ਐਸਐਮਐਸ ਸੰਧੂ ਵੱਲੋਂ ਭਾਜਪਾ ਵਰਕਰਾਂ ਦੀ ਹੌਸਲਾ ਅਫਜਾਈ ਤੇ ਧੰਨਵਾਦ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਜੂਨ 2024: ਹਲਕਾ ਡੇਰਾਬੱਸੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਧੀਆ ਪ੍ਰਦਰਸ਼ਨ ਨੂੰ ਵੇਖਦਿਆਂ ਅੱਜ ਸੀਨੀਅਰ ਭਾਜਪਾ ਆਗੂ ਐਸਐਮਐਸ ਸੰਧੂ ਨੇ ਲਾਲੜੂ ਵਿਖੇ ਪਹੁੰਚ ਕੇ ਲਾਲੜੂ ਅਤੇ ਹੰਡੇਸਰਾ ਸਰਕਲ ਦੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਹੋਸਲਾ ਅਫਜਾਈ ਅਤੇ ਧੰਨਵਾਦ ਕੀਤਾ। ਲੋਕ ਸਭਾ ਚੋਣਾ ਦੌਰਾਨ ਡੇਰਾਬੱਸੀ ਵਿੱਚ ਭਾਜਪਾ ਦੇ ਚੋਣ ਇੰਚਾਰਜ ਵਜੋਂ ਸੇਵਾਵਾਂ ਦੇ ਚੁੱਕੇ ਸ. ਸੰਧੂ ਨੇ ਕਿਹਾ ਕਿ ਹਲਕਾ ਡੇਰਾਬੱਸੀ ਵਿੱਚ ਭਾਜਪਾ ਦੇ ਗ੍ਰਾਫ ਅੰਦਰ ਹੋਇਆ ਵਾਧਾ ਅਸਲ ਵਿੱਚ ਵਰਕਰਾਂ ਦੀ ਅਣਥੱਕ ਮਿਹਨਤ ਤੇ ਤਹਿ ਦਿਲੋਂ ਕੰਮ ਕਰਨ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਭਾਜਪਾ ਲੋਕ ਸਭਾ ਹਲਕਾ ਪਟਿਆਲਾ ਵਿੱਚ ਥੋੜੀ ਜਿਹੀਆਂ ਵੋਟਾਂ ਤੋਂ ਹਾਰ ਗਈ ਹੈ, ਪਰ ਪਾਰਟੀ ਨੇ ਹਲਕਾ ਡੇਰਾਬੱਸੀ ਵਿੱਚ ਦੂਜੇ ਉਮੀਦਵਾਰਾਂ ਨੂੰ ਜਬਰਦਸਤ ਟੱਕਰ ਦਿੰਦਿਆਂ ਵੋਟਾਂ ਦੀ ਵੱਡੀਲੀਡ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹਲਕੇ ਵਿੱਚ ਪਾਰਟੀ ਦੀਆਂ ਸਰਗਮੀਆਂ ਨੂੰ ਜਾਰੀ ਰੱਖਿਆ ਜਾਵੇਗਾ। ਸ. ਸੰਧੂ ਨੇ ਇਹ ਵੀ ਕਿਹਾ ਕਿ ਸਾਨੂੰ 2027 ਦੀਆਂ ਤਿਆਰੀਆਂ ਹੁਣ ਤੋਂ ਹੀ ਅਰੰਭ ਕਰ ਦੇਣੀਆਂ ਚਾਹੀਦੀਆਂ ਹਨ।
ਉਨ੍ਹਾਂ ਇਹ ਵੀ ਸਪੱਸਟ ਕੀਤਾ ਕਿ ਪਾਰਟੀ ਜਿਸ ਵੀ ਆਗੂ ਨੂੰ ਹਲਕਾ ਡੇਰਾਬੱਸੀ ਤੋਂ ਉਮੀਦਵਾਰ ਐਲਾਨੇਗੀ, ਉਸ ਦੀ ਸਾਰੇ ਇੱਕ ਜੁੱਟ ਹੋ ਕੇ ਹਮਾਇਤ ਕਰਨਗੇ। ਸੰਗਰੂਰ ਦੇ ਲੋਕ ਸਭਾ ਇੰਚਾਰਜ ਸੁਸ਼ੀਲ ਰਾਣਾ ਮਗਰਾ ਨੇ ਵੀ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਅਕਾਲੀ ਦਲ ਨਾਲੋ ਵੱਖ ਹੋ ਕੇ ਖੁੱਦ ਨੂੰ ਸਾਬਿਤ ਕੀਤਾ ਹੈ।ਇਸ ਮੌਕੇ ਮੰਡਲ ਲਾਲੜੂ ਦੇ ਪ੍ਰਧਾਨ ਗੁਰਮੀਤ ਸਿੰਘ ਟਿਵਾਣਾ, ਰਾਜੀਵ ਸ਼ਰਮਾ, ਰਾਜਪਾਲ ਟਰੜਕ, ਗੁਲਜ਼ਾਰ ਟਿਵਾਣਾ, ਗੁਰਜੰਟ ਸਿੰਘ ਹਸ਼ਨਪੁਰ, ਗਿਆਨ ਚੰਦ ਜੜੌਤ, ਸੁਰਿੰਦਰ ਜਿਊਲੀ, ਹੁਕਮ ਸਿੰਘ ਰਾਣਾ, ਮੰਡਲ ਹੰਡੇਸਰਾ ਪ੍ਰਧਾਨ ਜਗਜੀਵਨ ਮਹਿਤਾ, ਸਤੀਸ਼ ਨਗਲਾ, ਸਤਨਾਮ ਸਿੰਘ, ਮਨੀਸ਼ ਕੁਮਾਰ, ਨਰਿੰਦਰ ਗਿਰੀ ਆਦਿ ਵੀ ਹਾਜ਼ਰ ਸਨ।