ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਰਾਜ ਸਿੰਘ ਖੈਹਿਰਾ ਨੇ ਆਪ ਦਾ ਸਾਥ ਦੇਣ ਦਾ ਐਲਾਨ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 12 ਨਵੰਬਰ 2024 - ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਖੈਹਿਰਾ ਸੁਲਤਾਨ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਰਕਲ ਪ੍ਰਧਾਨ ਬਲਰਾਜ ਸਿੰਘ ਖੈਹਿਰਾ ਨੇ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਜਿਮਨੀ ਚੋਣਾਂ ਨੂੰ ਲੈ ਕੇ ਆਪਦੇ ਉਮੀਦਵਾਰ ਸਰਦਾਰ ਗੁਰਦੀਪ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਐਲਾਨ ਕੀਤਾ। ਇਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਪਿੰਡ ਖੈਰਾ ਸੁਲਤਾਨ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ਮੂਲੀਅਤ ਕੀਤੀ ਅਤੇ ਇਕੱਤਰ ਹੋਏ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਸਰਕਲ ਪ੍ਰਧਾਨ ਬਲਰਾਜ ਸਿੰਘ ਦੇ ਸਾਥੀ ਜਗਰਾਜ ਸਿੰਘ,ਕੈਪਟਨ ਸੁੱਚਾ ਸਿੰਘ, ਕਵਲਜੀਤ ਸਿੰਘ,ਡਾਕਟਰ ਬਿਕਰਮਜੀਤ ਸਿੰਘ,ਤ੍ਰਿਪਰਜਿੰਦਰ ਸਿੰਘ,ਹਰਜਿੰਦਰ ਸਿੰਘ,ਗੁਰਦੇਵ ਸਿੰਘ,ਪਰਮਜੀਤ ਸਿੰਘ,ਜੇ ਈ ਸੰਤੋਖ ਸਿੰਘ,ਬਲਜੀਤ ਸਿੰਘ ਠੇਕੇਦਾਰ ਖੈਹਿਰਾ,ਬਲਦੇਵ ਸਿੰਘ, ਅਜੀਤ ਸਿੰਘ,ਮਨਿੰਦਰ ਸਿੰਘ,ਬੱਬਾ,ਨਵਰੂਪ ਸਿੰਘ,ਸੁਖਦੇਵ ਸਿੰਘ, ਹੀਰਾ,ਲੱਭਾ ਤੇ ਹੋਰ ਵਰਕਰਾਂ ਨੇ ਕੈਬਨਿਟ ਮੰਤਰੀ ਧਾਲੀਵਾਲ ਨੂੰ ਵਿਸ਼ਵਾਸ ਦਵਾਇਆ ਕਿ ਸਮੂੰਹ ਵਰਕਰ ਜਿਮਨੀ ਚੋਣਾਂ ਚ ਤਗੜੇ ਹੋ ਕੇ ਆਮ ਆਦਮੀ ਪਾ ਦਾ ਪਾਰਟੀ ਦਾ ਸਾਥ ਦੇਣਗੇ ਤੇ ਪਿੰਡ ਖੈਹਿਰਾ ਸੁਲਤਾਨ ਤੋਂ ਵੱਡੀ ਲੀਡ ਨਾਲ ਆਪ ਉਮੀਦਵਾਰ ਗੁਰਦੀਪ ਸਿੰਘ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ।