ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਦੀ ਸਾਲਾਨਾ ਜਨਰਲ ਹਾਊਸ ਮੀਟਿੰਗ ਹੋਈ
ਦੀਪਕ ਗਰਗ
ਕੋਟਕਪੂਰਾ 25 ਜੂਨ 2024 - ‘ਨਰ ਸੇਵਾ , ਨਾਰਾਇਣ ਸੇਵਾ’ ਤੇ ਆਧਾਰਿਤ ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਜੋ ਕੀ ਪਿਛਲੇ 21 ਸਾਲਾਂ ਤੋ ਹਰ ਮਹੀਨੇ ਜਰੂਰਤਮੰਦ ਤੇ ਬੇਸਹਾਰਾ ਔਰਤਾ ਨੂੰ ਰਾਸ਼ਨ ਮੁਹਾਇਆ ਕਰਵਾ ਰਹੀ ਹੈ , ਦਾ ਸਾਲਾਨਾ ਇਜਲਾਸ ਸ੍ਰੀ ਯਸ਼ ਪਾਲ ਅਗਰਵਾਲ ਜੀ ਤੇ ਪ੍ਰਧਾਨ ਸ੍ਰੀ ਮਨੋਜ ਦਿਵੇਦੀ ਜੀ ਦੀ ਅਗਵਾਈ ਹੇਠ 23 ਜੂਨ 2024 ਦਿਨ ਐਤਵਾਰ ਨੂੰ ਅੱਗਰਵਾਲ ਭਵਨ , ਕੋਟਕਪੂਰਾ ਵਿਖੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਹੁਤ ਵਧਿਆ ਢੰਗ ਨਾਲ ਸਮਿਤੀ ਦੇ ਸੀਨੀਅਰ ਸਕੱਤਰ ਲੈਕਚਰਾਰ ਸ੍ਰੀ ਵਰਿੰਦਰ ਕਟਾਰੀਆ ਵੱਲੋਂ ਕੀਤੀ ਗਈ ।ਕਟਾਰਿਆ ਜੀ ਨੇ ਹਾਜ਼ਰ ਮੈਂਬਰਾਂ ਨੂੰ ਇਸ ਇਜਲਾਸ ਵਿੱਚ ਵਿਚਾਰਨ ਯੋਗ ਮੁੱਦਿਆਂ ਬਾਰੇ ਦੱਸਿਆਂ । ਸ੍ਰੀ ਯਸ਼ ਪਾਲ ਅਗਰਵਾਲ ਜੀ ਨੇ ਭਵਿੱਖ ਵਿੱਚ ਸੰਮਤੀ ਦੇ ਹੋ ਰਹੇ ਵਿਸਤਾਰ ਬਾਰੇ ਚਰਚਾ ਕੀਤੀ ਤੇ ਕਿਹਾ ਕਿ ਸੰਮਤੀ 100 ਜਰੂਰਤਮੰਦ ਬੇਸਹਾਰਾ ਔਰਤਾ ਨੂੰ ਅਗਲੇ ਮਹੀਨੇ ਸੰਮਤੀ ਨਾਲ ਜੋੜ ਰਹੀ ਹੈ । ਸ੍ਰੀ ਯਸ਼ਪਾਲ ਅਗਰਵਾਲ ਜੀ ਨੇ ਹਾਜ਼ਰ ਮੈਬਰਾਂ ਨੂੰ ਜਰੂਰਤਮੰਦ ਔਰਤਾਂ ਦੀ ਸੰਖਿਆਂ ਵਧਾਉਣ ਬਾਰੇ , ਫੰਡ ਦੀ ਕੁਲੈਕਸ਼ਨ ਬਾਰੇ , ਸਾਲਾਨਾ ਫੰਕਸ਼ਨ ਬਾਰ , ਰਾਸ਼ਨ ਸੰਬੰਧੀ , ਮੁੱਖ ਮਹਿਮਾਨ ਬਨਾਉਣ ਸੰਬੰਧੀ, ਸੰਮਤੀ ਦੀ ਕਾਰਜ ਪ੍ਰਣਾਲੀ ਸੰਬੰਧੀ ਬਾਰੇ ਖੁੱਲ ਕੇ ਚਰਚਾ ਕੀਤੀ । ਹਾਜ਼ਰ ਮੈਬਰਾਂ ਨੇ ਪੇਸ਼ ਕੀਤੇ ਗਏ ਮੁਦਿਆ ਤੇ ਚਰਚਾ ਕੀਤੀ ਤੇ ਆਪਣੀ ਸਹਿਮਤੀ ਪੇਸ਼ ਕੀਤੀ । ਪ੍ਰਧਾਨ ਮਨੋਜ ਦਿਵੇਦੀ ਜੀ ਨੇ ਹਾਜ਼ਰ ਮੈਂਬਰਾ ਦਾ ਇਸ ਪ੍ਰੋਗਰਾਮ ਵਿੱਚ ਆਉਣ ਤੇ ਸਵਾਗਤ ਕੀਤਾ ਤੇ ਹਰ ਮੈਂਬਰ ਨੂੰ ਇਸ ਸੰਸਥਾ ਨਾਲ ਵੱਧ ਤੋ ਵੱਧ ਦਾਨੀ ਸੱਜਣ ਜੋੜਨ ਦੀ ਬੇਨਤੀ ਕੀਤੀ ।