ਸਤਲੁਜ ਪਬਲਿਕ ਸਕੂਲ ਹੁਸੈਨਪੁਰ ਵਿਖੇ 'ਨੋ ਪਲਾਸਟਿਕ ਡੇ" ਮਨਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 3 ਜੁਲਾਈ 2024: ਅੱਜ 'ਨੋ ਪਲਾਸਟਿਕ ਡੇ 'ਦੇ ਮੌਕੇ ਸਤਲੁਜ ਪਬਲਿਕ ਸਕੂਲ ਹੁਸੈਨਪੁਰ ਰੂਪਨਗਰ ਵੱਲੋਂ 'ਸੇ ਨੋ ਟੂ ਪਲਾਸਟਿਕ ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਆਮ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਹਿੱਤ ਸੁਚੇਤ ਕਰਨ ਲਈ ਪੁਰਾਣੀ ਅਨਾਜ ਮੰਡੀ ਰੂਪਨਗਰ ਵਿਖੇ ਕੱਪੜੇ ਤੋਂ ਬਣੇ ਥੈਲੇ ਵੰਡੇ ਗਏ। ਸਕੂਲ ਦੇ ਚੇਅਰਮੈਨ ਸ੍ਰੀ ਜੇਕੇ ਜੱਗੀ ਨੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਕਿਉਕਿ ਜਿੱਥੇ ਪਲਾਸਟਿਕ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀ ਹੈ ਉੱਥੇ ਇਸ ਦੀ ਵਰਤੋਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਉਹਨਾਂ ਕਿਹਾ ਕਿ ਇਹ ਪਲਾਸਟਿਕ ਸਾਨੂੰ ਇਸ ਹੱਦ ਤੱਕ ਨੁਕਸਾਨ ਪਹੁੰਚਾ ਰਿਹਾ ਹੈ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਲਾਸਟਿਕ ਇੱਕ ਵੱਡੇ ਖ਼ਤਰੇ ਦੇ ਵਜੋਂ ਉਭਰ ਕੇ ਸਾਹਮਣੇ ਆ ਰਿਹਾ ਹੈ। ਇਸ ਲਈ ਸਾਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਇਸ ਮੌਕੇ ਸਤਲੁਜ ਪਬਲਿਕ ਸਕੂਲ ਦੇ ਅਧਿਆਪਕ ਜਗਜੀਤ ਸਿੰਘ ਜੀਤੀ ,ਸ੍ਰੀ ਰਜੇਸ਼ ਕੁਮਾਰ, ਰਾਜੀਵ ਸਹਿਗਲ, ਸ੍ਰੀ ਧਰਮਵੀਰ ਤੇ ਜੈਵੀਰ ਹਾਜ਼ਰ ਸਨ।