ਮਾਨਸੂਨ ਦੀ ਆਮਦ ਦਾ ਸੁਨੇਹਾ ਦੇਣ ਲਈ ਹੋਈ ਪਹਿਲੀ ਹੀ ਬਾਰਿਸ਼ ਨੇ ਮਲੇਰਕੋਟਲਾ ਦਾ ਥਾਣਾ ਸਿਟੀ -1 ਕੀਤਾ ਜਲਥਲ
- ਜਲਦੀ ਹੀ ਇਸ ਮੁਸ਼ਕਿਲ ਨੂੰ ਹੱਲ ਕਰਵਾਇਆ ਜਾਵੇਗਾ --ਡੀ.ਸੀ.ਮਾਲੇਰਕੋਟਲਾ ਡਾਕਟਰ ਪੱਲਵੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 27 ਜੂਨ 2024 - ਮਾਨਸੂਨ ਦੀ ਆਮਦ ਦਾ ਸੁਨੇਹਾ ਦੇਣ ਲਈ ਅੱਜ ਪਹਿਲੀ ਹੀ ਹੋਈ ਬਾਰਿਸ਼ ਨੇ ਸਥਾਨਕ ਧੂਰੀ ਰੋਡ ਤੇ ਸਥਿਤ ਮਾਲੇਰਕੋਟਲਾ ਦੇ ਥਾਣਾ ਸਿਟੀ -1 ਦੇ ਅੱਗੇ ਆਪਣਾ ਜਲਵਾ ਉਸ ਸਮੇਂ ਦਿਖਾਇਆ ਜਦੋਂ ਇਸ ਦੇ ਗੇਟ ਅੱਗੇ ਇਨਾ ਪਾਣੀ ਖੜ ਗਿਆ ਕਿ ਆਮ ਲੋਕਾਂ ਨੂੰ ਲੰਘਣ ਦੇ ਲਈ ਬੇਹਦ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਕਈ ਲੋਕ ਤਾਂ ਆਪਣੇ ਆਏ ਕੰਮਾਂ ਨੂੰ ਇਸ ਨੂੰ ਦੇਖ ਕੇ ਹੀ ਵਾਪਸ ਮੁੜਨਾ ਪਿਆ ਦੱਸਣਾ ਬਣਦਾ ਹੈ ਕਿ ਇਸੇ ਥਾਣੇ ਦੇ ਸੱਜੇ ਪਾਸੇ ਡੀਐਸਪੀ ਦਫਤਰ ਅਤੇ ਖੱਬੇ ਪਾਸੇ ਮਹਿਲਾ ਥਾਣਾ ਵੀ ਸਥਿਤ ਹੈ ਪਰ ਸਮਝੋ ਬਾਹਰ ਹੈ ਕਿ ਅਗਰ ਰੋਜ਼ਾਨਾ ਆਮਦੋ ਰਫਤ ਵਾਲੇ ਅਜਿਹੇ ਦਫਤਰਾਂ ਵਿੱਚ ਪਹਿਲੀ ਬਾਰਿਸ਼ ਨੇ ਹੀ ਇਨੀ ਮੁਸ਼ਕਿਲ ਖੜੀ ਕਰ ਦਿੱਤੀ ਹੈ ਅੱਗੇ ਜਦੋਂ ਮਾਨਸੂਨ ਚੱਲੇਗਾ ਤਾਂ ਉਸ ਸਮੇਂ ਕੀ ਹਾਲ ਹੋਵੇਗਾ। ਇਸ ਸਬੰਧੀ ਜਦੋਂ ਸਥਾਨਕ ਐਸ.ਐਸ.ਪੀ ਡਾਕਟਰ ਸਿਮਰਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਬਾਬਤ ਡੀਸੀ ਸਾਹਿਬਾ ਨਾਲ ਗੱਲਬਾਤ ਕੀਤੀ ਜਾਵੇ। ਇਸ ਤੋਂ ਬਾਅਦ ਜਦੋਂ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਚੌਧਰੀ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਹਨਾਂ ਦਾ ਧਿਆਨ ਲੋਕਾਂ ਦੀ ਇਸ ਮੁਸ਼ਕਿਲ ਵੱਲ ਦਿਲਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਇਸ ਲਈ ਜਲਦੀ ਹੀ ਕਾਰਵਾਈ ਇਸ ਮੁਸ਼ਕਿਲ ਨੂੰ ਜਲਦ ਹੱਲ ਕਰਵਾਇਆ ਜਾਵੇਗਾ ।