ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਜਿੰਦਲ ਹੈੱਲਥ ਕੇਅਰ ਦੇ ਸਹਿਯੋਗ ਨਾਲ ਲਗਾਏ ਕੈਂਪ ’ਚ 267 ਲੋਕਾਂ ਦੀ ਜਾਂਚ ਕੀਤੀ ਗਈ
- ਪੰਜਾਬ ਪੁਲਿਸ ਦੇ ਅਧਿਕਾਰੀਆਂ-ਕਰਮਚਾਰੀਆਂ ਤੇ ਉਨ੍ਹਾਂ ਦੇ ਪ੍ਰੀਵਾਰਾਂ ਵਾਸਤੇ ਲਗਾਇਆ ਵਿਸ਼ੇਸ਼ ਜਾਂਚ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 16 ਜੂਨ 2024 - ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਅੱਜ ਜਿੰਦਲ ਹੈੱਲਥ ਕੇਅਰ ਫ਼ਰੀਦਕੋਟ ਦੇ ਸਹਿਯੋਗ ਨਾਲ ਅੱਜ ਪੁਲਿਸ ਲਾਈਨ ਫ਼ਰੀਦਕੋਟ ਵਿਖੇਆਈ.ਜੀ.ਫ਼ਰੀਦਕੋਟ ਰੇਂਜ ਗੁਰਸ਼ਰਨ ਸਿੰਘ ਸੰਧੂ ਦੀ ਯੋਗ ਸਰਪ੍ਰਸਤੀ ’ਚ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਨੂੰ ਤੰਦਰੁਸਤ ਰੱਖਣ ਵਾਸਤੇ ਕੈਂਸਰ, ਅੱਖਾਂ, ਹੱਡੀਆਂ, ਸਰਜਰੀ, ਬੱਚਿਆਂ, ਦੰਦਾਂ ਅਤੇ ਮੈਡੀਸਨ ਰੋਗਾਂ ਦੀ ਜਾਂਚ ਮੁਫ਼ਤ ਕੈਂਪ ਲਗਾਇਆ ਗਿਆ। ਇਸ ਮੌਕੇ ਰੋਟਰੀ ਵੱਲੋਂ ਹਰ ਤਰ੍ਹਾਂ ਦੇ ਕੈਂਸਰ ਦੀ ਜਾਂਚ ਵਾਸਤੇ 2 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਗੁਣਵੰਤੀ ਬਾਂਸਲ ਮੈਮੋਰੀਅਲ ਕੈਂਸਰ ਵੈਨ ਲਿਆ ਕੇ ਹਰ ਪ੍ਰਕਾਰ ਦੇ ਕੈਂਸਰ ਸਬੰਧੀ ਚੈੱਕਅੱਪ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀ ਹਰਜੀਤ ਸਿੰਘ ਐਸ.ਐਸ.ਪੀ.ਫ਼ਰੀਦਕੋਟ ਹਾਜ਼ਰ ਹੋਏ।
ਕੈਂਪ ਦੀ ਪ੍ਰਧਾਨਗੀ ਗੁਰਬਿੰਦਰ ਸਿੰਘ ਡੀ.ਐਸ.ਪੀ.(ਐਚ)ਫ਼ਰੀਦਕੋਟ ਨੇ ਕੀਤੀ।ਇਸ ਮੌਕੇ ਸਟੇਟ ਐਵਾਰਡੀ ਸਮਾਜ ਸੇਵੀ ਗੌਤਮ ਬਾਂਸਲ ਵੀ ਹਾਜ਼ਰ ਸਨ।ਇਸ ਮੌਕੇ ਐਸ.ਐਸ.ਪੀ.