ਸਾਬਕਾ ਡੀਐਸਪੀ ਨਾਹਰ ਸਿੰਘ ਨੂੰ ਸਦਮਾ, ਭਰਾ ਸਵਰਗਵਾਸ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਆ 25 ਜੂਨ 2024:- ਪੰਜਾਬ ਪੁਲਿਸ 'ਚ ਲੰਮਾ ਸਮਾਂ ਸੇਵਾਵਾਂ ਦੇਣ ਤੋਂ ਬਾਅਦ ਡੀਐਸਪੀ ਅਹੁਦੇ ਤੋਂ ਸੇਵਾ ਮੁਕਤ ਹੋਏ ਗੋਲਡਨ ਸਟਾਰ ਬਲੱਡ ਖੂਨ ਦਾਨੀ, ਉੱਗੇ ਸਮਾਜ ਸੇਵਕ ਨਾਹਰ ਸਿੰਘ ਫਤਿਹਮਾਜਰੀ ਸੇਵਾ ਮੁਕਤ ਡੀਐਸਪੀ ਪੰਜਾਬ ਪੁਲਿਸ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਛੋਟੇ ਭਰਾਤਾ ਭਰਪੂਰ ਸਿੰਘ (62) ਸਾਲ ਅਚਾਨਕ ਤਵੀਤ ਖਰਾਬ ਹੋਣ ਤੋਂ ਬਾਅਦ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਵਰਗੀ ਭਰਪੂਰ ਸਿੰਘ ਦੀ ਪਿਛਲੇ ਕੁਝ ਸਮੇਂ ਤੋਂ ਤਵੀਤ ਖਰਾਬ ਹੋਣ ਕਾਰਨ ਬਿਮਾਰ ਚੱਲ ਰਹੇ ਸਨ, 1 ਜੂਨ 2024 ਨੂੰ ਹੋਏ ਲੋਕ ਸਭਾ ਦੇ ਇਲੈਕਸ਼ਨਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਬਾਅਦ ਉਹਨਾਂ ਦੀ ਸਿਹਤ ਜਿਆਦਾ ਖਰਾਬ ਹੋ ਜਾਣ ਕਾਰਨ ਉਹ 20 ਜੂਨ 2024 ਨੂੰ ਪਰਿਵਾਰ ਦੇ ਹਰੇ ਭਰੇ ਬਾਗ ਬਗੀਚੇ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦਾ ਭੋਗ ਤੇ ਅੰਤਿਮ ਅਰਦਾਸ 30 ਜੂਨ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਦੇ ਦਰਮਿਆਨ ਪਿੰਡ ਫਤਿਹਮਾਜਰੀ ਵਿਖੇ ਹੋਵੇਗੀ।
ਇਸ ਦੁਖਦਾਈ ਘੜੀ 'ਚ ਜਿੱਥੇ ਧਾਰਮਿਕ, ਰਾਜਨੀਤਿਕ, ਸਮਾਜ ਸੇਵਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ, ਉਥੇ ਆਈਜੀ ਪਟਿਆਲਾ ਰੇਂਜ ਗੁਰਚਰਨ ਸਿੰਘ ਭੁੱਲਰ ਤੋਂ ਇਲਾਵਾ ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ, ਰੇਡਰ ਅਵਤਾਰ ਸਿੰਘ, ਐਸਪੀ ਵਜੀਰ ਸਿੰਘ, ਡੀਐਸਪੀ ਗੁਰਦੇਵ ਸਿੰਘ ਟਿਵਾਣਾ, ਡੀਐਸਪੀ ਦਲਜੀਤ ਸਿੰਘ ਵਿਰਕ, ਡੀਐਸਪੀ ਨੇਹਾ ਅਗਰਵਾਲ, ਸੇਵਾ ਮੁਕਤ ਇੰਸਪੈਕਟਰ ਪਰਮਜੀਤ ਕੁਮਾਰ ਤੋਂ ਇਲਾਵਾ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਸੇਵਾ ਮੁਕਤ ਡੀਐਸਪੀ ਨਾਹਰ ਸਿੰਘ ਫਤਿਹਮਾਜਰੀ ਨਾਲ ਦੁੱਖ ਸਾਂਝਾ ਕੀਤਾ ਗਿਆ।