ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂਆਂ ਨੇ ਮਨਾਇਆ ਚੇਅਰਮੈਨ ਰਮਨ ਬਹਿਲ ਦਾ ਜਨਮਦਿਨ
ਰੋਹਿਤ ਗੁਪਤਾ
ਗੁਰਦਾਸਪੁਰ 23 ਜੂਨ : ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂਆਂ ਵੱਲੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਰਮਨ ਬਹਿਲ ਦਾ ਜਨਮਦਿਨ ਮਨਾਇਆ ਗਿਆ।ਦਿਪਿੰਦਰ ਸਿੰਘ ਰੋਬਿਨ ਯੂਥ ਪ੍ਰੈਸੀਡੈਂਟ ਰਾਮਗੜ੍ਹੀਆ ਫੈਡਰੈਸ਼ਨ ਗੁਰਦਾਸਪੁਰ, ਆਮ ਆਦਮੀ ਪਾਰਟੀ ਦੇ ਵਿਜੀਬਿਲਟੀ ਸੈਲ ਦੇ ਇੰਚਾਰਜ ਅਤੇ ਨੌਜਵਾਨ ਆਗੂ ਰੂਪੇਸ਼ ਕੁਮਾਰ ਬਿੱਟੂ ਆਪਣੇ ਸਾਥੀਆਂ ਰੁਪਿੰਦਰ, ਪ੍ਰਿੰਸ, ਅਮਰ ਜੀਤ ਸਿੰਘ ਆਦਿ ਨਾਲ ਰਮਨ ਬਹਿਲ ਦੇ ਨਿਵਾਸ ਸਥਾਨ ਤੇ ਪਹੁੰਚੇ ਅਤੇ ਉਹਨਾਂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਆਪ ਦੇ ਨੌਜਵਾਨ ਆਗੂਆ ਵੱਲੋਂ ਕਿ ਇੱਕ ਕੱਟ ਕੇ ਰਮਨ ਬਹਿਲ ਦਾ ਜਨਮਦਿਨ ਮਨਾਇਆ ਗਿਆ।
ਰੂਪੇਸ਼ ਕੁਮਾਰ ਬਿੱਟੂ ਨੇ ਇਸ ਮੌਕੇ ਕਿਹਾ ਕਿ ਰਮਨ ਬਹਿਲ ਇੱਕ ਇਮਾਨਦਾਰ ਅਤੇ ਬੇਹਦ ਸਾਫ ਛਵੀ ਵਾਲੇ ਲੀਡਰ ਹਨ। ਲੰਬੇ ਅਰਸੇ ਤੋਂ ਰਾਜਨੀਤਿਕ ਗਤਿਵਿਧੀਆਂ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਉਹਨਾਂ ਦਾ ਵਕਾਰ ਹਮੇਸ਼ਾ ਸਾਫ ਸੁਥਰਾ ਰਿਹਾ ਅਤੇ ਸਾਫ ਸੁਥਰੀ ਰਾਜਨੀਤੀ ਉਹਨਾਂ ਦੇ ਖੂਨ ਵਿੱਚ ਸ਼ਾਮਿਲ ਹੈ ਕਿਉਂਕਿ ਉਹਨਾਂ ਦੇ ਪਿਤਾ ਸਵਰਗੀ ਖੁਸ਼ਹਾਲ ਬਹਿਲ ਵੀ ਆਪਣੀ ਇਮਾਨਦਾਰੀ ਅਤੇ ਸਾਫ ਸੁਥਰੀ ਰਾਜਨੀਤੀ ਕਾਰਨ ਯਾਦ ਕੀਤੇ ਜਾਂਦੇ ਹਨ। ਬਿੱਟੂ ਨੇ ਕਿਹਾ ਕਿ ਅੱਜ ਦੇ ਦਿਨ ਸ੍ਰੀ ਰਮਨ ਬਹਿਲ ਦੇ ਜਨਮਦਿਨ ਦੇ ਮੌਕੇ ਤੇ ਉਹ ਬਹਿਲ ਦੀ ਲੰਬੀ ਉਮਰ ਦੀ ਪ੍ਰਾਰਥਨਾ ਭਗਵਾਨ ਅੱਗੇ ਕਰ ਕਰਦੇ ਹਨ।