ਹਰਜੀਤ ਸਿੰਘ ਨੇ ਰੋਟਰੀ ਕਲੱਬ ਅਤੇ ਜਿੰਦਲ ਹੈੱਲਥ ਕੇਅਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਮ ਲੋਕਾਂ ਨੂੰ ਸਿਹਤਮੰਦ ਰੱਖਣ ਵਾਸਤੇ ਅਜਿਹੇ ਉਪਰਾਲੇ ਜ਼ਰੂਰੀ ਹਨ। ਉਨ੍ਹਾਂ ਪੁਲਿਸ ਵਿਭਾਗ ਲਈ ਵਿਸ਼ੇਸ਼ ਕੈਂਪ ਲਗਾਉਣ ਤੇ ਰੋਟਰੀ ਕਲੱਬ ਫ਼ਰੀਦਕੋਟ ਦਾ ਧੰਨਵਾਦ ਕੀਤਾ।ਇਸ ਮੌਕੇ ਕੈਂਸਰ ਰੋਗਾਂ ਦੇ ਮਾਹਿਰ ਡਾ.ਪ੍ਰਦੀਪ ਗਰਗ,ਡਾ.ਹਰਜੋਤ ਸਿੰਘ ਡੋਡ,ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ.ਸ਼ਸ਼ੀਕਾਂਤ ਧੀਰ,ਹੱਡੀਆਂ ਦੇ ਮਾਹਿਰ ਡਾ.ਗਗਨਦੀਪ ਬਜਾਜ,ਅੱਖਾਂ ਦੇ ਮਾਹਿਰ ਡਾ.ਵਰਸ਼ਾ ਜਿੰਦਲ,ਦੰਦਾਂ ਦੇ ਮਾਹਿਰ ਜਸਮੀਤ ਕੌਰ ਮਠਾੜੂ, ਮੈਡੀਸਨ ਦੇ ਮਾਹਿਰ ਡਾ.ਦਾਨਿਸ਼ ਜਿੰਦਲ 267 ਨੇ ਵਿਅਕਤੀਆਂ ਦੀ ਜਾਂਚ ਕੀਤੀ। ਇਸ ਮੌਕੇ ਮੁਫ਼ਤ ਟੈਸਟ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਡਾ.ਪ੍ਰਦੀਪ ਗਰਗ ਨੇ ਦੱਸਿਆ ਕਿ ਕੈਂਸਰ ਦੇ ਪਹਿਲੇ ਪੜਾਅ ’ਚ ਪਤਾ ਲੱਗਣ ਦੇ ਇਲਾਜ ਜਲਦੀ ਹੋ ਜਾਂਦਾ ਹੈ। ਮਰੀਜ਼ ਦੀ ਜ਼ਿੰਦਗੀ ਬਚ ਜਾਂਦੀ ਹੈ।ਉਨ੍ਹਾਂ ਕਿਹਾ ਸਾਨੂੰ ਸਮੇਂ ਸਿਰ ਜਾਂਚਚ ਕਰਾਉਣੀ ਚਾਹੀਦੀ ਹੈ। ਸੁਤੰਲਿਤ ਭੋਜਨ ਖਾਣਾ ਚਾਹੀਦਾ ਹੈ। ਕੈਂਸਰ ਰੋਗ ਸਬੰਧੀ ਆਮ ਲੋਕ ’ਚ ਪਾਏ ਜਾਂਦੇ ਭਰਮ ਭੁਲੇਖਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਨੂੰ ਕੈਂਸਰ ਦੇ ਰੋਗੀ ਨਾਲ ਆਮ ਮਰੀਜ਼ਾਂ ਵਾਂਗ ਹੀ ਵਿਵਹਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਕੈਂਪ ਦੌਰਾਨ ਪਹੁੰਚੇ ਮਹਿਮਾਨਾਂ, ਕਲੱਬ ਮੈਂਬਰਾਂ ਅਤੇ ਚੈੱਕਅੱਪ ਕਰਾਉਣ ਆਏ ਵਿਅਕਤੀਆ ਨੂੰ ਜੀ ਆਇਆਂ ਨੂੰ ਆਖਿਆ। ਉਨਾਂ ਦੱਸਿਆ ਕਿ ਅੱਜ ਲਿਆਂਦੀ ਇਸ ਵਿਸ਼ੇਸ਼ ਵੈਨ ’ਚ ਔਰਤਾਂ ਤੇ ਪੁਰਸ਼ਾਂ ਦੀ ਜਿਸਮਾਨੀ ਜਾਂਚ, ਛਾਤੀਆਂ ਦੀ ਜਾਂਚ ਲਈ ਮੈਮੋਗ੍ਰਾਫ਼ੀ, ਗਲੇ ਦੇ ਕੈਂਸਰ ਦੀ ਜਾਂਚ ਲਈ ਐਂਡੋਸਕੋਪੀ, ਬੱਚੇਦਾਨੀ ਦੀ ਜਾਂਚ ਲਈ ਸਮੀਅਰ ਟੈਸਟ, ਗਦੂਦਾਂ ਦੀ ਜਾਂਚ ਲਈ ਪੀ.