ਮਲੇਰਕੋਟਲਾ ਵਿਖੇ ਪਵਿੱਤਰ ਤਿਉਹਾਰ ਈਦ ਉਲ ਅਜਿਹਾ ਮੌਕੇ ਨਗਰ ਕੌਂਸਲ ਵੱਲੋਂ ਕੀਤੇ ਪ੍ਰਬੰਧਾਂ ਨੂੰ ਲੈ ਕੇ ਕੀਤਾ ਧੰਨਵਾਦ
- ਕਿਹਾ ਵਿਧਾਇਕ ਡਾਕਟਰ ਜਮੀਲ ਰਹਿਮਾਨ ਪ੍ਰਧਾਨ, ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਸਾਰੇ ਹੀ ਵਧਾਈ ਦੇ ਪਾਤਰ
- ਨਗਰ ਕੌਂਸਲ ਵੱਲੋਂ ਵੱਖ-ਵੱਖ ਇਲਾਕਿਆਂ ਅਤੇ ਚੌਕਾਂ ਵਿੱਚ ਖੜੀਆਂ ਕੀਤੀਆਂ ਟਰਾਲੀਆਂ ਤੇ ਕੰਨਟੇਨਰਾਂ ਕਾਰਨ ਮਾਮਲਾ ਸਫਾਈ ਰੱਖਣ ਵਿੱਚ ਬੇਹੱਦ ਸਹਾਈ ਸਿੱਧ ਹੋਇਆ
- ਸ਼ਹਿਰ ਨਿਵਾਸੀਆਂ ਨੂੰ ਵਾਟਰ ਸਪਲਾਈ, ਸਟਰੀਟ ਲਾਈਟ ਅਤੇ ਸੀਵਰੇਜ ਦੀ ਸਫ਼ਾਈ ਆਦਿ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਨੂੰ ਲੈ ਕੇ ਜਿਸ ਤਰ੍ਹਾਂ ਦੀ ਵਿਉਂਤਬੰਦੀ ਬੇਹੱਦ ਸਲਾਘਾਯੋਗ ਸੀ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 25 ਜੂਨ 2024 - ਮੁਸਲਿਮ ਭਾਈਚਾਰੇ ਦੇ ਪਵਿੱਤਰ ਤਿਉਹਾਰ ਈਦ-ਉਲ-ਅਜ਼ਹਾ ਤੋਂ ਪਹਿਲਾਂ ਅਤੇ ਤਿਉਹਾਰ ਦੇ ਦੌਰਾਨ ਤਿੰਨੋਂ ਦਿਨ ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਅਤੇ ਪ੍ਰਧਾਨ ਅਸ਼ਰਫ ਅਬਦੁੱਲਾ ਵੱਲੋਂ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਈਦ ਉਲ ਅਜਹਾ ਦੇ ਤਿਉਹਾਰ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਵਾਟਰ ਸਪਲਾਈ, ਸਟਰੀਟ ਲਾਈਟ ਅਤੇ ਸੀਵਰੇਜ ਦੀ ਸਫ਼ਾਈ ਆਦਿ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਨੂੰ ਲੈ ਕੇ ਜਿਸ ਤਰ੍ਹਾਂ ਦੀ ਵਿਉਂਤਬੰਦੀ ਕੀਤੀ ਗਈ ਬੇਹੱਦ ਸਲਾਘਾਯੋਗ ਸੀ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਹਾਜੀ ਅਬਦੁਲ ਗੱਫਾਰ,ਵੱਡੀ ਈਦਗਾਹ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੌਂਸਲਰ ਮੁਹੰਮਦ ਨਜ਼ੀਰ,ਸਹਾਰਾ ਮੁਸਲਿਮ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਜ਼ਹਰ ਮੁਨੀਮ ਅਤੇ ਅੰਜੂਮਨ ਇਸਆਤੇ ਇਸਲਾਮ ਜਮਾਲਪੁਰਾ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਲਿਆਕਤ ਅਲੀ ਵੱਲੋਂ ਗੱਲਬਾਤ ਕਰਦਿਆਂ ਕੀਤਾ ਗਿਆ। ਉਹਨਾਂ ਕਿਹਾ ਕਿ ਇਨ੍ਹਾਂ ਤਿਉਹਾਰ ਦੇ ਦਿਨਾਂ ਦੌਰਾਨ ਡਾਕਟਰ ਜਮੀਲ ਉਰ ਰਹਿਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵਾਰ ਵਾਰ ਇਸ ਸਬੰਧੀ ਵਿਸ਼ੇਸ਼ ਤੌਰ ਤੇ ਜੋ ਮੀਟਿੰਗਾਂ ਕੀਤੀਆਂ ਗਈਆਂ ਇਹ ਸਭ ਉਸ ਦਾ ਹੀ ਸਿਲਾ ਸੀ ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਜੋ ਪੁਖ਼ਤਾ ਪ੍ਰਬੰਧ ਕਰਕੇ ਵੱਖੋ ਵੱਖ ਕੰਮਾਂ ਲਈ ਵੱਖੋ ਵੱਖ ਅਧਿਕਾਰੀਆਂ ਦੀ ਬਕਾਇਦਾ ਜਿੰਮੇਦਾਰੀ ਲਗਾ ਕੇ ਉਨ੍ਹਾਂ ਦੇ ਮੋਬਾਇਲ ਨੰਬਰ ਜਨਤਕ ਕਰਨ ਕਾਰਨ ਅਗਰ ਇਲਾਕਾ ਨਿਵਾਸੀਆਂ ਵਿੱਚੋਂ ਕਿਸੇ ਨੂੰ ਕੋਈ ਵੀ ਮੁਸ਼ਕਿਲ ਪੇਸ਼ ਆਈ ਤਾਂ ਉਹਨਾਂ ਵੱਲੋਂ ਸਿੱਧੇ ਉਸ ਅਧਿਕਾਰੀ ਨਾਲ ਰਾਬਤਾ ਕਰਕੇ ਆਪਣੀ ਮੁਸ਼ਕਿਲ ਹੱਲ ਕਰਵਾਈ ਗਈ।
ਉਨ੍ਹਾਂ ਕਿਹਾ ਕਿ ਈਦ-ਉਲ-ਅਜ਼ਹਾ ਦੇ ਤਿੰਨੋ ਦਿਨ ਕੁਰਬਾਨੀ ਦੇ ਪਸ਼ੂਆਂ ਦੀ ਰਹਿੰਦ-ਖੂੰਹਦ ਨੂੰ ਖੁੱਲੇ ਵਿੱਚ ਨਾ ਸੁੱਟਣ ਨੂੰ ਲੈ ਕੇ ਪਹਿਲਾ ਇਲਾਕਾ ਨਿਵਾਸੀਆਂ ਨੂੰ ਮੁਨਾਦੀ ਕਰਵਾ ਕੇ ਜਿਥੇ ਇਸ ਸਬੰਧੀ ਪੰਫਲੇਟ ਵੰਡ ਕੇ ਜਿਥੇ ਪਹਿਲਾਂ ਅਗਾਹ ਕੀਤਾ ਗਿਆ ਉਥੇ ਹੀ ਇਸ ਤੋਂ ਬਾਅਦ ਇਸ ਰਹਿੰਦ-ਖੂੰਹਦ ਦੇ ਯੋਗ ਨਿਪਟਾਰੇ ਲਈ ਲਈ ਨਗਰ ਕੌਂਸਲ ਵੱਲੋਂ ਵੱਖ-ਵੱਖ ਇਲਾਕਿਆਂ ਅਤੇ ਚੌਕਾਂ ਵਿੱਚ ਖੜੀਆਂ ਕੀਤੀਆਂ ਟਰਾਲੀਆਂ ਤੇ ਕੰਨਟੇਨਰਾਂ ਕਾਰਨ ਮਾਮਲਾ ਸਫਾਈ ਰੱਖਣ ਵਿੱਚ ਬੇਹੱਦ ਸਹਾਈ ਸਿੱਧ ਹੋਇਆ ਜੋ ਬੇਹਦ ਸਲਘਾਯੋਗ ਕਾਰਜ਼ ਸੀ ।
ਉਨਾਂ ਇਸ ਸਭ ਲਈ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਅਤੇ ਪ੍ਰਧਾਨ ਅਸ਼ਰਫ ਅਬਦੁੱਲਾ ਈ.ਓ ਸ਼੍ਰੀ ਅਪਰ ਅਪਾਰ ਸਿੰਘ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਉਮੀਦ ਜਾਹਿਰ ਕੀਤੀ ਕਿ ਸ਼ਹਿਰ ਦੀ ਸਫਾਈ ਅਤੇ ਸੁਥਰਾਈ ਲਈ ਅੱਗੋਂ ਵੀ ਅਜਿਹੀਆਂ ਹੀ ਯੋਜਨਾਵਾਂ ਉਲੀਕੀਆਂ ਜਾਣਗੀਆਂ ਅਤੇ ਇਸ ਸਭ ਲਈ ਉਹਨਾਂ ਨੇ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸਾਨੂੰ ਵੀ ਇਸ ਵਾਰ ਵਾਂਗ ਹਰ ਸਮੇਂ ਹਰ ਤਰ੍ਹਾਂ ਦਾ ਸਹਿਯੋਗ ਦੇਣਾ ਚਾਹੀਦਾ ਹੈ।