ਲੇਖਿਕਾ ਅਰੰਧੁਤੀ ਰਾਏ 'ਤੇ ਯੂ ਏ ਪੀ ਏ ਲਾਉਣ ਅਤੇ ਨੀਟ ਪੇਪਰ ਲੀਕ ਖਿਲਾਫ਼ ਪ੍ਰਦਰਸ਼ਨ ਭਲਕੇ
ਦਲਜੀਤ ਕੌਰ
ਲਹਿਰਾਗਾਗਾ, 25 ਜੂਨ, 2024: ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਵਿਸ਼ਵ ਪ੍ਰਸਿੱਧ ਆਜ਼ਾਦ ਖਿਅਾਲ ਲੇਖਿਕਾ ਅਰੁੰਧਤੀ ਰਾਏ ਅਤੇੇ ਕੇਂਦਰੀ ਯੂਨੀਵਰਸਿਟੀ ਕਸ਼ਮੀਰ ਦੇ ਕੌਮਾਂਤਰੀ ਕਾਨੂੰਨਾਂ ਦੇ ਪ੍ਰੋਫ਼ੈਸਰ (ਸੇਵਾ ਮੁਕਤ) ਸ਼ੇਖ ਸ਼ੌਕਤ ਹੁਸੈਨ ਖਿਲਾਫ਼ ਯੂ ਏ ਪੀ ਏ ਵਰਗਾ ਜਾਬਰ ਕਾਨੂੰਨ ਲਾਗੂ ਕਰਨ ਦੀ ਮਨਜੂਰੀ ਦੇਣ ਅਤੇ ਮੈਡੀਕਲ ਕਾਲਜ਼ਾਂ ਵਿੱਚ ਦਾਖਲੇ ਲਈ ਹੋਏ ਨੀਟ (NEEET) ਟੈਸਟ ਲੀਕ ਖਿਲਾਫ਼ ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ ਕੱਲ੍ਹ ਸ਼ਾਮ ਨੂੂੰ 6.00 ਵਜੇ ਨਹਿਰ ਦੇ ਪੁਲ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫੈਸਲਾ ਜਗਦੀਸ਼ ਪਾਪੜਾ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿੱਚ ਕੀਤਾ ਗਿਆ।
ਮੀਟਿੰਗ ਨੂੂੰ ਸੰਬੋਧਨ ਕਰਦਿਆਂ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ ਅਤੇ ਸੀਨੀਅਰ ਆਗੂ ਪ੍ਰਿੰਸੀਪਲ ਰਘਬੀਰ ਭੁਟਾਲ ਨੇ ਕਿਹਾ ਕਿ ਬਸਤੀਵਾਦੀ ਅੰਗਰੇਜ਼ ਹਾਕਮਾਂ ਵਲੋਂ ਘੜੇ ਗਏ ਜ਼ਾਬਰ ਕਾਨੂੰਨਾਂ ਦੀ ਤਰਜ਼ ’ਤੇ ਸੋਧੇ ਗਏ ਕਾਲੇ ਕਾਨੂੰਨ, ਯੂ.ਏ.ਪੀ.ਏ. ਅਧੀਨ ਇੱਕ 14 ਸਾਲ ਪੁਰਾਣੇ ਭਾਸ਼ਨ ਨੂੂੰ ਆਧਾਰ ਬਣਾ ਕੇ ਮੁਕੱਦਮਾ ਦਰਜ਼ ਕਰਨਾ ਬੋਲਣ ਤੇ ਲਿਖਣ ਦੀ ਆਜ਼ਾਦੀ ਦੀ ਸੰਘੀ ਘੁੱਟਣ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਆਪਣੇ ਲੇਖਕਾਂ/ਬੁੱਧੀਜੀਵੀਆਂ ਨੂੂੰ ਆਜ਼ਾਦੀ ਨਾਲ ਆਪਣੇ ਵਿਚਾਰ ਪ੍ਰਗਟ ਨਹੀਂ ਕਰਨ ਦੇ ਸਕਦਾ ਉਸ ਦੇਸ਼ ਦੀ ਜਮਹੂਰੀਅਤ 'ਤੇ ਤਰਸ ਹੀ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਮੈਡੀਕਲ ਕਾਲਜ਼ਾਂ ਵਿੱਚ ਦਾਖਲਾ ਪ੍ਰੀਖਿਆ ਨੀਟ ਦਾ ਪੇਪਰ ਲੀਕ ਹੋਣ ਨੂੂੰ ਇੱਕ ਵੱਡਾ ਸਕੈਂਡਲ ਦੱਸਿਆ ਗਿਆ ਜਿਹੜਾ ਲੱਖਾਂ ਨੌਜਵਾਨਾਂ ਦੇ ਭਵਿੱਖ ਲਈ ਤਬਾਹਕਰੂ ਹੈ। ਮੀਟਿੰਗ ਵਿੱਚ ਕਿਹਾ ਗਿਆ ਕਿ ਮੋਦੀ ਹਕੂਮਤ ਦੀ ਛਤਰਛਾਇਆ ਹੇਠ ਯੋਜਨਾਬੱਧ ਢੰਗ ਨਾਲ ਉਚੇਰੀ ਸਿੱਖਿਆ ਦਾ ਢਾਂਚਾ ਤਬਾਹ ਕੀਤਾ ਜਾ ਰਿਹਾ ਹੈ।
ਇਨ੍ਹਾਂ ਦੋਵਾਂ ਮੁੱਦਿਆਂ 'ਤੇ ਆਪਣੀ ਆਵਾਜ਼ ਬੁਲੰਦ ਕਰਨ ਲਈ ਮੰਚ ਵੱਲੋਂ 26 ਜੂਨ ਦੀ ਸ਼ਾਮ ਨੂੂੰ ਛੇ ਵਜੇ ਜਾਖਲ-ਸੁਨਾਮ ਮੁੱਖ ਮਾਰਗ 'ਤੇ ਨਹਿਰ ਦੇ ਪੁਲ ਉੱਤੇ ਰਰੋਸ-ਪ੍ਰਦਰਸ਼ਨ ਕੀਤਾ ਜਾਵੇਗਾ। ਮੰਚ ਨੇ ਨੌਜਵਾਨ-ਵਿਦਿਆਰਥੀ ਸਮੇਤ ਭਰਾਤਰੀ ਜਥੇਬੰਦੀਆਂ ਨੂੂੰ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਭਿੰਦਰ ਚੰਗਾਲੀਵਾਲਾ, ਵਰਿੰਦਰ ਭੁਟਾਲ, ਸ਼ਮਿੰਦਰ ਸਿੰਘ, ਸੁਖਜਿੰਦਰ ਲਾਲੀ, ਬਲਦੇਵ ਚੀਮਾ, ਰਾਮਚੰਦਰ ਸਿੰਘ ਖਾਈ, ਮਹਿੰਦਰ ਸਿੰਘ, ਰਣਜੀਤ ਲਹਿਰਾ ਨੇ ਵੀ ਵਿਚਾਰ ਸਾਂਝੇ ਕੀਤੇ।