ਪਟਿਆਲਾ ਵਿਖੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਵੱਲੋਂ ਰੋਸ ਧਰਨਾ
- ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੌੜਗੜ ਤੇ ਸੂਬਾਈ ਆਗੂ ਜਸਵੀਰ ਕੌਰ ਭਾਦਸੋਂ ਵੱਲੋ ਕੀਤੀ ਗਈ ਰੋਸ ਧਰਨਾ ਦੀ ਅਗਵਾਈ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 25 ਜੂਨ 2024:- ਅੱਜ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੌੜਗੜ ਤੇ ਸੂਬਾਈ ਆਗੂ ਜਸਵੀਰ ਕੌਰ ਭਾਦਸੋਂ ਦੀ ਅਗਵਾਈ ਵਿੱਚ ਪਟਿਆਲਾ ਵਿਖੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਨੇ ਪੰਜਾਬ ਭਰ ਦੀਆਂ ਵਰਕਰਾਂ ਦੇ ਹਿਰਦੇ ਵਲੂੰਧਰੇ ਹਨ। ਇਸ ਤੋਂ ਬਾਅਦ ਸਾਂਝੇ ਬਿਆਨ ਵਿੱਚ ਕਿਹਾ ਕਿ ਵਰਕਰਾਂ ਨੂੰ ਮਿਲਦੇ ਇੰਨਸੈਟਿਵ ਦਾ ਅਚਨਚੇਤ ਕੱਟ ਦੇਣਾ। ਜਿਸ ਨਾਲ ਜੱਚਾ ਬੱਚਾ ਦੀ ਮੌਤ ਦਰ ਵਿੱਚ ਵਾਧਾ ਹੋਵੇਗਾ ਅਤੇ ਜੱਚਾ ਬੱਚਾ ਦੀ ਸਿਹਤ ਨਾਲ ਖਿਲਵਾੜ ਹੈ।
ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੌੜਗੜ ਨੇ ਦੱਸਿਆ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਦੀ ਅਚਨਚੇਤ ਉਮਰ ਹੱਦ 58 ਸਾਲ ਕਰਨੀ ਚਾਹੀਦੀ ਹੈ।ਜਿੱਥੇ 17-18 ਸਾਲ ਸਮਾਜ ਸੇਵਾ ਕਰਵਾ ਕੇ ਬਿਲਕੁਲ ਖਾਲੀ ਹੱਥ ਘਰ ਭੇਜਣਾ। ਇਹ ਉਹ ਵਰਕਰਾਂ ਹਨ। ਜਿਨ੍ਹਾਂ ਕਰੋਨਾ ਮਹਾਂਮਾਰੀ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਸੀ। ਪ੍ਰੰਤੂ ਵਰਕਰਾਂ ਦਾ ਸੋਸ਼ਣ ਹੋ ਰਿਹਾ ਹੈ।
ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ ਰੌੜਗੜ ਤੇ ਸੂਬਾਈ ਆਗੂ ਜਸਵੀਰ ਕੌਰ ਨੇ ਸਾਂਝੇ ਤੌਰ ਤੇ ਬਿਆਨ ਦਿੰਦਿਆ ਦੱਸਿਆ ਕੀ ਜੇਕਰ ਸਾਡੀਆਂ ਹੇਠ ਲਿਖੀਆਂ ਮੰਗਾਂ
ਹੱਲ ਨਾ ਕੀਤੀਆ ਗਈਆ ਤਾਂ 5/7/2024 ਨੂੰ ਜ਼ਿਮਨੀ ਚੋਣ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
1:-ਉਮਰ ਹੱਦ 58 ਸਾਲ ਤੋਂ 65 ਸਾਲ ਕੀਤੀ ਜਾਵੇ।
