ਨਸ਼ਿਆਂ ਵਿਰੁੱਧ ਸਮਾਜ ਨੂੰ ਹੋਣਾ ਪਵੇਗਾ ਇਕਜੁੱਟ
ਮਿਲੀਭੁਗਤ ਨਾਲ ਵੇਚਿਆ ਜਾ ਰਿਹਾ ਹੈ ਨਸ਼ਾ :- ਹਰਵਿੰਦਰ ਸੋਨੀ
ਰੋਹਿਤ ਗੁਪਤਾ
ਗੁਰਦਾਸਪੁਰ 3 ਜੁਲਾਈ 2024- ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿਚ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ| ਇਸ ਮੌਕੇ ਹਰਵਿੰਦਰ ਸੋਨੀ ਨੇ ਕਿਹਾ ਕਿ ਪੰਜਾਬ 'ਚ ਨਸ਼ਾ ਵਿਕਣ ਦਾ ਮੁੱਖ ਕਾਰਨ ਪ੍ਰਸ਼ਾਸਨ ਦੇ ਹੇਠਲੇ ਪੱਧਰ ਦੇ ਵਿਕਾਊ ਅਧਿਕਾਰੀ ਹਨ ਜੋ ਉੱਚ ਅਧਿਕਾਰੀਆਂ ਨੂੰ ਹਨੇਰੇ 'ਚ ਰੱਖ ਕੇ ਗੁੰਮਰਾਹ ਕਰਦੇ ਹਨ। ਜਿਸ ਕਾਰਨ ਨਸ਼ਾ ਤਸਕਰ ਪੁਲਿਸ ਦੇ ਹੱਥ 'ਚ ਨਹੀਂ ਆਉਂਦੇ|
ਹਾਲ ਹੀ 'ਚ ਨੰਗਲ ਕੋਟਲੀ ਇਲਾਕੇ 'ਚ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇਖਣ ਨੂੰ ਮਿਲੀ ਜਦੋਂ ਸ਼ਿਵ ਸੈਨਾ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਪੁਲਿਸ ਨੂੰ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਗਲੀ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਐੱਸਐੱਸਪੀ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਇਸ ਦਾ ਸਖ਼ਤ ਨੋਟਿਸ ਲਿਆ ਅਤੇ ਅਗਲੇ ਦਿਨ ਵੀ ਉਥੇ ਛਾਪੇਮਾਰੀ ਕੀਤੀ ਗਈ ਸੀ ਪਰ ਪੁਲਿਸ ਪਾਰਟੀ ਦੇ ਪਹੁੰਚਣ ਤੋਂ ਪਹਿਲਾਂ ਹੀ ਤਸਕਰਾਂ ਨੂੰ ਸੂਚਨਾ ਮਿਲ ਗਈ। ਉਹ ਪੁਲਿਸ ਪਾਰਟੀ ਦੇ ਆਉਣ ਤੋਂ 5 ਮਿੰਟ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਗਏ। ਸੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਦੁਬਾਰਾ ਫੜਨ ਦਾ ਅੱਜ ਤੱਕ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸੀਨੀਅਰ ਅਫ਼ਸਰਾਂ ਦੇ ਗੰਭੀਰ ਹੋਣ ਦੇ ਬਾਵਜੂਦ ਹੇਠਲੇ ਪੱਧਰ ਦੇ ਅਫ਼ਸਰ ਉਨ੍ਹਾਂ ਦੀ ਪੇਸ਼ ਨਹੀਂ ਚੱਲਣ ਦਿੰਦੇ। ਉਨ੍ਹਾਂ ਦੀ ਮਿਲੀਭੁਗਤ ਨਾਲ ਹੀ ਨਸ਼ਾ ਵੇਚਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੋੜਾ ਛੱਤਰਾਂ ਨਸ਼ਾ ਸਮੱਗਲਰਾਂ ਦਾ ਗੜ੍ਹ ਹੈ। ਮੁਹੱਲਾ ਇਸਲਾਮਾਬਾਦ, ਨੰਗਲ ਕੋਟਲੀ, ਪ੍ਰੇਮ ਨਗਰ, ਸ਼ਹਿਜ਼ਾਦਾ ਨੰਗਲ, ਬਰਿਆਰ ਆਦਿ ਵਿੱਚ ਰਹਿਣ ਵਾਲੇ ਸਮੱਗਲਰਾਂ ਨੂੰ ਸਿਆਸੀ ਅਤੇ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਦੀ ਹਮਾਇਤ ਹਾਸਲ ਹੈ। ਇਸ ਤੋਂ ਇਲਾਵਾ ਦੀਨਾਨਗਰ ਇਲਾਕੇ ਵਿੱਚੋਂ ਨਸ਼ਾ ਪੂਰੇ ਇਲਾਕੇ ਵਿਚ ਸਪਲਾਈ ਕੀਤੀ ਜਾਂਦੀ ਹੈ। ਜੋ ਪੁਲਿਸ ਅਤੇ ਸਿਆਸੀ ਲੋਕਾਂ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੀ ਹੈ ਕਿ ਲੰਬੇ ਸਮੇਂ ਤੋਂ ਇੱਕੋ ਥਾਣਿਆਂ 'ਚ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਨੂੰ ਜ਼ਿਲ੍ਹੇ ਵਿੱਚੋ ਤਬਦੀਲ ਕੀਤਾ ਜਾਵੇ ਅਤੇ ਸਾਰੇ ਸਿਆਸੀ ਲੋਕਾਂ ਅਤੇ ਲੋੜ ਪੈਣ 'ਤੇ ਅਖੌਤੀ ਹਿੰਦੂ ਸੰਗਠਨਾਂ ਅਤੇ ਵੱਖ-ਵੱਖ ਸ਼ਿਵ ਸੈਨਾਵਾਂ ਦੇ ਲੋਕ ਤੇ ਵੀ ਨਜ਼ਰ ਰੱਖੀ ਜਾਵੇ ਕਿਉਂਕਿ ਲੁਧਿਆਣਾ ਵਿੱਚ ਵੀ ਕਈ ਨਕਲੀ ਸ਼ਿਵ ਸੈਨਾ ਦੇ ਕਾਰਕੁੰਨ ਨਸ਼ਿਆਂ ਦੀ ਤਸਕਰੀ ਕਰਦੇ ਫੜੇ ਗਏ ਹਨ। ਇਸ ਤੋਂ ਇਲਾਵਾ ਪਠਾਨਕੋਟ ਤੋਂ ਲੈ ਕੇ ਅੰਮ੍ਰਿਤਸਰ ਤੱਕ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰਾਂ ਜਿਨ੍ਹਾਂ ਕੋਲ ਸਰਕਾਰੀ ਗੱਡੀਆਂ ਹਨ, ਉਨ੍ਹਾਂ ਦੀ ਤਲਾਸ਼ੀ ਬਿਨਾਂ ਦੱਸੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਨਸ਼ੇ ਦੀ ਤਸਕਰੀ ਵਿੱਚ ਇਨ੍ਹਾਂ ਵਾਹਨਾਂ ਦੀ ਦੁਰਵਰਤੋਂ ਨਾ ਹੋ ਸਕੇ।
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨਸ਼ਿਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਲਈ ਵਚਨਬੱਧ ਹੈ। ਇਸੇ ਲਈ ਉਨ੍ਹਾਂ ਨੇ ‘ਵਾਰ ਅਗੈਂਸਟ ਡਰੱਗ ਬਾਏ ਹਰਵਿੰਦਰ ਸੋਨੀ’ ਸਲੋਗਨ ਤਹਿਤ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਬੈਠਕ ਦੇ ਅੰਤ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤੋਂ ਪਹਿਲਾਂ ਕਿ ਨਸ਼ਾ ਤੁਹਾਡੇ ਬੱਚਿਆਂ ਨੂੰ ਖਾ ਲਵੇ ਇਸ ਤੋਂ ਪਹਿਲਾਂ ਜਾਗੋ ਅਤੇ ਬਿਨਾਂ ਕਿਸੇ ਡਰ ਦੇ ਇਸ ਮੁਹਿੰਮ ਦਾ ਹਿੱਸਾ ਬਣੋ ਅਤੇ ਨਸ਼ਾ ਤਸਕਰਾਂ ਬਾਰੇ 9876903903 'ਤੇ ਸੂਚਿਤ ਕਰੋ। ਤੁਹਾਡੀ ਪਛਾਣ ਕਿਸੇ ਨੂੰ ਵੀ ਨਹੀਂ ਦੱਸੀ ਜਾਵੇਗੀ।