ਸੰਮਤੀ ਦੇ ਸੀਨੀਅਰ ਮੈਂਬਰ ਸ੍ਰੀ ਟੀ. ਆਰ. ਅਰੋੜਾ ਜੀ ਨੇ ਅਗਲੇ ਮਹੀਨੇ ਸੰਮਤੀ ਨਾਲ ਜੋੜ ਰਹੇ ਪਰਿਵਾਰਾ ਨੂੰ ਰਾਸ਼ਨ ਦੇਣ ਸੰਬਧੀ ਜਾਣਕਾਰੀ ਦਿੱਤੀ ।
ਮੀਟਿੰਗ ਉਪਰੰਤ ਲਾਈਟ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ, ਪ੍ਰੋਗਰਾਮ ਤੇ ਆਏ ਮੈਬਰਾਂ ਲਈ ਚਾਹ ਦੀ ਸੇਵਾ ਇਸ ਵਾਰ ਸੰਮਤੀ ਦੇ ਦਾਨੀ ਸੱਜਣ ਬੂਟਾ ਸਿੰਘ ਪੁਰਬਾ ਜੀ ਨੇ ਨਿਭਾਈ । ਇੱਥੇ ਸਰਪਰਸਤ ਯਸ਼ਪਾਲ ਜੀ ਨੇ ਹਾਜ਼ਰ ਮੈਂਬਰਾਂ ਨੂੰ ਦੱਸਿਆ ਕੇ ਸੰਮਤੀ ਨੂੰ ਦਾਨ ਕਿਤੇ ਪੈਸੇ ਦੀ ਵਰਤੋ ਸਿਰਫ ਬੇਸਹਾਰਾ ਦੀ ਜਰੂਰਤ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਇਸ ਲਈ ਚਾਹ ਪਾਣੀ ਦੀ ਸੇਵਾ ਹਰ ਵਾਰ ਦੇ ਤਰ੍ਹਾਂ। ਦਾਨੀ ਸੱਜਣਾ ਵਲੋਂ ਕੀਤੀ ਜਾਂਦੀ ਹੈ ।
ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਦੇ ਮੈਂਬਰ ਸ੍ਰੀ ਟੀ. ਆਰ. ਅਰੋੜਾ ਜੀ , ਸ੍ਰੀ ਸੁਭਾਸ਼ ਜਰਮਨੀ , ਲੈਕਚਰਾਰ ਵਰਿੰਦਰ ਕਟਾਰੀਆ ,ਸ੍ਰੀ ਕੁਲਦੀਪ ਖੁਰਾਣਾ ਜੀ , ਸ੍ਰੀ ਕ੍ਰਿਸ਼ਨ ਮੁਨੀਮ , ਜਸਵਿੰਦਰ ਸਿੰਘ ਢਿਲਵਾਂ, ਰਾਜਿੰਦਰ ਗਰਗ , ਸੁਰਿੰਦਰ ਸਿੰਗਲਾ , ਕੁਲਦੀਪ ਸਿੰਘ , ਮੁਕੇਸ਼ ਜਿੰਦਲ , ਸੁਭਾਸ਼ ਗੁਪਤਾ , ਵਿਪਨ ਚੋਪੜਾ , ਬੰਸੀ ਲਾਲ ਧੀਂਗੜਾ , ਰਾਜਿੰਦਰ ਕੁਮਾਰ , ਬਿਲਵਾ ਮੰਗਲ , ਲਾਇਨ ਮਨਜੀਤ ਔਲਖ , ਸ਼ਾਮ ਲਾਲ ਸਿੰਗਲਾ , ਸੁਰਿੰਦਰ ਸਿੰਗਲਾ , ਸੁਰਿੰਦਰ ਕੁਮਾਰ , ਕੁਲਦੀਪ ਸਿੰਘ , ਧਨੀਜਿੰਦਰ ਸਿੰਘ ਬਰਾੜ , ਪ੍ਰੇਮੀ ਸੁਰਿੰਦਰ ਮਨਚੰਦਾ , ਸ੍ਰੀ ਸੁਭਾਸ਼ ਮਿੱਤਲ , ਸੁਭਾਸ਼ ਬਾਂਸਲ ਆਦਿ ਪਤਵੰਤੇ ਸੱਜਣ ਹਾਜ਼ਰ ਰਹੇ ।