ਐਸ.ਏ.ਟੈਸਟ, ਮੁੰਹ ਦੇ ਕੈਂਸਰ ਦੀ ਜਾਂਚ ਲਈ ਟੈਸਟਾਂ ਦਾ ਪ੍ਰਬੰਧ ਹੈ। ਇਸ ਵਿਸ਼ੇਸ਼ ਵੈਨ ਚ ਡਾ.ਉਰਵਸ਼ੀ, ਡਾ.ਪ੍ਰਭਜੋਤਸਿੰਘ,ਡਾ.ਸੈਫ਼ਿਆ,ਡਾ.ਅੰਕਮਿਤਾ,ਡਾ.ਮਿਨਾਲੀ, ਡਾ.ਕਪਿਲ ਕਾਠਪਾਲ, ਡਾ.ਗਰਿਮਾ ਮੱਲ, ਡਾ.ਸੀਰਤ, ਡਾ.ਸਵੀਕਰਤ,ਡਾ.ਸੁਬਮ ਕੁਮਾਰ,ਡਾ.ਸਿਧਾਂਰਥ ਅਬਰੋਲ,ਪਰਵਿੰਦਰ ਕੌਰ ਏ.ਐਨ.ਐਮ,ਪਰਮਿੰਦਰ ਕੌਰ ਲੈਬ ਸਹਾਇਕ,ਮਿਸ ਪਿਰੰਅਕਾ ਰੇਡੀਓ ਟੈਕਨੀਸ਼ਨ,ਮਿਸਟਰ ਜਸਕਰਨ ਸਿੰਘ ਹੈਲਪਰ,ਰਣਜੀਤ ਸਿੰਘ-ਲਖਵੀਰ ਸਿੰਘ ਡਰਾਇਵਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਕਲੱਬ ਦੇ ਸਕੱਤਰ ਮਨਪ੍ਰੀਤ ਸਿੰਘ ਬਰਾੜ ਨੇ ਰੋਟਰੀ ਇੰਟਰੈਸ਼ਨਲ ਵੱਲੋਂ ਦੇਸ਼ ਅਤੇ ਦੁਨੀਆਂ ਅੰਦਰ 24 ਘੰਟੇ ਕੀਤੀ ਜਾ ਰਹੀ ਮਾਨਵਤਾ ਦੀ ਸੇਵਾ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਦੀ ਸਫ਼ਲਤਾ ਲਈ ਡੀ.ਐਸ.ਪੀ.ਗੁਰਬਿੰਦਰ ਸਿੰਘ, ਉਨ੍ਹਾਂ ਦੀ ਟੀਮ, ਕਲੱਬ ਦੇ ਸੀਨੀਅਰ ਮੈਂਬਰ ਆਰਸ਼ ਸੱਚਰ, ਸੰਜੀਵ ਗਰਗ ਵਿੱਕੀ, ਸੁਖਵੰਤ ਸਿੰਘ ਸਰਾਂ,ਜਸਬੀਰ ਸਿੰਘ ਜੱਸੀ, ਪਰਵਿੰਦਰ ਕੰਧਾਰੀ ਅਤੇ ਹਰਮਿੰਦਰ ਸਿੰਘ ਮਿੰਦਾ ਨੇ ਸਹਿਯੋਗ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਐਸ.ਐਸ.ਪੀ.ਹਰਜੀਤ ਸਿੰਘ,ਡੀ.ਐਸ.ਪੀ.ਗੁਰਬਿੰਦਰ ਸਿੰਘ,ਡਾ.ਪ੍ਰਦੀਪ ਗਰਗ ਦਾ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸਨਮਾਨ ਕੀਤਾ ਗਿਆ।