ਰੇਲ ਗੱਡੀਆਂ 'ਤੇ ਪੱਥਰ ਸੁੱਟਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ,27 ਜੂਨ 2024 - ਰੇਲ ਗੱਡੀਆਂ ਤੇ ਪੱਥਰ ਸੁੱਟਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਰੇਲਵੇ ਪੁਲਿਸ ਗੁਰਦਾਸਪੁਰ ਦੀ ਟੀਮ ਨੇ ਪੰਛੀ ਕਲੋਨੀ ਗੁਰਦਾਸਪੁਰ ਵਿਖੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਚੌਂਕੀ ਇੰਚਾਰਜ ਭੁਪਿੰਦਰ ਸਿੰਘ ਨੇ ਕਲੋਨੀ ਵਾਸੀਆਂ ਨੂੰ ਕਿਹਾ ਕਿ ਅਕਸਰ ਬੱਚੇ ਅਤੇ ਈ ਹੋਰ ਲੋਕ ਖੇਡਦੇ ਮੌਕੇ ਰੇਲ ਗੱਡੀਆਂ ਤੇ ਪੱਥਰ ਸੁੱਟ ਦਿੰਦੇ ਹਨ ਜਿਸ ਕਾਰਨ ਗੱਡੀਆਂ ਵਿੱਚ ਸਫਰ ਕਰਦੇ ਲੋਕਾਂ ਨੂੰ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ ਅਤੇ ਰੇਲ ਗੱਡੀਆਂ ਦਾ ਵੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਉਹਨਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਤਾਂ ਅਜਿਹਾ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਸੇ ਲਈ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕਣ ਅਤੇ ਕਿਸੇ ਵੀ ਹਾਲਤ ਵਿੱਚ ਕਿਸੇ ਰੇਲ ਗੱਡੀ ਉੱਪਰ ਕੋਈ ਵੀ ਚੀਜ਼ ਨਾ ਸੁੱਟਣ ਅਤੇ ਨਾ ਹੀ ਰੇਲਵੇ ਲਾਈਨ ਤੇ ਅਜਿਹੀ ਕੋਈ ਚੀਜ਼ ਰੱਖੀ ਜਾਵੇ ਜਿਸ ਨਾਲ ਕਿਸੇ ਦਾ ਨੁਕਸਾਨ ਹੋ ਸਕੇ ਜਾਂ ਕੋਈ ਹਾਦਸਾ ਵਾਪਰ ਸਕੇ।
ਇਸ ਮੌਕੇ ਐਸੇ ਗੁਰਪ੍ਰੀਤ ਸਿੰਘ ਚੌਂਕੀ ਇੰਚਾਰਜ ਧਾਰੀਵਾਲ ਏਐਸਆਈ ਸੁਖਨਿੰਦਰ ਸਿੰਘ ਅਤੇ ਈਸ਼ਵਰ ਦੀਪ ਕੌਰ ਵੀ ਮੌਜੂਦ ਸਨ।