੋਡ ਫਾਟਕਾਂ ਤੱਕ, ਕੁਟੀ ਰੋਡ, ਮੁਹੱਲਾ ਭੂੰਮਸੀ, ਅਨਾਜ ਮੰਡੀ, ਸਬਜੀ ਮੰਡੀ, ਪ੍ਰੇਮ ਨਗਰ, ਦਸ਼ਮੇਸ਼ ਨਗਰ, ਸੁਦੰਰ ਵਿਹਾਰ, ਅਮਰ ਕਲੋਨੀ, ਪਵਨ ਇਨਕਲੇਵ, ਮਹਿਰਾ ਕਲੋਨੀ, ਅਲ-ਫਲਾਅ ਕਲੋਨੀ, ਬੀਲਾਲ ਨਗਰ, ਸ਼ੋਭਾ ਸਿੰਘ ਇਨਕਲੇਵ, ਵੀ.ਆਈ.ਪੀ ਕਲੋਨੀ, ਸੋਮ-ਸਨ ਕਲੋਨੀ, ਰਾਧਾ ਕ੍ਰਿਸ਼ਨ ਇਨਕਲੇਵ, ਸਟੇਡੀਅਮ ਰੋਡ ਦੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।