ਸਿਹਤ ਕਰਮਚਾਰੀ ਜਲੰਧਰ ਪੱਛਮੀ ਜ਼ਿਮਨੀ ਚੋਣ ਚ ਕਰਨਗੇ ਰੋਸ ਮੁਜਹਾਰਾ:- ਰਣਦੀਪ ਸਿੰਘ ਸ਼੍ਰੀ ਫਤਹਿਗੜ੍ਹ ਸਾਹਿਬ
ਜੀ ਐਸ ਪੰਨੂ
ਪਟਿਆਲਾ 3 ਜੁਲਾਈ 2024 - ਸਿਹਤ ਵਿਭਾਗ ਦੇ ਮਲਟੀਪਰਪਜ ਕੇਡਰ ਦੀ ਮੁੱਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ/ਫੀਮੇਲ ਯੂਨੀਅਨ ਸ਼੍ਰੀ ਫਤਹਿਗੜ੍ਹ ਸਾਹਿਬ ਦੀ ਇੱਕ ਅਹਿਮ ਮੀਟਿੰਗ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1680 22ਬੀ ਚੰਡੀਗੜ੍ਹ ਦੇ ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਟਿਵਾਣਾ ਨੇ ਵੀ ਹਾਜਰੀ ਭਰੀ ਉਹਨਾਂ ਪ੍ਰੈਸ ਵਿੱਚ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੁਲਾਜ਼ਮਾ ਦੀਆ ਅਹਿਮ ਮੰਗਾ ਹਨ ਕਿ lਕੰਟਰੇਕਟ ਦੇ ਮੁਲਾਜ਼ਮਾਂ ਦੀ ਰੈਗਲੂਰ ਪਾਲਸੀ ਨੂੰ ਅਮਲੀ ਜਾਮਾ ਦਵਾਉਣ , ਸੈਟਰਲ ਸਕੇਲ ਰੱਦ ਕਰ ਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਪੇ ਸਕੇਲ ਲਾਗੂ ਕਰਨ, ਕੱਟੇ ਭੱਤੇ ਸਫਰੀ ਭੱਤਾ ,ਵਰਦੀ ਭੱਤੇ ਬਹਾਲ ਕਰਨ , ਮਲਟੀਪਰਪਜ ਕੇਡਰ ਦਾ ਨਾਮ ਬਦਲਣ ਸਬੰਧੀ , 986 ਫੀਮੇਲ ਵਰਕਰਾ ਨੂੰ ਨਿਯੁਕਤੀ ਪੱਤਰ ਦੇਣ ਸਬੰਧੀ ,ਪੁਰਾਣੀ ਪੈਨਸ਼ਨ ਬਹਾਲ ਕਰਾਉਣ ਸਬੰਧੀ ਮਲਟੀਪਰਪਜ ਕੇਡਰ ਦੀਆ ਪਦਉਨਤੀਆ ਸਮਾਬੱਧ ਕਰਨ ਅਤੇ ਖਾਲੀ ਸਥਾਨਾ ਤੇ ਆਪਸੀ ਬਦਲੀਆ ਪਹਿਲ ਦੇ ਅਧਾਰ ਤੇ ਕਰਨ ਸਬੰਧੀ , ਮਲਟੀਪਰਪਜ ਮੇਲ ਦੇ ਸਰਕਾਰੀ ਟ੍ਰੇਨਿੰਗ ਸੈਟਰ ਚਾਲੂ ਕਰਨ ਅਤੇ ਨਵੀ ਭਰਤੀ ਦਾ ਇਸਤਿਹਾਰ ਜਲਦੀ ਜਾਰੀ ਕਰਨ ਸਮੇਤ ਹੋਰ ਮੰਗਾ ਦੇ ਹੱਲ ਲਈ ਆ ਰਹੀਆ ਜਿਮਨੀ ਚੋਣਾ ਦੇ ਵਿੱਚ ਸੰਘਰਸ ਵਿੱਢਣ ਬਾਰੇ ਵਿਸਥਾਰਪੂਰਵਕ ਚਰਚਾ ਹੋਈ, ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਮੋਕੇ 6 ਜੁਲਾਈ ਨੂੰ ਸੁਬਾਈ ਰੋਸ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਇਸ ਰੋਸ ਮੁਜਾਹਰੇ ਦਾ ਨੋਟਿਸ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਭੇਜ ਦਿੱਤਾ ਹੈ ਇਸ ਰੋਸ ਮੁਜਾਹਰੇ ਵਿੱਚ ਜਿਲਾ ਸ਼੍ਰੀ ਫਤਹਿਗੜ੍ਹ ਸਾਹਿਬ ਵੱਧ ਚੜ ਕੇ ਅਹਿਮ ਭੂਮਿਕਾ ਨਿਭਾਏਗਾ ਅਤੇ ਇਸ ਮੀਟਿੰਗ ਵਿੱਚ ਹਾਜ਼ਰ ਹੋਏ ਮੁਲਾਜ਼ਮ ਸਾਥੀ ਦਾਰਪਾਲ ਬੈਂਸ,ਮਨਦੀਪ ਸਿੰਘ ਦੀਵਾ, ਲਖਵਿੰਦਰ ਸਿੰਘ ਬਾਲਪੁਰ, ਜਗਦੀਪ ਸਿੰਘ, ਗੁਰਦੀਪਸਿੰਘ, ਨਰਪਿੰਦਰ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਵਿੰਦਰ ਕੌਰ, ਰਵਨੀਤ ਕੌਰ ਮਨਦੀਪ ਕੌਰ, ਭੁਪਿੰਦਰ ਕੌਰ, ਅਤੇ ਹੋਰ ਮੁਲਾਜ਼ਮ ਹਾਜ਼ਰ ਸਨ।