2 :- ਸੇਵਾ ਮੁਕਤੀ ਸਮੇਂ ਬੁਢਾਪੇ ਵੇਲੇ ਹੋਂਸਲਾ ਅਫਜ਼ਾਈ ਲਈ ਪੰਜ ਲੱਖ ਰੁਪਏ ਦਿੱਤਾ ਜਾਵੇ।
3:- ਸੇਵਾ ਮੁਕਤੀ ਤੋਂ ਬਾਅਦ 10,000/- ਰੁਪਏ ਪਰ ਮਹੀਨਾਂ ਪੈਨਸ਼ਨ (ਆਸ਼ਾ ਦਾ ਸਹਾਰਾ) ਸਕੀਮ ਲਾਗੂ ਕੀਤੀ ਜਾਵੇ।
4:- ਟੂਰ ਮਨੀ (ਆਸ਼ਾ ਫੈਸਿਲੀਟੇਟਰ ਦਾ ਸਫ਼ਰੀ ਭੱਤਾ) ਵਿੱਚ ਵਾਧਾ ਤੇ ਅਨਰੇਰੀਅਮ 2500/- ਨੂੰ ( ਵਿੰਦ ਇੰਕਰੀਮੈਂਟ) ਡਬਲ ਕੀਤਾ ਜਾਵੇ।
5 :- ਕੱਟੇ ਇੰਨਸੈਟਵ ਬਹਾਲ ਕੀਤੇ ਜਾਣ ( ਲੋਕ ਹਿੱਤ ਨੂੰ ਦੇਖਦੇ ਹੋਏ )
6 :- Cho ਦੇ ਇੰਨਸੈਟਿਵ ਸਕੀਮ ਵਿਚ ਆਸ਼ਾ ਫੈਸਿਲੀਟੇਟਰ ਦਾ ਨਾਂ ਦਰਜ਼ ਕਰ ਲ਼ਿਆ ਜਾਵੇਂ।
7 :- ਸਿਹਤ ਵਿਭਾਗ ਵੱਲੋਂ ਜਾਰੀ ਹਰੇਕ ਹਦਾਇਤਾ ਵਿਚ ਆਸ਼ਾ ਵਰਕਰਾਂ ਦੇ ਨਾਲ ਆਸ਼ਾ ਫੈਸਿਲੀਟੇਟਰ ਪਾਉਣਾ ਲਾਜ਼ਮੀ ਕੀਤਾ ਜਾਵੇ।
8 :- Anm ਦੇ ਟੈਸਟ ਕਲੀਅਰ ਕਰ ਚੁੱਕੀਆਂ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ।
1:-ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਦੇ ਮਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਉਪਰੋਕਤ ਮੰਗਾਂ ਦਾ ਹੱਲ ਜਿਮਣੀ ਚੋਣਾਂ ਤੋਂ ਪਹਿਲਾਂ ਪਹਿਲਾਂ ਨਾ ਕੀਤਾ ਗਿਆ ਜਿਮਨੀ ਚੋਣਾਂ ਦੇ ਦੌਰਾਨ ਰੋਸ ਧਰਨੇ ਦਿੱਤੇ ਜਾਣਗੇ
2--ਜੇਕਰ ਕੱਟੇ ਇੰਨਸੈਟਵ ਬਹਾਲ ਨਾ ਕੀਤੇ ਗਏ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।
3-- ਜੇਕਰ ਜ਼ਿਲਾ ਪੱਧਰੀ ਧਰਨਿਆਂ ਤੋਂ ਬਾਅਦ ਵੀ ਸਾਡੀ ਨਿਰੋਲ ਜੱਥੇਬੰਦੀ ਨੂੰ ਪੈੱਨਲ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਫਿਰ ਸਾਨੂੰ ਮਜਬੂਰ ਸੰਘਰਸ਼ ਤੀਖਾ ਕਰਨਾ ਪੈਣਾ ਹੈ
4--ਜੇਕਰ ਫੇਰ ਵੀ ਸਾਡੀ ਸੁਣਵਾਈ ਨਾ ਹੋਈ ਤਾਂ ਜ਼ਿਮਨੀ ਚੋਣਾਂ ਜਲੰਧਰ ਤੇ ਹੋਰ ਚੋਣਾਂ ਸਮੇਂ ਪੰਜਾਬ ਭਰ ਦੀਆਂ ਵਰਕਰਾਂ ਵੱਲੋਂ ਰੋਸ਼ ਪ੍ਰਦਰਸਨ ਕੀਤਾ ਜਾਵੇਗਾ।
5--ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨਵੀਂ ਬਣਾਈ ਮਾਨ ਸਰਕਾਰ ਤੋਂ ਬਹੁਤ ਜਿਆਦਾ ਉਮੀਦਾਂ ਕਰਦੀਆਂ ਹਨ ਕਿ ਸਾਡੀ ਸੁਣਵਾਈ ਜਰੂਰ ਹੋਵੇਗੀ।
ਪੁਰੇ ਪਟਿਆਲੇ ਜ਼ਿਲ੍ਹੇ ਅਤੇ ਵੱਖ ਵੱਖ ਬਲਾਕ ਤੋਂ ਪ੍ਰਧਾਨ ਆਪਣੇ ਕਾਫਲੇ ਲੈਣ ਕੇ ਪਹੁੰਚ।
ਕੌਲੀ ਬਲਾਕ ਤੋਂ ਮੀਤ ਪ੍ਰਧਾਨ ਪਰਮਜੀਤ ਕੋਰ ਲਲੋਛੀ, ਊਸ਼ਾ ਰਾਣੀ, ਮਮਤਾ ਫੈਸਿਲੀਟੇਟਰ ਰਾਜ ਰਾਣੀ, ਜ਼ਿਲਾ ਕੈਸ਼ੀਅਰ ਮਨਪ੍ਰੀਤ ਕੌਰ ਝਿੱਲ ਕਰਮਜੀਤ ਕੌਰ ਬਠੋਈ, ਨਿਰਮਲ, ਕੁਲਵਿੰਦਰ ਕੌਰ ਆਪਣਾਂ ਕਾਫ਼ਲਾ ਨਾਲ ਪਹੁੰਚੇ।
ਰਾਜਪੁਰਾ ਬਲਾਕ ਤੋਂ ਪ੍ਰਧਾਨ ਕੁਲਵੀਰ ਕੌਰ, ਚਰਨਜੀਤ ਕੌਰ, ਆਪਣੇ ਕਾਫਲੇ ਨਾਲ ਪਹੁੰਚੇ।
*ਕਾਲੋਮਾਜਰਾ ਬਲਾਕ* ਤੋਂ ਪ੍ਰਧਾਨ ਕਰਮਜੀਤ ਕੌਰ,ਪੁੰਨਮ ਰਾਣੀ, ਨਰਿੰਦਰ ਕੋਰ, ਹਰਦੀਪ ਕੌਰ ਆਪਣੇ ਕਾਫਲੇ ਨਾਲ ਪਹੁੰਚੇ।
ਅਰਬਨ ਪਟਿਆਲੇ ਤੋਂ ਪ੍ਰਧਾਨ ਸੋਨੀਆ ਦਾਸ, ਜ਼ਿਲਾ ਮੀਤ ਪ੍ਰਧਾਨ ਸੰਤੋਸ਼ ਰਾਣੀ ਸੂਲਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ ਨਿਊ ਯਾਦਵਿੰਦਰ, ਜਸਵਿੰਦਰ ਕੌਰ ਤ੍ਰਿਪੜੀ , ਰਿੰਪੀ ਰਾਣੀ ਤੋ ਆਪਣਾ ਕਾਫਲਾ ਲੈ ਕੇ ਪਹੁੰਚੇ
*ਦੁੱਧਨਸਾਧ ਬਲਾਕ* ਤੋਂ ਪ੍ਰਧਾਨ ਨੀਲਮ ਸ਼ਰਮਾ,ਆਸਾ ਰਾਣੀ ਫੈਸਿਲੀਟੇਟਰ ,ਦੀਪ ਮਾਲਾ ਫੈਸਿਲੀਟੇਟਰ, ਆਪਣੇ ਕਾਫਲੇ ਸਮੇਤ ਪਹੁੰਚੇ
*ਸਮਾਣਾ* ਤੋਂ ਨੀਤੂ ਸ਼ਰਮਾ, ਨੇਹਾ ਸ਼ਰਮਾ, ਆਪਣੇ ਕਾਫਲੇ ਨਾਲ ਪਹੁੰਚੇ
*ਪਾਤੜਾਂ ਸਤਰਾਣਾ*,ਤੋਂ ਪ੍ਰਧਾਨ ਜਸਵਿੰਦਰ ਕੌਰ, ਕੁਲਵੰਤ ਕੌਰ ਫੈਸਲੀਟੇਟਰ, ਅਮਨ ਵਿਰਕ, ਜਸਵੀਰ ਕੌਰ ਪਾਤੜਾ, ਸੁਮਨ ਰਾਣੀ ਆਪਣੇ ਕਾਫਲੇ ਨਾਲ ਪਹੁੰਚੇ।
*ਭਾਦਸੋਂ ਬਲਾਕ* ਤੋਂ ਸਟੇਟ ਕੈਸ਼ੀਅਰ ਜਸਵੀਰ ਕੌਰ, ਰਛਪਾਲ ਕੋਰ ਫੈਸਲੀਟੇਟਰ, ਪਰਮਜੀਤ ਕੌਰ, ਜਸਵਿੰਦਰ ਕੌਰ, ਬਲਜਿੰਦਰ ਕੌਰ ਆਪਣੇ ਕਾਫਲੇ ਨਾਲ ਪਹੁੰਚੇ।
*ਹਰਪਾਲਪੁਰ ਬਲਾਕ* ਤੋਂ ਪ੍ਰਧਾਨ ਮਨਪ੍ਰੀਤ ਕੌਰ, ਮਨਦੀਪ ਕੌਰ, ਭੁਪਿੰਦਰ ਕੌਰ, ਸਰਨਜੀਤ ਕੌਰ ਫੈਸਲੀਟੇਟਰ, ਨਿਰਮਲ ਕੌਰ, ਹਰਵਿੰਦਰ ਕੌਰ ਆਪਣੇ ਕਾਫਲੇ ਨਾਲ ਪਹੁੰਚੇ।
*ਨਾਭਾ ਬਲਾਕ* ਤੋਂ ਕਿਰਨਦੀਪ ਕੌਰ, ਰਵੀਨਾ ਆਪਣੇ ਕਾਫਲੇ ਨਾਲ ਪਹੁੰਚੇ
ਪਟਿਆਲੇ ਜ਼ਿਲ੍ਹੇ ਦੀਆਂ ਸਮੂਹ ਵਰਕਰਾਂ ਨੇ ਵੀ ਹਾਜ਼ਰੀ ਲਗਵਾਈ।