ਮਾਲੇਰਕੋਟਲਾ: ਮੋਦੀ ਸਰਕਾਰ ਇੱਕ ਚੋਣ ਇੱਕ ਦੇਸ਼ ਦੀ ਸਕੀਮ ਲਾਗੂ ਕਰਕੇ ਲੋਕਤੰਤਰ ਦਾ ਘਾਣ ਕਰਨ ਤੇ ਤੁਲੀ ਹੈ: ਕਾਮਰੇਡ ਸੇਖੋਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ,12 ਨਵੰਬਰ 2024 - ਸੀਪੀਆਈ (ਐਮ) ਦੀ ਕੇਂਦਰੀ ਕਮੇਟੀ ਵੱਲੋਂ ਆਏ ਪ੍ਰੋਗਰਾਮ ਅਨੁਸਾਰ 8 ਨਵੰਬਰ ਤੋਂ 14 ਨਵੰਬਰ ਤੱਕ ਸਾਰੇ ਪੰਜਾਬ ਵਿੱਚ ਜਨ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਇੱਕ ਦੇਸ਼ ਇਕ ਚੋਣ ਵਧ ਰਹੀ ਮਹਿੰਗਾਈ ਬੇਰੋਜ਼ਗਾਰੀ ਅਤੇ ਇਸਤਰੀ ਤੇ ਹੋ ਰਹੇ ਅੱਤਿਆਚਾਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।ਇਸੇ ਕੜੀ ਤਹਿਤ ਸਥਾਨਕ ਸੀਪੀਆਈ (ਐਮ) ਮਾਲੇਰਕੋਟਲਾ ਵਿਖੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਸਕੱਤਰੇਤ ਮੈਂਬਰ ਜਤਿੰਦਰ ਪਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇੱਕ ਕਹਿੰਦੇ ਰਾਸ਼ਟਰ ਇੱਕ ਚੋਣ ਕੇਂਦਰ ਸਰਕਾਰ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਸਮੁੱਚੇ ਦੇਸ਼ ਵਿੱਚ ਇੱਕ ਸਮੇਂ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਪੰਜ ਸਾਲਾਂ ਲਈ ਕਰਵਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਇੱਕ ਦੇਸ ਵਿੱਚ ਚੋਣ ਦਾ ਸੀਪੀਆਈ (ਐਮ) ਡਟਵਾਂ ਵਿਰੋਧ ਕਰਦੀ ਹੈ ਤੇ ਇਸ ਨੂੰ ਸੰਵਿਧਾਨ ਵਿਰੋਧੀ ਕਰਾਰ ਦਿੰਦੀ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਫਿਰਕਾ ਪ੍ਰਸਤੀ ਦੀ ਰਾਜਨੀਤਿਕ ਕਰਕੇ ਘੱਟ ਗਿਣਤੀ ਲੋਕਾਂ ਅਤੇ ਮਜ਼ਦੂਰ ਜਮਾਤ ਦੇ ਹੱਕਾਂ ਦਾ ਸ਼ੋਸ਼ਣ ਕਰ ਰਹੀ ਹੈ ਤੇ ਦੇਸ਼ ਵਿੱਚ ਦੇਸ਼ ਵਿੱਚ ਇੱਕ ਚੋਣ ਇੱਕ ਦੇਸ਼ ਦੀ ਸਕੀਮ ਲਾਗੂ ਕਰਕੇ ਲੋਕਤੰਤਰ ਦਾ ਘਾਣ ਕਰਨ ਤੇ ਤੁਲੀ ਹੈ ਤੇ ਸੀਪੀਆਈ (ਐਮ) ਇਹਨਾਂ ਸਭ ਨੀਤੀਆਂ ਦਾ ਵਿਰੋਧ ਜਾਰੀ ਰੱਖੇਗੀ, ਉਹਨਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਕਰਦੇ ਆ ਕਿ ਪਿਛਲੇ ਆ ਕੇ ਪਿਛਲੇ ਢਾਈ ਸਾਲਾਂ ਤੋਂ ਹੋਦ ਵਿੱਚ ਆਈ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋਇਆ ਜਿਸ ਕਾਰਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਗਰਾਫ ਬਿਲਕੁਲ ਖਤਮ ਹੋ ਗਿਆ ਹੈ ਆਪਣੀ ਘਟੀ ਲੋਕਪ੍ਰਿਅਤਾ ਤੋ ਘਬਰਾਈ ਆ ਆਮ ਆਦਮੀ ਪਾਰਟੀ ਨੇ ਪੰਚਾਇਤੀ ਚੋਣਾਂ ਵਿਚ ਧੱਕੇਸ਼ਾਹੀ ਦੀਆਂ ਕੀਤੀ ਪਰ ਫਿਰ ਵੀ ਇਹਨਾ ਦੀਆਂ ਪੰਚਾਇਤ ਤਾਂ ਨਹੀਂ ਜਿੱਤ ਸਕੀਆਂ ਤੇ ਆਉਣ ਵਾਲੀਆਂ ਚਾਰ ਜਿਮਨੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ।
ਇਸ ਮੌਕੇ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਸੀਪੀਆਈ(ਐਮ) ਵਿੱਚ ਬਰਾਂਚ ਤੋਂ ਲੇ ਕੇ ਕੇਂਦਰੀ ਕਮੇਟੀ ਤੱਕ ਪੂਰੀ ਜਮਹੂਰੀਅਤ ਹੈ ਉਹਨਾਂ ਕਿਹਾ ਕਿ ਭਾਜਪਾ ਸੰਘ ਆਪਣੇ ਫਿਰਕੂ-ਫਾਸੀਵਾਦੀ ਨੂੰ ਅੱਗੇ ਵਧਾ ਰਹੀ ਹੈ ਅਤੇ ਦੇਸ਼ ਦੇ ਇੱਕ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਫਿਰਕਾਪ੍ਰਸਤੀ ਦਾ ਜਹਿਰ ਨੂੰ ਸਮਾਜ ਵਿੱਚ ਫੈਲਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਕਾਮਰੇਡ ਅਬਦੁਲ ਸਤਾਰ, ਮੁਹੰਮਦ ਸਤਾਰ ਤਹਿਸੀਲ ਸਕੱਤਰ ਮਲੇਰਕੋਟਲਾ , ਰਛਪਾਲ ਸਿੰਘ ਤਹਿਸੀਲ ਸਕੱਤਰ ਅਹਿਮਦਗੜ੍ਹ, ਕਾਮਰੇਡ ਮੁਹੰਮਦ ਹਲੀਮ, ਮੁਹੰਮਦ ਗਫੂਰ, ਮੁਹੰਮਦ ਸਾਬਰ, ਕਾਮਰੇਡ ਬਹਾਦਰ ਸਿੰਘ ਮੋਹਾਲੀ, ਨਰੰਗ ਸਿੰਘ, ਹਰਮੀਤ ਸਿੰਘ ਚੁਹਾਣਕੇ, ਕਾਮਰੇਡ ਮੁਹੰਮਦ ਸਲੀਮ, ਕਾਮਰੇਡ ਕਮਲ ਗੁਪਤਾ, ਰਵਨੀਤ ਰਾਣੀ ਆਦਿ ਮੈਂਬਰ ਸ਼ਾਮਿਲ ਹੋਏ।