ਸਰਕਾਰੀ ਸਕੂਲ ਦੀਆ ਦੋ ਵਿਦਿਆਰਥਣਾ ਨੇ ਐਨ.ਐਮ.ਐਮ ਐਸ ਪ੍ਰੀਖਿਆ ਪਾਸ ਕਰਕੇ ਵਜੀਫਾ ਪ੍ਰਾਪਤ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 02 ਜੁਲਾਈ ,2024
ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਐਲਾਨੇ ਗਏ 8ਵੀਂ ਕਲਾਸ ਦੇ ਰਾਜ ਪੱਧਰੀ ਨੈਸ਼ਨਲ ਮੀਨਜ-ਕਮ- ਮੈਰਿਟ ਸ਼ਕਲਾਰਸ਼ਿਪ(ਐਨ.ਐਮ.ਐਮ.ਐਸ) ਦੀ ਪ੍ਰੀਖਿਆ ਦੇ ਨਤੀਜੇ 'ਚ ਸਰਕਾਰੀ ਮਿਡਲ ਸਕੂਲ ਟੋਰੋਵਾਲ ਦੀਆ ਦੋ ਵਿਦਿਆਰਥਣਾਂ ਨੇ ਇਸ ਪ੍ਰੀਖਿਆ ਵਿੱਚ ਮੈਰਿਟ ਪ੍ਰਾਪਤ ਕਰਕੇ ਵਜੀਫਾ ਪ੍ਰਾਪਤ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਨਿਰਮਲ ਸਿੰਘ ਹੱਕਲਾ ਨੇ ਦੱਸਿਆ ਕਿ ਇਸ ਸਕੂਲ ਦੀ ਵਿਦਿਆਰਥਣ ਪ੍ਰਿਯਾਜਲ ਪੁੱਤਰੀ ਦੇਵ ਰਾਜ ਪਿੰਡ ਟੋਰਵਾਲ ਨੇ 96 ਅੰਕ ਪ੍ਰਾਪਤ ਕਰਕੇ, ਜਸ਼ਨਦੀਪ ਕੌਰ ਪੁੱਤਰੀ ਚੰਚਲ ਸਿੰਘ ਪਿੰਡ ਰੌੜੀ ਨੇ 89 ਅੰਕ ਪ੍ਰਾਪਤ ਪ੍ਰਾਪਤ ਕਰਕੇ ਮੈਰਿਟ ਪ੍ਰਾਪਤ ਕੀਤੀ ਤੇ ਵਜੀਫਾ ਪ੍ਰਾਪਤ ਕੀਤਾ।ਉਹਨਾਂ ਅੱਗੇ ਦੱਸਿਆ ਕਿ ਇਹਨਾਂ ਵਿਦਿਆਰਥਣਾ ਨੂੰ ਬਾਰਵੀਂ ਤੱਕ ਸਰਤਾਂ ਤਹਿਤ ਪ੍ਰਤੀ ਮਹੀਨਾ 1000/- ਰੁਪਏ ਵਜੀਫਾ ਮਿਲੇਗਾ।ਇਸ ਸਬੰਧੀ ਨਿਰਮਲ ਸਿੰਘ ਹੱਕਲਾ ਇੰਚਾਰਜ ,ਹਰਪਾਲ ਸਿੰਘ ਸਰਪੰਚ ਟੋਰਵਾਲ ,ਅੰਮ੍ਰਿਤਪਾਲ ਸਿੰਘ ਸਾਬਕਾ ਚੇਅਰਮੈਨ ਅਤੇ ਰਾਮ ਪਾਲ ਚੇਅਰਮੈਨ ਐਸ.ਐਮ.ਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਨਤੀਜੇ ਵਿੱਚ ਇਸ ਸਕੂਲ ਦੇ ਇੱਕ ਵਿਦਿਆਰਥਣ ਨੇ ਪੰਜਾਬ ਦੇ ਮੈਰਿਟ ਵਿੱਚ 11ਵਾਂ ਸਥਾਨ ਪਾ੍ਰਪਤ ਕਰਕੇ ਸਕੂਲ ਤੇ ਮਾਪਿਆ ਦਾ ਰੌਸਨ ਕੀਤਾ ਸੀ ਤੇ ਇਸੇ ਸਕੂਲ ਦੀਆ ਤਿੰਨ ਵਿਦਿਆਰਥਣਾ ਨੇ ਇਸੇ ਵਰ੍ਹੇ ਨਵੋਦਿਆ ਵਿੱਚ ਵੀ ਦਾਖਲਾ ਪ੍ਰਾਪਤ ਕੀਤਾ ਹੈ । ਇਸ ਲਈ ਸਮੂਹ ਸਟਾਫ ਵਧਾਈ ਦਾ ਪਾਤਰ ਹੈ ਜਿਹਨਾਂ ਦੀ ਮਿਹਨਤ ਸਦਕਾ ਇਹ ਸੱਭ ਕੁਝ ਹੋਇਆ ਹੈ।ਇਸ ਮੌਕੇ ਉਹਨਾਂ ਸਮੂਹ ਸਟਾਫ ਅਤੇ ਮਾਪਿਆ ਨੂੰ ਵਧਾਈ ਦਿੱਤੀ। ਇਸ ਮੌਕੇ ਮੈਡਮ ਸਵੀਟੀ, ਮੈਡਮ ਅਨੁਰਾਧਾ ਹੱਕਲਾ, ਮੈਡਮ ਰਜਨੀ ਦੇਵੀ,ਸੋਨੀਆ ਰਾਣੀ, ਜਸਵੀਰ ਸਿੰਘ ਹੈਡ ਟੀਚਰ ਪ੍ਰਾਇਮਰੀ ਸਕੂਲ, ਵੀ ਹਾਜਰ ਸਨ।