ਪਟਿਆਲਾ ਦੇ ਬੱਸ ਸਟੈਂਡ ਦਾ ਪਿੰਡਾਂ ਨੇ ਬੱਸ ਸਟੈਂਡ ਤੋਂ ਵੀ ਬੁਰਾ ਹਾਲ
ਜੀ ਐਸ ਪੰਨੂ
ਪਟਿਆਲਾ 27 ਜੂਨ, 2024: ਪਟਿਆਲਾ ਦੇ ਨਵੇ ਬੱਸ ਸਟੈਂਡ ਦਾ ਪਿੰਡਾਂ ਦੇ ਬੱਸ ਸਟੈਂਡ ਨਾਲੋਂ ਵੀ ਬੁਰਾ ਹਾਲ ਯਾਤਰੀਆਂ ਨੂੰ ਹਰੀਆਂ ਚਾਦਰਾਂ ਲਾ ਕੇ ਸ਼ੈਲਟਰ ਬਣਾ ਕੇ ਦਿੱਤੀ ਜਾ ਰਹੀ ਹੈ| ਹਾੜ ਦੀ ਧੁੱਪ ਦੇ ਵਿੱਚ ਅਤੇ ਮੀਂਹ ਪੈਣ ਦੇ ਵਿੱਚ ਯਾਤਰੀਆਂ ਨੂੰ ਸਮਾਨ ਚੁੱਕ ਕੇ ਲਿਜਾਣ ਵਿਚ ਬਹੁਤ ਜਿਆਦਾ ਔਖੀ ਹੋ ਰਹੀ ਹੈ। ਔਰਤਾਂ ਨੂੰ ਬੱਚੇ ਚੁੱਕ ਕੇ ਅੱਜ ਦੀ ਧੁੱਪ
ਵਿੱਚ ਅਜਿਹੀਆਂ ਸੈਲਟਰਾਂ ਵਿੱਚ ਖੜਨਾ ਬੱਸ ਦੀ ਇੰਤਜਾਰ ਕਰਨਾ ਬਹੁਤ ਔਖਾ ਹੈ। ਬਜ਼ੁਰਗਾਂ ਨੂੰ ਵੀ ਅਜਿਹੀ ਧੁੱਪ ਵਿੱਚ ਖੜਨਾ ਜਾਨ ਲੈਵਾ ਹੋ ਸਕਦਾ ਹੈ।ਅਪਾਹਜ ਲਈ ਹੋਰ ਵੀ ਜਿਆਦਾ ਮੁਸ਼ਕਿਲ ਹੋ ਜਾਾਂਦੀ ਹੈ।
ਨਵੇਂ ਬੱਸ ਸਟੈਂਡ ਤੇ ਪੀਣ ਵਾਲਾ ਪਾਣੀ ਵੀ ਧੁੱਪ ਵਿੱਚ ਰੱਖਿਆ ਹੋਇਆ ਹੁੰਦਾ ਹੈ। ਅੱਜ ਕੱਲ ਬਾਰਿਸ਼ ਪੈ ਰਹੀ ਹੈ ਫਿਰ ਵੀ ਬੁੱਢੀਆ ਬਜ਼ੁਰਗ ਅਤੇ ਬੱਚੇ ਬਾਰਿਸ਼ ਦੇ ਵਿੱਚ ਉਹਨਾਂ ਹੀ ਸ਼ੈਲਟਰਾਂ ਥੱਲੇ ਖੜਦੇ ਹਨ| ਕਈ ਵਾਰੀ ਅਜਿਹਾ ਵੀ ਦੇਖਿਆ ਗਿਆ ਹੈ ਜਿੱਥੇ ਪੱਖਿਆਂ ਦੀ ਲੋੜ ਹੈ ਉੱਥੇ ਪੱਖੇ ਨਹੀਂ ਲੱਗੇ ਹੋਏ। ਪ੍ਰੰਤੂ ਜਿੱਥੇ ਯਾਤਰੀ ਨਹੀਂ ਬੈਠੇ ਉੱਥੇ ਪੱਖੇ ਆਮ ਹੀ ਚਲੀ ਜਾਂਦੇ ਹਨ। ਦੁਕਾਨਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੁਕਾਨਾਂ ਤੋਂ ਬਾਹਰ ਲਾ ਕੇ ਯਾਤਰੀਆਂ ਲਈ ਹੋਰ ਵੀ ਮੁਸ਼ਕਿਲ ਕੀਤੀ ਹੋਈ ਹੈ| ਆਟੋ ਰਿਕਸ਼ਾ ਵਾਲਿਆਂ ਦੀ ਭੀੜ ਯਾਤਰੀ ਨੂੰ ਆਉਣ ਜਾਣ ਵਿੱਚ ਬਹੁਤ ਪਰੇਸ਼ਾਨੀ ਕਰਦੀ ਹੈ|
ਅਕਸਰ ਸ਼ਰਾਬੀ ਹੋਏ ਲੋਕ ਚੌਤਰਿਆ ਦੇ ਉੱਤੇ ਲਿਟੇ ਪਏ ਰਹਿੰਦੇ ਹਨ| ਬਸ ਸਟੈਂਡ ਦੇ ਸਾਹਮਣੇ ਫੁੱਟਬਾਲ, ਡਿਵਾਈਡਰ ਕਾਫੀ ਥਾਵਾਂ ਤੋਂ ਟੁੱਟੇ ਪਏ ਹਨ।ਇਹ ਵੀ ਪਤਾ ਚੱਲਿਆ ਹੈ ਕਿ ਆਟੋ ਰਿਕਸ਼ਾ ਵਾਲੇ ਸਾਹਮਣੇ ਵਾਲੀ ਡਿਵਾਈਡਰ ਨੂੰ ਖੁਦ ਤੋੜ ਦਿੰਦੇ ਹਨ ਤਾਂ ਜੋ ਉਹਨਾਂ ਦੀਆਂ ਸਵਾਰੀਆਂ ਉੱਥੇ ਤੱਕ ਆ ਸਕਣ|ਇਸ ਤਰ੍ਹਾਂ ਸਰਹੰਦ 100 ਫੁਟੀ ਸੜਕ ਵੀ ਬਣਨ ਵਾਲੀ ਹੈ| ਪ੍ਰਬੰਧਕਾਂ ਨੂੰ ਇਸ ਸਾਰੇ ਵੱਲ ਧਿਆਨ ਦੇਣ ਦੀ ਲੋੜ ਹੈ।