← ਪਿਛੇ ਪਰਤੋ
ਸੁਖਜਿੰਦਰ ਸਿੰਘ ਰੰਧਾਵਾ ਨੇ ਹਰਿਆਵਲ ਲਹਿਰ ਬੂਟੇ ਲਾ ਕੀਤੀ ਸ਼ੁਰੂਆਤ
-ਕਿਸ਼ਨ ਚੰਦਰ ਮਹਾਜ਼ਨ
ਗੁਰਦਾਸਪੁਰ , 1ਜੁਲਾਈ 2024 : ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਆਪਣੇ ਪਿੰਡ ਧਾਰੋਵਾਲੀ ਤੋਂ ਆਪਣੇ ਟਿਊਬਵੈੱਲ ਤੇ ਪੰਜ ਬੂਟੇ ਲਾ ਕਿ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਹਲਕਾ ਵਾਸੀਆਂ ਨੂੰ ਪੰਜਾਬ ਦੀ ਹਰਿਆਲੀ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਹਲਕਾ ਵਾਸੀਆਂ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੋਟਰ ਦੇ ਆਲੇ ਦੁਆਲੇ ਪੰਜ ਪੰਜ ਬੂਟੇ ਜ਼ਰੂਰ ਲਾਉਣ ਤਾਂ ਕਿ ਸਾਡਾ ਆਲਾ ਦੁਆਲਾ ਸੁੱਧ ਅਤੇ ਪ੍ਰਦੂਸ਼ਿਤ ਰਹਿਤ ਹੋ ਸੱਕੇ ਇਸ ਮੁਹਿੰਮ ਦੀ ਸੰਪੂਰਨਤਾ ਤੋਂ ਬਾਅਦ ਸਨੇਹੀ ਅਤੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤੇ ਕਿਹਾ ਕਿ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਆਉ ਸਾਰੇ ਹਰਿਆਵਲ ਲਹਿਰ ਵਿੱਚ ਵੱਧ ਤੋਂ ਵੱਧ ਭਾਗ ਲੈ ਕਿ ਗੁਰੂ ਪੀਰਾਂ ਪੈਗੰਬਰਾਂ ਦੀ ਧਰਤੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਾਰੇ ਰਲ ਕਿ ਹੰਭਲਾ ਮਾਰੀਏ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ
Total Responses : 24640