ਸ਼ਹੀਦ ਸ਼ਿਆਮਾ ਪ੍ਰਸਾਦ ਮੁਖਰਜੀ ਕਾਰਨ ਅਸੀਂ ਬਿਨਾਂ ਪਰਮਿਟ ਦੇ ਘੁੰਮ ਸਕਦੇ ਹਾਂ ਜੰਮੂ ਕਸ਼ਮੀਰ - ਪ੍ਰਵੀਨ ਕੁਮਾਰ
- ਭਾਜਪਾ ਮੰਡਲ ਇਕਾਈ ਵੱਲੋਂ ਅਮਰ ਸ਼ਹੀਦ ਗਈ ਸਿ਼ਆਮਾ ਪ੍ਰਸਾਦ ਮੁਖਰਜੀ ਨੂੰ ਦਿੱਤੀ ਗਈ ਸ਼ਰਧਾਂਜਲੀ
ਰੋਹਿਤ ਗੁਪਤਾ
ਗੁਰਦਾਸਪੁਰ 23 ਜੂਨ 2024 - ਭਾਰਤੀ ਜਨਤਾ ਪਾਰਟੀ ਮੰਡਲ ਗੁਰਦਾਸਪੁਰ ਵਲੋਂ ਭਾਰਤ ਮਾਤਾ ਦੇ ਮਹਾਨ ਸਪੁੱਤਰ, ਭਾਰਤੀ ਜਨ ਸੰਘ ਦੇ ਸੰਸਥਾਪਕ ਅਮਰ ਸ਼ਹੀਦ ਸਿ਼ਆਮਾ ਪ੍ਰਸਾਦ ਮੁਖਰਜੀ ਦਾ ਸ਼ਹੀਦੀ ਦਿਹਾੜਾ ਮੰਡਲ ਪ੍ਰਧਾਨ ਪ੍ਰਵੀਨ ਕੁਮਾਰ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਵਿੱਚ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਰਾਕੇਸ਼ ਜੋਤੀ, ਓਬੀਸੀ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਰਜਿੰਦਰ ਬਿੱਟਾ, ਸੋਸ਼ਲ ਮੀਡੀਆ ਦੇ ਸੂਬਾ ਕਨਵੀਨਰ ਉਮੇਸ਼ਵਰ ਮਹਾਜਨ, ਜ਼ਿਲ੍ਹਾ ਯੋਜਨਾ ਬੋਰਡ ਦੀ ਸਾਬਕਾ ਚੇਅਰਪਰਸਨ ਸ੍ਰੀਮਤੀ ਨੀਲਮ ਮਹੰਤ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਤਿੰਦਰ ਪ੍ਰਦੇਸੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |
ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਭਾਜਪਾ ਆਗੂਆਂ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਵੱਲੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਦਿੱਤੀ ਕੁਰਬਾਨੀ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੰਡਲ ਪ੍ਰਧਾਨ ਪ੍ਰਵੀਨ ਕੁਮਾਰ ਨੇ ਕਿਹਾ ਕਿ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਵਿੱਚ ਸ਼੍ਰੀ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਦਯੋਗ ਮੰਤਰੀ ਬਣਾਇਆ ਗਿਆ ਸੀ ਪਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵੱਖਰਾ ਵਿਸ਼ੇਸ਼ ਦਰਜਾ ਦੇਣ ਅਤੇ ਜਾਣ ਲਈ ਪਰਮਿਟ ਪ੍ਰਣਾਲੀ ਲਾਗੂ ਕਰਨ ਦਾ ਉਨ੍ਹਾਂ ਵਲੋਂ ਵਿਰੋਧ ਕੀਤਾ ਗਿਆ । ਇਸੇ ਵਿਰੋਧ ਦੇ ਚੱਲਦੇ ਆਂ ਉਨ੍ਹਾਂ ਨੇ 1975 ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਰਤੀ ਜਨ ਸੰਘ ਦੀ ਸਥਾਪਨਾ ਕਰਕੇ ਨਾਅਰਾ ਬੁਲੰਦ ਕੀਤਾ ਕਿ ਇੱਕ ਦੇਸ਼ ਵਿੱਚ ਦੋ ਕਾਨੂੰਨ ਨਹੀਂ ਚੱਲਣਗੇ ਅਤੇ ਪੂਰੇ ਦੇਸ਼ ਵਿੱਚ ਇਸ ਕਾਨੂੰਨ ਦੇ ਖਿਲਾਫ ਲੋਕ ਚੇਤਨਾ ਪੈਦਾ ਕੀਤੀ।
ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਖਿਲਾਫ ਕਾਂਗਰਸ ਸਰਕਾਰ ਵੱਲੋਂ ਬਣਾਏ ਗਏ ਇਸ ਕਾਨੂੰਨ ਦਾ ਵਿਰੋਧ ਜਤਾਉਣ ਲਈ ਸੁਰਗੀ ਸਿ਼ਆਮਾਂ ਪ੍ਰਸਾਦ ਮੁਖਰਜੀ ਨੇ ਬਿਨਾਂ ਪਰਮਿਟ ਦੇ ਜੰਮੂ-ਕਸ਼ਮੀਰ ਜਾਣ ਦਾ ਫੈਸਲਾ ਕੀਤਾ, ਅਤੇ ਉਹਨਾਂ ਦੇ ਨਾਲ ਹਜ਼ਾਰਾਂ ਲੋਕ ਵੀ ਤੁਰ ਪਏ।ਜਿਸ ਤੋਂ ਬਾਅਦ ਦੇਸ਼ ਭਰ 'ਚ ਸਰਕਾਰ ਖਿਲਾਫ ਗੁੱਸਾ ਵਧਣ ਲੱਗਾ , ਕੇਂਦਰ ਦੀ ਨਹਿਰੂ ਸਰਕਾਰ ਅਤੇ ਜੰਮੂ-ਕਸ਼ਮੀਰ ਦੀ ਸ਼ੇਖ ਅਬਦੁੱਲਾ ਸਰਕਾਰ ਹੈਰਾਨ ਰਹਿ ਗਈ ਅਤੇ ਸਰਕਾਰਾਂ ਨੇ ਸਵਰਗੀ ਮੁਖਰਜੀ ਨੂੰ ਮਾਧੋਪੁਰ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ, ਜਿਸ ਦਾ ਕਾਰਨ ਅੱਜ ਤੱਕ ਕੋਈ ਨਹੀਂ ਦੱਸ ਸਕਿਆ। ਪਰ ਇਸ ਅਮਰ ਸ਼ਹੀਦ ਦੀ ਕੁਰਬਾਨੀ ਵਿਅਰਥ ਨਹੀਂ ਗਈ, ਪਰ ਉਸ ਦੀ ਕੁਰਬਾਨੀ ਤੋਂ ਬਾਅਦ ਪੈਦਾ ਹੋਏ ਲੋਕ ਰੋਹ ਕਾਰਨ ਸਰਕਾਰ ਨੂੰ ਜੰਮੂ ਕਸ਼ਮੀਰ ਜਾਣ ਲਈ ਪਰਮਿਟ ਸਿਸਟਮ ਬੰਦ ਕਰਨਾ ਪਿਆ ਅਤੇ ਅੱਜ ਅਸੀਂ ਮਾਤਾ ਵੈਸ਼ਨੋ ਦੇਵੀ ,ਅਮਰ ਨਾਥ ਸਮੇਤ ਸਾਰੇ ਜੰਮੂ-ਕਸ਼ਮੀਰ ਵਿੱਚ ਬਿਨਾਂ ਕਿਸੇ ਪਰਮਿਟ ਦੇ ਘੁੰਮ ਸਕਦੇ ਹਾਂ।
ਪ੍ਰਵੀਨ ਨੂੰ ਕੁਮਾਰ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ਹੀਦ ਸਿਆਮਾ ਪ੍ਰਸਾਦ ਮੁਖਰਜੀ ਦਾ ਦੂਸਰਾ ਸੁਪਨਾ ਧਾਰਾ 370 ਨੂੰ ਹਟਾਉਣ ਦਾ ਸੀ, ਜਿਸ ਨੂੰ ਦੇਸ਼ ਦੀ ਆਜ਼ਾਦੀ ਦੇ 70 ਸਾਲਾਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪੂਰਾ ਕੀਤਾ ਅਤੇ ਇਸ ਮਹਾਨ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ।
ਇਸ ਮੌਕੇ ਸਕੱਤਰ ਨੀਰਜ ਸ਼ਰਮਾ, ਮੰਡਲ ਜਨਰਲ ਸਕੱਤਰ ਡਿੱਕੀ ਸੈਣੀ, ਮੰਡਲ ਮੀਤ ਪ੍ਰਧਾਨ ਸੁਦਰਸ਼ਨ ਧਵਨ, ਦਰਸ਼ਨ ਬਿੱਲਾ, ਦੀਪਕ ਕੁਮਾਰ ਮੰਡਲ ਸਕੱਤਰ, ਕਿਰਨ ਮਹਿਰਾ, ਸੁਮਨ ਸ਼ਰਮਾ, ਗੋਪਾਲ ਸ਼ਰਮਾ, ਗੁਲਸ਼ਨ ਰੂਬੀ, ਦੀਪਕ ਵਰਮਾ ਯੁਵਾ ਮੋਰਚਾ ਜ਼ਿਲ੍ਹਾ ਜਨਰਲ ਸਕੱਤਰ ਰਾਹੁਲ ਕਹੇੜ, ਰੋਹਿਤ ਸੇਖੜੀ, ਰੂਪ ਲਾਲ, ਸੁਰਿੰਦਰ ਰਿੰਪਾ, ਰਾਮ ਕ੍ਰਿਸ਼ਨ ਕਾਲੀਆ ਆਦਿ ਵੀ ਹਾਜ਼ਰ ਸਨ।