ਹਿੰਦੂਆਂ ਨੂੰ ਹਿੰਸਾਵਾਦੀ ਕਹਿਣ ਤੇ ਮੁਆਫੀ ਮੰਗਣ ਰਾਹੁਲ ਗਾਂਧੀ:- ਸੰਦੀਪ ਅਗਰਵਾਲ
ਅਸ਼ੋਕ ਵਰਮਾ
ਬਠਿੰਡਾ,1ਜੁਲਾਈ 2024:ਦੇਸ਼ ਦੀ ਸੰਸਦ 'ਚ ਰਾਹੁਲ ਗਾਂਧੀ ਵੱਲੋਂ ਹਿੰਦੂ ਸਮਾਜ ਨੂੰ ਹਿੰਸਕ ਕਹਿਣ 'ਤੇ ਸਖ਼ਤ ਗੁੱਸਾ ਜ਼ਾਹਰ ਕਰਦਿਆਂ ਰਾਹੁਲ ਗਾਂਧੀ ਤੋਂ ਸਮੁੱਚੇ ਹਿੰਦੂ ਸਮਾਜ ਅਤੇ ਦੇਸ਼ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਭਾਜਪਾ ਆਗੂ ਸੰਦੀਪ ਅਗਰਵਾਲ ਨੇ ਕਿਹਾ ਕਿ ਹਿੰਦੂਆਂ ਪ੍ਰਤੀ ਦਿੱਤੇ ਗਏ ਨਫ਼ਰਤ ਭਰੇ ਬਿਆਨ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦੇ ਹਨ।ਕਿ ਕਾਂਗਰਸ ਸ਼ੁਰੂ ਤੋਂ ਹੀ ਸਨਾਤਨ ਨੂੰ ਨਫ਼ਰਤ ਕਰਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਇੰਡੀ ਅਲਾਇੰਸ ਨਾਲ ਜੁੜੀਆਂ ਧਿਰਾਂ ਕਦੇ ਸਨਾਤਨ ਨੂੰ ਕੈਂਸਰ ਆਖਦੀਆਂ ਹਨ ਅਤੇ ਕਦੇ ਸ਼ਰੇਆਮ ਹਿੰਸਕ ਕਹਿ ਕੇ ਹਿੰਦੂ ਸਮਾਜ ਦਾ ਅਪਮਾਨ ਕਰਦੀਆਂ ਹਨ। ਕੇਂਦਰ ਸਰਕਾਰ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਰਾਹੁਲ ਗਾਂਧੀ ਦੀ ਸੰਸਦੀ ਮੈਂਬਰਸ਼ਿਪ ਖਤਮ ਕੀਤੀ ਜਾਵੇ। ਕਿਉਂਕਿ ਅਜਿਹੇ ਬਿਆਨਾਂ ਨਾਲ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਦੇਸ਼ ਕਦੇ ਮੁਆਫ ਨਹੀਂ ਕਰੇਗਾ। ਸੰਦੀਪ ਅਗਰਵਾਲ ਨੇ ਕਿਹਾ ਕਿ ਸਨਾਤਨ ਧਰਮ ਨੂੰ ਅੰਗ੍ਰੇਜ ਅਤੇ ਮੁਗਲ ਵੀ ਖਤਮ ਨਹੀਂ ਕਰ ਸਕੇ। ਕਾਂਗਰਸੀ ਲੀਡਰ ਦਿਲਾਂ ਚੋ ਭੁਲੇਖਾ ਕੱਢ ਦੇਣ। ਓਹਨਾ ਨਸੀਹਤ ਦਿੰਦਿਆ ਕਿਹਾ ਕਿ ਕਾਂਗਰਸ ਲਈ ਕੰਮ ਹਿੰਦੂਆ ਨੂੰ ਤੁਰੰਤ ਕਾਂਗਰਸ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਤੇ ਰਾਹੁਲ ਗਾਂਧੀ ਵਿਰੁੱਧ ਮੋਰਚਾ ਖੋਲ੍ਹਿਆ ਜਾਣਾ ਚਾਹੀਦਾ ਹੈ। ਤਾਂ ਜੋ ਕੋਈ ਵੀ ਸਨਾਤਨ ਦੇ ਖਿਲਾਫ ਨਾ ਬੋਲ ਸਕੇ। ਸੰਦੀਪ ਅਗਰਵਾਲ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਜਾਵੇਗੀ।